30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਖੇਡਾਂ ਵਤਨ ਪੰਜਾਬ ਦੀਆਂ ਵਿਚ 74 ਸਾਲਾ ਸਰਬਜੀਤ ਸਿੰਘ ਸ਼ੀਂਹ ਦਾ ਸ਼ਾਨਦਾਰ ਪ੍ਰਦਰਸ਼ਨ

ਪੱਟੀ, 29 ਸਤੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਆਪਣੇ ਸਿਖਰਲੇ ਪੜਾਅ ਵੱਲ ਵਧ ਰਹੀਆਂ ਹਨ। ਲਗਪਗ ਇਕ ਮਹੀਨੇ ਤੋਂ ਚੱਲ ਰਹੇ ਇਨ੍ਹਾਂ ਖੇਡ ਮੁਕਾਬਲਿਆਂ ਵਿਚ ਹੁਣ ਅੰਤਿਮ ਪੜਾਅ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ।

ਜਿੱਤੇ ਹੋਏ ਸੋਨੇ ਅਤੇ ਚਾਂਦੀ ਦੇ ਤਮਗਿਆਂ ਨਾਲ ਸਰਬਜੀਤ ਸਿੰਘ ਸ਼ੀਂਹ। ਤਸਵੀਰ: ਕਾਲੇਕੇ 30-09-2026
ਪੱਟੀ, 29 ਸਤੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਆਪਣੇ ਸਿਖਰਲੇ ਪੜਾਅ ਵੱਲ ਵਧ ਰਹੀਆਂ ਹਨ। ਲਗਪਗ ਇਕ ਮਹੀਨੇ ਤੋਂ ਚੱਲ ਰਹੇ ਇਨ੍ਹਾਂ ਖੇਡ ਮੁਕਾਬਲਿਆਂ ਵਿਚ ਹੁਣ ਅੰਤਿਮ ਪੜਾਅ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਇਨ੍ਹਾਂ ਖੇਡਾਂ ਵਿਚ ਜਿੱਥੇ ਨੌਜਵਾਨ ਖਿਡਾਰੀ ਆਪਣਾ ਦਮ-ਖਮ ਵਿਖਾ ਰਹੇ ਹਨ, ਉੱਥੇ ਵੱਡੀ ਉਮਰ ਦੇ ਖਿਡਾਰੀ ਵੀ ਪੂਰੇ ਜੋਸ਼ ਅਤੇ ਜਜ਼ਬੇ ਨਾਲ ਆਪਣੀ ਮੌਜੂਦਗੀ ਦਰਜ ਕਰਵਾ ਰਹੇ ਹਨ। ਇਸੇ ਲੜੀ ਤਹਿਤ ਤਰਨ ਤਾਰਨ ਦੇ ਸ੍ਰੀ ਗੁਰੂ ਅਰਜਨ ਦੇਵ ਸਪੋਰਟਸ ਸਟੇਡੀਅਮ ਵਿਖੇ ਹੋ ਰਹੇ 70 ਤੋਂ 80 ਸਾਲ ਉਮਰ ਵਰਗ ਦੇ ਮੁਕਾਬਲਿਆਂ ਵਿਚ ਪੱਟੀ ਦੇ 74 ਸਾਲਾ ਸਰਬਜੀਤ ਸਿੰਘ ਸ਼ੀਂਹ ਨੇ ਆਪਣੀ ਸ਼ਾਨਦਾਰ ਖੇਡ ਅਤੇ ਦ੍ਰਿੜ੍ਹ ਇੱਛਾ-ਸ਼ਕਤੀ ਦਾ ਪ੍ਰਦਰਸ਼ਨ ਕਰਦਿਆਂ ਸ਼ਾਟਪੁੱਟ ਵਿਚ 9 ਮੀਟਰ ਗੋਲਾ ਸੁੱਟ ਕੇ ਜ਼ਿਲ੍ਹਾ ਪੱਧਰ ’ਤੇ ਸੋਨ ਤਮਗਾ ਹਾਸਲ ਕੀਤਾ। ਇਸੇ ਤਰ੍ਹਾਂ ਡਿਸਕਸ ਥ੍ਰੋ ਵਿਚ 14 ਮੀਟਰ ਦੀ ਦੂਰੀ ਤੈਅ ਕਰਕੇ ਉਨ੍ਹਾਂ ਨੇ ਜ਼ਿਲ੍ਹੇ ਵਿਚੋਂ ਦੂਜਾ ਸਥਾਨ ਹਾਸਲ ਕੀਤਾ। ਹੁਣ ਰਾਜ ਪੱਧਰੀ ਮੁਕਾਬਲੇ ਅਕਤੂਬਰ ਮਹੀਨੇ ਵਿਚ ਲੁਧਿਆਣਾ ਵਿਖੇ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ਵਿਚ ਸਰਬਜੀਤ ਸਿੰਘ ਸ਼ੀਂਹ ਸ਼ਾਟਪੁੱਟ ਅਤੇ ਡਿਸਕਸ ਥ੍ਰੋ ਵਿਚ ਤਰਨਤਾਰਨ ਜ਼ਿਲ੍ਹੇ ਦੀ ਨੁੰਮਾਇੰਦਗੀ ਕਰਦੇ ਹੋਏ ਆਪਣਾ ਦਮ-ਖਮ ਵਿਖਾਉਣਗੇ। ਇਸ ਮੌਕੇ ਜ਼ਿਲ੍ਹਾ ਖੇਡ ਅਧਿਕਾਰੀ ਸਤਵੰਤ ਕੌਰ ਵਲੋਂ ਸਰਬਜੀਤ ਸਿੰਘ ਸ਼ੀਂਹ ਨੂੰ ਤਮਗਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਿੰਦਰ ਸਿੰਘ, ਪ੍ਰਭਜੋਤ ਸਿੰਘ, ਪ੍ਰੇਮ ਸਿੰਘ, ਕਸ਼ਮੀਰ ਸਿੰਘ, ਕੋਚ ਸਰੂਪ ਸਿੰਘ, ਰਣਕੀਰਤ ਸਿੰਘ ਅਤੇ ਡੀ.ਐੱਸ.ਪੀ. ਤਰਸੇਮ ਮਸੀਹ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਤੈਅ ਕੀਤੀ ਉਜਰਤ ਤੋਂ ਘੱਟ ਮਿਲਣ ਕਰਕੇ ਆਸ਼ਾ ਵਰਕਰਾਂ ਨੇ ਕੀਤਾ ਕੰਮਾਂ ਦਾ ਬਾਈਕਾਟ - ਸੀਮਾ ਸੋਹਲ ਅਗਲੀ ਖ਼ਬਰ ਕਾਂਗਰਸ ਪਾਰਟੀ ਵਰਕਰਾਂ ਦੇ ਹਰ ਦੁੱਖ-ਸੁੱਖ ਵਿਚ ਨਾਲ ਖੜ੍ਹੀ ਹੈ - ਭੁੱਲਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।