17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਹੜ੍ਹਾਂ ਦੇ ਮੁਆਵਜ਼ੇ ਨੂੰ ਲੈ ਕੇ ਮੁੱਖ ਮੰਤਰੀ ਦੇ ਸਹਿੰਸਰਾ ਕਲਾਂ ਪਹੁੰਚਣ ’ਤੇ ਬੀ.ਕੇ.ਯੂ. ਏਕਤਾ ਸੰਘਰਸ਼ ਵਲੋਂ ਸਵਾਲ ਪੁੱਛਣ ਦਾ ਐਲਾਨ

ਗੱਗੋਮਾਹਲ, 16 ਸਤੰਬਰ (ਬਲਵਿੰਦਰ ਸਿੰਘ ਸੰਧੂ) ਪਿੱਛਲੇ ਸਾਲ ਅਗਸਤ ਵਿਚ ਤਹਿਸੀਲ ਅਜਨਾਲਾ ਦੇ ਕਾਫੀ ਪਿੰਡਾਂ ਵਿਚ ਹੜ੍ਹਾਂ ਕਾਰਨ ਕਿਸਾਨਾਂ ਮਜਦੂਰਾਂ ਤੇ ਆਮ ਲੋਕਾਂ ਦਾ ਭਾਰੀ ਜਾਨੀ ਮਾਲੀ ਨੁਕਸਾਨ ਹੋਇਆ। ਲੋਕਾਂ ਨੂੰ ਅਜੇ ਤੱਕ ਪੂਰਨ ਤੌਰ ’ਤੇ ਮੁਆਵਜਾ ਨਾ ਮਿਲਣ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਵਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਵਿਧਾਨ ਸਭਾ ਹਲਕਾ ਅਜਨਾਲਾ ਦੇ ਪਿੰਡ ਸਹਿੰਸਰਾ ਕਲਾਂ ਪਹੁੰਚਣ ਮੌਕੇ ਉਨ੍ਹਾਂ ਤੋਂ ਸਵਾਲ ਪੁੱਛੇ ਜਾਣਗੇ।

ਅਜੀਤ ਡੈਸਕ 17-09-2026
ਗੱਗੋਮਾਹਲ, 16 ਸਤੰਬਰ (ਬਲਵਿੰਦਰ ਸਿੰਘ ਸੰਧੂ) ਪਿੱਛਲੇ ਸਾਲ ਅਗਸਤ ਵਿਚ ਤਹਿਸੀਲ ਅਜਨਾਲਾ ਦੇ ਕਾਫੀ ਪਿੰਡਾਂ ਵਿਚ ਹੜ੍ਹਾਂ ਕਾਰਨ ਕਿਸਾਨਾਂ ਮਜਦੂਰਾਂ ਤੇ ਆਮ ਲੋਕਾਂ ਦਾ ਭਾਰੀ ਜਾਨੀ ਮਾਲੀ ਨੁਕਸਾਨ ਹੋਇਆ। ਲੋਕਾਂ ਨੂੰ ਅਜੇ ਤੱਕ ਪੂਰਨ ਤੌਰ ’ਤੇ ਮੁਆਵਜਾ ਨਾ ਮਿਲਣ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਵਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਵਿਧਾਨ ਸਭਾ ਹਲਕਾ ਅਜਨਾਲਾ ਦੇ ਪਿੰਡ ਸਹਿੰਸਰਾ ਕਲਾਂ ਪਹੁੰਚਣ ਮੌਕੇ ਉਨ੍ਹਾਂ ਤੋਂ ਸਵਾਲ ਪੁੱਛੇ ਜਾਣਗੇ। ਸੂਬਾ ਪ੍ਰਧਾਨ ਪਲਵਿੰਦਰ ਸਿੰਘ ਮਾਹਲ ਨੇ ਕਿਹਾ ਕਿ ਹੜ੍ਹ ਪੀੜਤਾਂ ਨੂੰ ਮੁਆਵਜਾ ਦੇਣ ਦੇ ਸਰਕਾਰੀ ਐਲਾਨਾ ਦੇ ਬਾਵਜੂਦ ਬਹੁਤ ਸਾਰੇ ਪ੍ਰਭਾਵਿਤ ਪਰਿਵਾਰਾਂ ਨੂੰ ਬਣਦੇ ਮੁਆਵਜੇ ਦੀ ਅੱਜ ਵੀ ਉਡੀਕ ਹੈ। ਕਿਸਾਨ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜਦੋਂ ਅਜਨਾਲਾ ਇਲਾਕੇ ਵਿਚ ਪਹੁੰਚ ਰਹੇ ਹਨ ਤਾਂ ਹੜ੍ਹ ਪੀੜਤਾਂ ਵਲੋਂ ਉਨ੍ਹਾਂ ਦੇ ਸਾਹਮਣੇ ਸਿੱਧੇ ਤੌਰ ’ਤੇ ਸਵਾਲ ਰੱਖੇ ਜਾਣਗੇ ਕਿ ਹੜ੍ਹ ਪੀੜਤ ਪ੍ਰਭਾਵਿਤ ਲੋਕਾਂ ਨੂੰ ਮੁਆਵਜਾ ਕਦੋਂ ਮਿਲੇਗਾ । ਉਨ੍ਹਾਂ ਨਾਲ ਸੂਬਾ ਆਗੂ ਸਵਿੰਦਰ ਸਿੰਘ ਕਲੇਰ, ਮਲਕੀਤ ਸਿੰਘ ਵਡਾਲਾ, ਰਾਣਾ ਕੋਹਾਲੀ, ਜਸਵਿੰਦਰ ਸਿੰਘ ਚਾੜਪੁਰ, ਜਗਤਾਰ ਸਿੰਘ ਝੰਜੋਟੀ, ਰੇਸ਼ਮ ਸਿੰਘ, ਸਤਨਾਮ ਸਿੰਘ ਕੋਟਲਾ ਸਾਹਿਬ ਸਿੰਘ ਚੈਨਪੁਰ, ਬਲਬੀਰ ਸਿੰਘ ਬੋਪਾਰਾਏ, ਅਮਰਜੀਤ ਸਿੰਘ ਕੋਟਲਾ, ਕਰਮ ਸਿੰਘ ਚੋਗਾਵਾਂ, ਗੁਰਪਿੰਦਰ ਸਿੰਘ, ਬਿੱਟਾ ਮਾਹਲ, ਗੁਰਵਿੰਦਰ ਸਿੰਘ, ਗੋਪੀ ਥੋਬਾ, ਡਾ. ਅਰਜਿੰਦਰ ਸਿੰਘ ਕੋਹਾਲੀ, ਜਗਜੀਤ ਸਿੰਘ, ਅਕਾਸ਼ਦੀਪ ਸਿੰਘ ਆਦਿ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਜਮਹੂਰੀ ਕਿਸਾਨ ਸਭਾ ਨੇ ਲਗਾਏ ਗ੍ਰਾਮ ਪੰਚਾਇਤ ’ਤੇ ਦੋਸ਼ ਬੀ.ਡੀ.ਪੀ.ਓ. ਰਮਦਾਸ ਵਲੋਂ ਮਾਮਲਾ ਜਲਦ ਹੱਲ ਕਰਨ ਦਾ ਵਿਸ਼ਵਾਸ ਅਗਲੀ ਖ਼ਬਰ ਬਰਾਤ ਰੂਪੀ ਨਗਰ ਕੀਰਤਨ ਦਾ ਨੀਡਜ਼ ਹੋਲਸੇਲ ਵਲੋਂ ਬਾਬਾ ਬਕਾਲਾ ਸਾਹਿਬ ਮੋੜ ’ਤੇ ਨਿੱਘਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।