03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਪੰਜਾਬ ’ਚ ਕਤਲੋਗਾਰਤ, ਫ਼ਿਰੌਤੀਆਂ ਤੇ ਲੁੱਟਾਂ ਖੋਹਾਂ ਕਾਰਨ ਲੋਕਾਂ ਵਿਚ ਭੈਅ ਦਾ ਮਾਹੌਲ - ਹਰਮਿੰਦਰ ਸਿੰਘ ਗਿੱਲ

ਹਰੀਕੇ ਪੱਤਣ 2 ਸਤੰਬਰ (ਸੰਜੀਵ ਕੁੰਦਰਾ)- ਵਿਧਾਨ ਸਭਾ ਹਲਕਾ ਪੱਟੀ ਵਿਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਭਾਰੀ ਹੁੰਗਾਰਾ ਮਿਲਿਆ ਜਦੋਂ ਪਿੰਡ ਕਿੜੀਆਂ ਵਿਖੇ ਕਾਂਗਰਸੀ ਆਗੂ ਮਨਜੀਤ ਸਿੰਘ ਕਿੜੀਆ ਦੀ ਪ੍ਰੇਰਨਾ ਨਾਲ 36 ਪਰਿਵਾਰ ਆਮ ਆਦਮੀ ਪਾਰਟੀ ਛੱਡ ਕੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਕਾਂਗਰਸ ਵਿਚ ਸ਼ਾਮਿਲ ਹੋ ਗਏ। ਇਸ ਮੌਕੇ ਕਾਂਗਰਸ ਪਾਰਟੀ ਵਿਚ ਆਉਣ ਵਾਲੇ ਪਰਿਵਾਰਾਂ ਨੂੰ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਜੀ ਆਇਆਂ ਕਿਹਾ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

ਪਿੰਡ ਕਿੜੀਆਂ ਵਿਖੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਨਾਲ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ। ਤਸਵੀਰ: ਕੁੰਦਰਾ 03-10-2026
ਹਰੀਕੇ ਪੱਤਣ 2 ਸਤੰਬਰ (ਸੰਜੀਵ ਕੁੰਦਰਾ)- ਵਿਧਾਨ ਸਭਾ ਹਲਕਾ ਪੱਟੀ ਵਿਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਭਾਰੀ ਹੁੰਗਾਰਾ ਮਿਲਿਆ ਜਦੋਂ ਪਿੰਡ ਕਿੜੀਆਂ ਵਿਖੇ ਕਾਂਗਰਸੀ ਆਗੂ ਮਨਜੀਤ ਸਿੰਘ ਕਿੜੀਆ ਦੀ ਪ੍ਰੇਰਨਾ ਨਾਲ 36 ਪਰਿਵਾਰ ਆਮ ਆਦਮੀ ਪਾਰਟੀ ਛੱਡ ਕੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਕਾਂਗਰਸ ਵਿਚ ਸ਼ਾਮਿਲ ਹੋ ਗਏ। ਇਸ ਮੌਕੇ ਕਾਂਗਰਸ ਪਾਰਟੀ ਵਿਚ ਆਉਣ ਵਾਲੇ ਪਰਿਵਾਰਾਂ ਨੂੰ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਜੀ ਆਇਆਂ ਕਿਹਾ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਨਿਸ਼ਾਨ ਸਿੰਘ, ਹਰਪਾਲ ਸਿੰਘ, ਘੁੱਲਾ ਸਿੰਘ, ਗੇਜਾ ਸਿੰਘ, ਦਲਜੀਤ ਸਿੰਘ, ਮੰਗਲ ਸਿੰਘ, ਬੂਟਾ ਸਿੰਘ, ਮਨਪ੍ਰੀਤ ਸਿੰਘ, ਸਿੰਗਾਰਾ ਸਿੰਘ, ਦਲੇਰ ਸਿੰਘ, ਬਖਸ਼ੀਸ ਸਿੰਘ, ਗੋਰਾ ਸਿੰਘ, ਸ਼ਿੰਦਾ ਸਿੰਘ, ਅਜੈ ਸਿੰਘ, ਲਾਲੀ ਸਿੰਘ, ਅਕਾਸ਼ ਸਿੰਘ, ਹਰਪਾਲ ਸਿੰਘ, ਬੋਬੀ ਸਿੰਘ, ਹਰਭੇਜ ਸਿੰਘ, ਸ਼ਿੰਦਾ ਸਿੰਘ ਡਰਾਈਵਰ, ਸੰਦੀਪ ਸਿੰਘ, ਲੱਖਾ ਸਿੰਘ, ਜਰਨੈਲ ਸਿੰਘ, ਮਨਜੀਤ ਸਿੰਘ, ਭੋਲਾ ਸਿੰਘ, ਜੱਗਾ ਸਿੰਘ, ਮਨਜੀਤ ਕੌਰ, ਸੀਤੂ ਕੌਰ, ਮਹਿੰਦਰ ਕੌਰ ਅਤੇ ਸ਼ਿੰਦੋ ਕੌਰ ਆਦਿ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ। ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਪੱਟੀ ਹਲਕੇ ਵਿਚ ਹੋਏ ਵਿਕਾਸ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ ਜਦ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਦਲਾਅ ਦੇ ਨਾਂਅ ’ਤੇ ਪੰਜਾਬ ਦਾ ਵਿਨਾਸ਼ ਕੀਤਾ ਹੈ। ਦਿਨ ਦਿਹਾੜੇ ਹੋ ਰਿਹਾ ਕਤਲੋਗਾਰਤ, ਫਿਰੌਤੀਆਂ ਅਤੇ ਲੁੱਟਾਂ ਖੋਹਾਂ ਕਾਰਨ ਲੋਕਾਂ ਵਿਚ ਭੈਅ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਇਹ ਨਿਕੰਮੀ ਸਰਕਾਰ ਹੁਣ ਸਰਕਾਰ ਚੰਦ ਦਿਨਾਂ ਦੀ ਮਹਿਮਾਨ ਹੈ ਤੇ ਲੋਕ ਇਸ ਸਰਕਾਰ ਨੂੰ ਚੱਲਦਾ ਕਰਨ ਲਈ ਉਤਾਵਲੇ ਹਨ। ਇਸ ਮੌਕੇ ਦਲਬੀਰ ਸਿੰਘ ਸੇਖੋਂ, ਸੁਖਵਿੰਦਰ ਸਿੰਘ ਸਿੱਧੂ ਸੰਗਵਾਂ, ਜੋਗਿੰਦਰ ਪਾਲ ਵੇਦੀ, ਮਨਜੀਤ ਸਿੰਘ ਮਰਹਾਣਾ, ਕੁਲਦੀਪ ਸਿੰਘ ਬੂਹ, ਸੋਨੂੰ ਸਿੱਧੂ ਹਰੀਕੇ, ਮਨਦੀਪ ਸਿੰਘ ਮੱਤਾ, ਗੁਰਨਾਮ ਸਿੰਘ ਬਾਠ, ਤੀਰਥ ਸਿੰਘ ਬੂਹ ਹਵੇਲੀਆਂ, ਮੱਖਣ ਸਿੰਘ, ਜਗਪ੍ਰੀਤ ਸਿੰਘ ਚੀਮਾ, ਰਣਬੀਰ ਸਿੰਘ, ਹਰਚੰਦ ਸਿੰਘ ਨਦੋਹਰ, ਰਣਜੀਤ ਸਿੰਘ, ਬਲਬੀਰ ਸਿੰਘ ਠੱਠਾ, ਲੱਖਾ ਸਿੰਘ ਕੁਤੀਵਾਲਾ ਅਤੇ ਅਮਰਜੀਤ ਸਿੰਘ ਸਰਹਾਲੀ ਕਲਾਂ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਾਬਕਾ ਸਰਪੰਚ ਮੁਖਤਾਰ ਸਿੰਘ ਛੀਨਾ ਦੇ ਦਿਹਾਂਤ ’ਤੇ ਵੱਖ-ਵੱਖ ਆਗੂਆ ਵਲੋਂ ਦੁੱਖ ਦਾ ਪ੍ਰਗਟਾਵਾ! ਅਗਲੀ ਖ਼ਬਰ ਪਿੰਡ ਸਭਰਾ ’ਚ ਨਵੇਂ ਕਿਲ੍ਹੇ ਤੇ ਪੁਰਾਣੇ ਕਿਲ੍ਹੇ ਨੂੰ ਜੋੜਨ ਵਾਲੇ ਰਾਹ ਦਾ ਸਰਪੰਚ ਅਵਤਾਰ ਸਿੰਘ ਨੇ ਲਿਆ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।