ਪੰਜਵੜ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਰੋਜ਼ਾ ਧਾਰਮਿਕ ਦੀਵਾਨ ਸਜਾਏ
ਝਬਾਲ, 13 ਸਤੰਬਰ (ਸੁਖਦੇਵ ਸਿੰਘ)-ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭੰਗੀ ਮਿਸਲ ਦੇ ਸੂਰਬੀਰ ਯੋਧੇ ਸਰਦਾਰ ਹਰੀ ਸਿੰਘ ਭੰਗੀ ਦੇ ਪੁਰਖਿਆਂ ਦੇ ਇਤਿਹਾਸਕ ਨਗਰ ਅਤੇ ਮੌਜੂਦਾ ਸਿੱਖ ਸੰਘਰਸ਼ ਦੇ ਜਰਨੈਲ ਭਾਈ ਪਰਮਜੀਤ ਸਿੰਘ ਪੰਜਵੜ, ਜਰਨਲ ਲਾਭ ਸਿੰਘ ਦੇ ਪਿੰਡ ਪੰਜਵੜ ਵਿਖੇ ਦੋ ਰੋਜ਼ਾ ਧਾਰਮਿਕ ਦੀਵਾਨ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਸਜਾਏ ਗਏ। ਇਹ ਸਮਾਗਮ ਭਾਈ ਮਨਦੀਪ ਸਿੰਘ (ਭਰਾਤਾ ਭਾਈ ਸੰਦੀਪ ਸਿੰਘ ਸ਼ਨੀ) ਵਲੋਂ ਇਲਾਕਾ ਨਿਵਾਸੀ ਸੰਗਤਾਂ ਦੇ ਭਰਵੇਂ ਸਹਿਯੋਗ ਨਾਲ ਕਰਵਾਏ ਗਏ।
ਝਬਾਲ, 13 ਸਤੰਬਰ (ਸੁਖਦੇਵ ਸਿੰਘ)-ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭੰਗੀ ਮਿਸਲ ਦੇ ਸੂਰਬੀਰ ਯੋਧੇ ਸਰਦਾਰ ਹਰੀ ਸਿੰਘ ਭੰਗੀ ਦੇ ਪੁਰਖਿਆਂ ਦੇ ਇਤਿਹਾਸਕ ਨਗਰ ਅਤੇ ਮੌਜੂਦਾ ਸਿੱਖ ਸੰਘਰਸ਼ ਦੇ ਜਰਨੈਲ ਭਾਈ ਪਰਮਜੀਤ ਸਿੰਘ ਪੰਜਵੜ, ਜਰਨਲ ਲਾਭ ਸਿੰਘ ਦੇ ਪਿੰਡ ਪੰਜਵੜ ਵਿਖੇ ਦੋ ਰੋਜ਼ਾ ਧਾਰਮਿਕ ਦੀਵਾਨ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਸਜਾਏ ਗਏ। ਇਹ ਸਮਾਗਮ ਭਾਈ ਮਨਦੀਪ ਸਿੰਘ (ਭਰਾਤਾ ਭਾਈ ਸੰਦੀਪ ਸਿੰਘ ਸ਼ਨੀ) ਵਲੋਂ ਇਲਾਕਾ ਨਿਵਾਸੀ ਸੰਗਤਾਂ ਦੇ ਭਰਵੇਂ ਸਹਿਯੋਗ ਨਾਲ ਕਰਵਾਏ ਗਏ। ਧਾਰਮਿਕ ਦੀਵਾਨ ਦੌਰਾਨ ਪ੍ਰਸਿੱਧ ਕਥਾਵਾਚਕ ਗਿਆਨੀ ਜਸਵਿੰਦਰ ਸਿੰਘ ਜੋਗੇਵਾਲਾ ਅਤੇ ਸੰਤ ਸਮਾਜ ਦੇ ਜਨਰਲ ਸਕੱਤਰ ਬਾਬਾ ਰੇਸ਼ਮ ਸਿੰਘ ਖੁਖਰਾਣਾ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਸਿੰਘ ਸਾਹਿਬਾਨਾਂ ਨੇ ਕਥਾ-ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਇਤਿਹਾਸ ਅਤੇ ਗੁਰਮਤਿ ਜੀਵਨ ਜਾਚ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਪੱਤਿਆਂ ਦਾ ਖਹਿੜਾ ਛੱਡ ਕੇ ਗੁਰੂ ਸਾਹਿਬ ਦੇ ਲੜ ਲੱਗਣ ਲਈ ਪ੍ਰੇਰਿਆ। ਉਨ੍ਹਾਂ ਵਲੋਂ ਨਗਰ ਦੇ ਇਤਿਹਾਸ ਬਾਰੇ ਵੀ ਬਹੁਤ ਵਧੀਆ ਜਾਣਕਾਰੀ ਸੰਗਤਾਂ ਨੂੰ ਦਿੱਤੀ। ਸਮਾਗਮ ਦੇ ਮੁੱਖ ਆਕਰਸ਼ਣ ਵਜੋਂ ਇਲਾਕੇ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸ਼ਹੀਦਾਂ ਦੇ ਪਰਿਵਾਰਾਂ ਨੂੰ ਸਿਰਪਾਓ ਭੇਟ ਕਰਕੇ ਸਤਿਕਾਰ ਸਹਿਤ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸੰਘਰਸ਼ੀ ਯੋਧੇ ਬਾਬਾ ਬਲਵੀਰ ਸਿੰਘ ਭੂਤਨਾ, ਗਿਆਨੀ ਅਮਰੀਕ ਸਿੰਘ ਜੀਰਾ, ਭਾਈ ਨਵਤੇਜ ਸਿੰਘ ਗੁਗੂ, ਭਾਈ ਬਲਵਿੰਦਰ ਸਿੰਘ ਪੱਖੋਕੇ, ਦਵਿੰਦਰ ਸਿੰਘ ਹਰੀਏਵਾਲ, ਭਾਈ ਸਤਨਾਮ ਸਿੰਘ ਮਨਾਵਾਂ, ਭਾਈ ਪ੍ਰਗਟ ਸਿੰਘ ਟਕਸਾਲੀ ਸਮੇਤ ਵੱਡੀ ਗਿਣਤੀ ਵਿਚ ਸਾਧੂ-ਸੰਤ, ਪੰਚ-ਸਰਪੰਚ, ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।