ਬਲਾਕ ਪੱਟੀ ’ਚ ਪਰਾਲੀ ਪ੍ਰਬੰਧਨ ਸੰਬੰਧੀ ਜਾਗਰੂਕਤਾ ਮੁਹਿੰਮ
ਪੱਟੀ, 3 ਅਕਤੂਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)– ਮੁੱਖ ਖੇਤੀਬਾੜੀ ਅਫ਼ਸਰ ਤਰਨ ਤਾਰਨ ਡਾ. ਤੇਜਬੀਰ ਸਿੰਘ ਭੰਗੂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਲਾਕ ਪੱਟੀ ਵਲੋਂ ਪਿੰਡ ਠੱਠਾ, ਜੋਤੀ ਸ਼ਾਹ ਸਮੇਤ ਵੱਖ-ਵੱਖ ਪਿੰਡਾਂ ਵਿਚ ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਗਈਆਂ।
ਪੱਟੀ, 3 ਅਕਤੂਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)– ਮੁੱਖ ਖੇਤੀਬਾੜੀ ਅਫ਼ਸਰ ਤਰਨ ਤਾਰਨ ਡਾ. ਤੇਜਬੀਰ ਸਿੰਘ ਭੰਗੂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਲਾਕ ਪੱਟੀ ਵਲੋਂ ਪਿੰਡ ਠੱਠਾ, ਜੋਤੀ ਸ਼ਾਹ ਸਮੇਤ ਵੱਖ-ਵੱਖ ਪਿੰਡਾਂ ਵਿਚ ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਮੌਕੇ ਖੇਤੀਬਾੜੀ ਅਫ਼ਸਰ ਡਾ. ਭੁਪਿੰਦਰ ਸਿੰਘ, ਏ.ਡੀ.ਓ. ਡਾ. ਪ੍ਰਮਿੰਦਰ ਕੌਰ ਅਤੇ ਖੇਤੀ ਉਪ-ਨਿਰੀਖਕ ਬਾਜਾ ਸਿੰਘ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਅਤੇ ਖੇਤ ਵਿਚ ਹੀ ਇਸ ਦਾ ਸੁਚੱਜਾ ਪ੍ਰਬੰਧਨ ਕਰਨ ਲਈ ਪ੍ਰੇਰਿਤ ਕੀਤਾ। ਏ.ਡੀ.ਓ. ਡਾ. ਪ੍ਰਮਿੰਦਰ ਕੌਰ ਅਤੇ ਏ.ਈ.ਓ. ਹਰਕੀਰਤ ਸਿੰਘ ਨੇ ਕਿਸਾਨ ਆਈ.ਡੀ. ਬਣਵਾਉਣ ਦੀ ਮਹੱਤਤਾ ਦੱਸਦਿਆਂ ਲੋੜੀਂਦੀ ਕਾਰਵਾਈ ਸਮੇਂ ਸਿਰ ਮੁਕੰਮਲ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸਰਪੰਚ ਦਿਲਬਾਗ ਸਿੰਘ, ਲਖਵਿੰਦਰ ਸਿੰਘ, ਗੁਰਨਾਮ ਸਿੰਘ, ਕੁਲਵਿੰਦਰ ਸਿੰਘ, ਗੁਰਦੇਵ ਸਿੰਘ ਮਾਣਕਪੁਰਾ, ਗੁਰਦੇਵ ਸਿੰਘ ਸਰਹਾਲੀ, ਖੇਤੀ ਸਹਾਇਕ ਪ੍ਰਬੰਧਕ, ਫੀਲਡ ਵਰਕਰ ਦਿਲਬਾਗ ਸਿੰਘ ਤੇ ਫਤਿਹ ਸਿੰਘ ਸਮੇਤ ਹੋਰਾਂ ਨੇ ਸਹਿਯੋਗ ਦਿੱਤਾ।