20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਪਤੀ ਵਲੋਂ ਪਤਨੀ ਦੀ ਕੁੱਟਮਾਰ ਕਰ ਕੇ ਕੀਤਾ ਜ਼ਖ਼ਮੀ

ਤਰਨ ਤਾਰਨ, 19 ਸਤੰਬਰ (ਹਰਿੰਦਰ ਸਿੰਘ)—ਪਿੰਡ ਵੈਰੋਵਾਲ ਵਿਖੇ ਇਕ ਵਿਅਕਤੀ ਵਲੋਂ ਆਪਣੀ ਪਤਨੀ ਦੀ ਕੁੱਟਮਾਰ ਕਰਕੇ ਉਸ ਨੂੰ ਜ਼ਖਮੀ ਕਰਨ ’ਤੇ ਥਾਣਾ ਵੈਰੋਵਾਲ ਦੀ ਪੁਲਿਸ ਵਲੋਂ ਪਤੀ, ਜੇਠਾਣੀ ਅਤੇ ਸੱਸ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਕਿੰਦਰ ਕੌਰ ਪਤਨੀ ਅਵਤਾਰ ਸਿੰਘ ਵਾਸੀ ਦੇਲਾਂਵਾਲ ਨੇ ਦੱਸਿਆ ਕਿ ਉਸ ਦੇ ਪਤੀ ਅਵਤਾਰ ਸਿੰਘ ਦੀ ਉਸ ਦੀ ਜੇਠਾਣੀ ਕਵਲਜੀਤ ਕੌਰ ਨਾਲ ਗੱਲਬਾਤ ਚਲਦੀ ਸੀ ਤਾਂ ਉਸ ਨੇ ਕਈ ਵਾਰ ਆਪਣੇ ਪਤੀ ਅਤੇ ਆਪਣੀ ਜੇਠਾਣੀ ਸਮਝਾਉਂਦੀ ਰਹੀ, ਪਰ ਜਦ ਵੀ ਉਹ ਇਹ ਗੱਲ ਆਪਣੇ ਪਤੀ ਨਾਲ ਕਰਦੀ ਤਾਂ ਉਹ ਉਸ ਨੂੰ ਅੱਗੋਂ ਘਰੋਂ ਬਾਹਰ ਕੱਢਣ ਦੀਆਂ ਧਮਕੀਆਂ ਦੇਣ ਲੱਗ ਪੈਂਦਾ।

ਅਜੀਤ ਡੈਸਕ 20-09-2026
ਤਰਨ ਤਾਰਨ, 19 ਸਤੰਬਰ (ਹਰਿੰਦਰ ਸਿੰਘ)—ਪਿੰਡ ਵੈਰੋਵਾਲ ਵਿਖੇ ਇਕ ਵਿਅਕਤੀ ਵਲੋਂ ਆਪਣੀ ਪਤਨੀ ਦੀ ਕੁੱਟਮਾਰ ਕਰਕੇ ਉਸ ਨੂੰ ਜ਼ਖਮੀ ਕਰਨ ’ਤੇ ਥਾਣਾ ਵੈਰੋਵਾਲ ਦੀ ਪੁਲਿਸ ਵਲੋਂ ਪਤੀ, ਜੇਠਾਣੀ ਅਤੇ ਸੱਸ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਕਿੰਦਰ ਕੌਰ ਪਤਨੀ ਅਵਤਾਰ ਸਿੰਘ ਵਾਸੀ ਦੇਲਾਂਵਾਲ ਨੇ ਦੱਸਿਆ ਕਿ ਉਸ ਦੇ ਪਤੀ ਅਵਤਾਰ ਸਿੰਘ ਦੀ ਉਸ ਦੀ ਜੇਠਾਣੀ ਕਵਲਜੀਤ ਕੌਰ ਨਾਲ ਗੱਲਬਾਤ ਚਲਦੀ ਸੀ ਤਾਂ ਉਸ ਨੇ ਕਈ ਵਾਰ ਆਪਣੇ ਪਤੀ ਅਤੇ ਆਪਣੀ ਜੇਠਾਣੀ ਸਮਝਾਉਂਦੀ ਰਹੀ, ਪਰ ਜਦ ਵੀ ਉਹ ਇਹ ਗੱਲ ਆਪਣੇ ਪਤੀ ਨਾਲ ਕਰਦੀ ਤਾਂ ਉਹ ਉਸ ਨੂੰ ਅੱਗੋਂ ਘਰੋਂ ਬਾਹਰ ਕੱਢਣ ਦੀਆਂ ਧਮਕੀਆਂ ਦੇਣ ਲੱਗ ਪੈਂਦਾ। ਮਿਤੀ 1 ਜੁਲਾਈ 2026 ਰਾਤ ਸਮੇਂ ਉਸ ਦਾ ਪਤੀ ਉਸ ਦੀ ਜੇਠਾਣੀ ਦੇ ਘਰੋਂ ਆਇਆ ਤਾਂ ਜਦ ਉਸ ਨੇ ਪੁੱਛਿਆ ਕਿ ਇਸ ਵਕਤ ਉਨ੍ਹਾਂ ਦੇ ਘਰ ਕੀ ਕਰਨ ਗਏ ਸੀ ਤਾਂ ਉਸ ਦਾ ਪਤੀ ਉੱਚੀ–ਉੱਚੀ ਰੌਲਾ ਪਾਉਣ ਲੱਗ ਪਿਆ ਤੇ ਗਾਲੀ–ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਏਨੇ ਨੂੰ ਰੌਲਾ ਸੁਣ ਕੇ ਉਸ ਦੀ ਸੱਸ ਤਾਰੋ ਅਤੇ ਉਸ ਦੀ ਜੇਠਾਣੀ ਕਵਲਜੀਤ ਕੌਰ ਵੀ ਆ ਗਈਆਂ ਤੇ ਉਸ ਦੀ ਸੱਸ ਤਾਰੋ ਨੇ ਆਉਂਦੇ ਸਾਰ ਹੀ ਲਲਕਾਰਾ ਮਾਰਿਆ ਕਿ ‘ਫੜੋ ਕਿੰਦਰ ਕੌਰ ਨੂੰ ਰੋਜ ਰੋਜ ਇਸੇ ਗੱਲੋਂ ਝਗੜਾ ਕਰਨ ਦਾ ਮਜਾ ਚਖਾ ਦਿਓ’ । ਉਸ ਦੀ ਜੇਠਾਣੀ ਨੇ ਉਸ ਦੀਆਂ ਦੋਵੇਂ ਬਾਹਾਂ ਫੜ ਲਈਆਂ ਤੇ ਖਿੱਚ ਧੂਹ ਕਰਨੀ ਸ਼ੁਰੂ ਕਰ ਦਿੱਤੀ ਤੇ ਉਸ ਦਾ ਪਤੀ ਕਮਰੇ ਵਿਚੋਂ ਦਾਤਰ ਕੱਢ ਕੇ ਲਿਆਇਆ ਤੇ ਦਾਤਰ ਦਾ ਵਾਰ ਉਸ ’ਤੇ ਕੀਤਾ, ਜੋ ਉਸ ਦੀ ਸੱਜੀ ਬਾਂਹ ਦੀ ਕੂਹਣੀ ਦੇ ਕੋਲ ਲੱਗਾ ਤੇ ਬਾਂਹ ਵਿਚੋਂ ਖੂਨ ਵਗਣ ਲੱਗ ਪਿਆ ਅਤੇ ਉਹ ਜ਼ਮੀਨ ’ਤੇ ਡਿੱਗ ਪਈ। ਜਦ ਉਸ ਨੇ ਰੌਲਾ ਪਾਇਆ ਤਾਂ ਰੌਲਾ ਸੁਣ ਕੇ ਇਹ ਤਿੰਨੇੇ ਘਰੋਂ ਖਿਸਕ ਗਏ । ਮੈਂ ਆਪਣੇ ਚਾਚੇ ਦੇ ਲੜਕੇ ਸੁਖਰਾਜ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਭੈਣੀ ਸਿੱਧਵਾਂ ਫੋਨ ਕੀਤਾ ਤਾਂ ਕੁਝ ਸਮੇਂ ਬਾਅਦ ਉਸ ਦਾ ਭਰਾ ਸੁਖਰਾਜ ਸਿੰਘ ਅਤੇ ਉਸ ਦੀ ਮਾਤਾ ਰਾਣੀ ਉਨ੍ਹਾਂ ਘਰ ਆ ਗਏ ਤੇ ਉਸ ਨੂੰ ਜ਼ਖ਼ਮੀ ਹਾਲਤ ਵਿਚ ਸਵਾਰੀ ਦਾ ਪ੍ਰਬੰਧ ਕਰਕੇ ਸਿਵਲ ਹਸਪਤਾਲ ਮੀਆਂਵਿੰਡ ਦਾਖਲ ਕਰਵਾਇਆ ਹੁਣ ਤੱਕ ਪਿੰਡ ਦੇ ਮੋਹਤਬਰ ਵਿਅਕਤੀ ਅਤੇ ਉਨ੍ਹਾਂ ਦਾ ਰਿਸ਼ਤੇਦਾਰ ਆਪਸ ਵਿਚ ਰਾਜੀਨਾਵਾਂ ਕਰਵਾਉਂਦੇ ਰਹੇ ਹਨ, ਜੋ ਸਿਰੇ ਨਹੀ ਚੜਿਆ। ਇਸ ਸੰਬੰਧੀ ਏ.ਐਸ.ਆਈ. ਲਖਵਿੰਦਰ ਸਿੰਘ ਨੇ ਕਾਰਵਾਈ ਕਰਦਿਆਂ ਅਵਤਾਰ ਸਿੰਘ ਸਿੰਘ ਪੁੱਤਰ ਗੁਰਦੀਪ ਸਿੰਘ, ਕਵਲਜੀਤ ਕੌਰ ਪਤਨੀ ਸਤਨਾਮ ਸਿੰਘ ਵਾਸੀ ਦੇਲਾਂਵਾਲ ਅਤੇ ਤਾਰੋ ਪਤਨੀ ਗੁਰਦੀਪ ਸਿੰਘ ਵਾਸੀ ਦੇਲਾਂਵਾਲ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਦੇ ਵਿਦਿਆਰਥੀ ਜ਼ਿਲ੍ਹਾ ਪੱਧਰੀ ਫੁੱਟਬਾਲ ਮੈਚ ਵਿਚ ਪਹਿਲੇ ਸਥਾਨ ’ਤੇ ਰਹੇ ਅਗਲੀ ਖ਼ਬਰ ਗੁਰਦੁਆਰਾ ਸੰਤ ਨਿਵਾਸ ਬੀੜ ਸਾਹਿਬ ਵਿਖੇ ਮੇਲੇ ਦੇ ਪ੍ਰਬੰਧਾਂ ਨੂੰ ਲੈ ਕੇ ਪਤਵੰਤੇ ਵਿਅਕਤੀਆਂ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।