ਪ੍ਰਿੰਸੀਪਲ ਬਲਵਿੰਦਰ ਸਿੰਘ ਭੁੱਚਰ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਦਾ ਵੱਡਾ ਕਾਫ਼ਲਾ ਰੈਲੀ ’ਚ ਹੋਇਆ ਸ਼ਾਮਿਲ
ਝਬਾਲ, 20 ਸਤੰਬਰ (ਸਰਬਜੀਤ ਸਿੰਘ)– ਬਾਬਾ ਬੁੱਢਾ ਕਾਲਜ ਬੀੜ ਸਾਹਿਬ ਦੀ ਗਰਾਊਂਡ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਹਲਕਾ ਇੰਚਾਰਜ ਕੰਚਨਪ੍ਰੀਤ ਕੌਰ ਦੀ ਅਗਵਾਈ ਹੇਠ ਕੀਤੀ ਗਈ ਪੰਜਾਬ ਬਚਾਓ ਵਿਸ਼ਾਲ ਰੈਲੀ ਵਿੱਚ ਹਲਕੇ ਅਧੀਨ ਪੈਂਦੇ ਪਿੰਡ ਭੁੱਚਰ ਤੋਂ ਪ੍ਰਿੰਸੀਪਲ ਬਲਵਿੰਦਰ ਸਿੰਘ ਭੁੱਚਰ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਦਾ ਵੱਡਾ ਕਾਫਲਾ ਸ਼ਾਮਿਲ ਹੋਇਆ। ਕਾਫਲਾ ਰਵਾਨਾ ਹੋਣ ਸਮੇਂ ਗੱਲਬਾਤ ਕਰਦਿਆਂ ਪ੍ਰਿੰਸੀਪਲ ਬਲਵਿੰਦਰ ਸਿੰਘ ਭੁੱਚਰ ਅਤੇ ਗੁਰਲਾਲ ਸਿੰਘ ਔਲਖ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੀਆਂ ਪੰਜਾਬ ਬਚਾਓ ਰੈਲੀਆਂ ਤਹਿਤ ਕੀਤੀ ਜਾ ਰਹੀ ਰੈਲੀ ਬਹੁਤ ਹੀ ਇਤਿਹਾਸਿਕ ਹੋਵੇਗੀ।
ਅਕਾਲੀ ਦਲ ਦੀ ਰੈਲੀ ਵਿਚ ਸ਼ਾਮਿਲ ਹੋਣ ਲਈ ਵਰਕਰਾਂ ਨਾਲ ਖੜ੍ਹੇ ਪ੍ਰਿੰਸੀਪਲ ਬਲਵਿੰਦਰ ਸਿੰਘ ਭੁੱਚਰ ਗੁਰਲਾਲ ਸਿੰਘ ਭੁੱਚਰ ਅਤੇ ਹੋਰ। ਤਸਵੀਰ–ਗੱਗੋਬੂਹਾ
21-09-2026