05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਪੈਨਸ਼ਨਰ ਵੈੱਲਫੇਅਰ ਫੈਡਰੇਸ਼ਨ ਦੀ ਸਰਕਾਰ ਨੂੰ ਚਿਤਾਵਨੀ-ਇੰਜ. ਕੋਹਲੀ

ਤਰਨ ਤਾਰਨ, 4 ਅਕਤੂਬਰ (ਇਕਬਾਲ ਸਿੰਘ ਸੋਢੀ)-ਪੈਨਸ਼ਨਰ ਵੈੱਲਫੇਅਰ ਫੈਡਰੇਸ਼ਨ ਪਹਿਲਵਾਨ ਪੀ. ਐਸ.

ਅਜੀਤ ਡੈਸਕ 05-10-2026
ਤਰਨ ਤਾਰਨ, 4 ਅਕਤੂਬਰ (ਇਕਬਾਲ ਸਿੰਘ ਸੋਢੀ)-ਪੈਨਸ਼ਨਰ ਵੈੱਲਫੇਅਰ ਫੈਡਰੇਸ਼ਨ ਪਹਿਲਵਾਨ ਪੀ.ਐਸ.ਪੀ.ਸੀ.ਐਲ. ਤੇ ਪੀ. ਐਸ.ਟੀ.ਸੀ.ਐਲ. ਦੀ ਸਟੇਟ ਬਾਡੀ ਦੀ ਹੰਗਾਮੀ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਚ ਸੂਬਾ ਪ੍ਰਧਾਨ ਅਮਰਜੀਤ ਸਿੰਘ ਬਾਬਾ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸਟੇਜ ਸਕੱਤਰ ਇੰਜੀ. ਹਰਜਿੰਦਰ ਸਿੰਘ ਕੋਹਲੀ. ਸੂਬਾ ਆਗੂ ਵਲੋਂ ਮੁਲਾਜ਼ਮਾਂ ਨਾਲ ਸਰਕਾਰ ਵਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਵਿਰੁੱਧ ਜਬਰਦਸਤ ਸੰਘਰਸ਼ ਕਰਨ ਲਈ ਮੁਲਾਜ਼ਮਾ ਨੂੰ ਸੱਦਾ ਦਿੰਦਿਆਂ ਸੂਬਾਈ ਆਗੂਆਂ ਵਲੋਂ ਦਿੱਤੇ ਹਰ ਪ੍ਰੋਗਰਾਮ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਲਈ ਹੌਕਾ ਦਿੱਤਾ। ਪ੍ਰਧਾਨ ਅਮਰਜੀਤ ਸਿੰਘ ਬਾਬਾ ਵਲੋਂ ਸਮੇਂ-ਸਮੇਂ ਬਿਜਲੀ ਬੋਰਡ ਮੈਨੇਜ਼ਮੈਂਟ ਅਤੇ ਸਰਕਾਰ ਨਾਲ ਚੱਲ ਰਹੀਆਂ ਮੁਲਾਜ਼ਮ ਵਰਗ ਦੀਆਂ ਮੰਗਾਂ ਤੇ ਮੁਸ਼ਕਿਲਾਂ ਬਾਰੇ ਮੀਟਿੰਗਾਂ ਦੀ ਜਾਣਕਾਰੀ ਦਿੰਦਿਆ ਸਾਂਝੇ ਫੋਰਮ ਵਲੋਂ ਉਲੀਕੇ ਐਕਸ਼ਨ ਪ੍ਰੋਗਰਾਮ ਅਨੁਸਾਰ ਸ਼ਾਮਿਲ ਹੋਣ ਲਈ ਤਿਆਰ ਰਹਿਣ ਲਈ ਪ੍ਰੇਰਿਤ ਕੀਤਾ। ਸੂਬਾਈ ਆਗੂ ਮਲਕੀਤ ਸਿੰਘ ਕੰਗ, ਪਰਮਜੀਤ ਸਿੰਘ ਦਸੂਹਾ, ਐੱਮ.ਐਲ ਕਪਲਾ ਸਲਵਾਨ, ਸ਼ਤੀਸ਼ ਕੁਮਾਰ, ਜਗਵੰਤ ਮਾਨ ਬਠਿੰਡਾ ਵਲੋਂ ਚੱਲ ਰਹੇ ਸੰਘਰਸ਼ ਦੌਰਾਨ ਕੁਝ ਕਮੀਆਂ ਬਾਰੇ ਜ਼ਿਕਰ ਕਰਦਿਆਂ ਦੂਸਰੀਆਂ ਜਥੇਬੰਦੀਆਂ ਨੂੰ ਫੰਕਸ਼ਨਲ ਸਪੋਰਟ ਕਰਨ ਲਈ ਸੁਝਾਅ ਵੀ ਦਿੱਤਾ। ਮੀਟਿੰਗ ਨੂੰ ਸੂਬਾਈ ਆਗੂ ਸੁਖਦੇਵ ਸਿੰਘ, ਅਸ਼ਵਨੀ ਕੁਮਾਰ, ਪਰਮਜੀਤ ਸਿੰਘ, ਮਹਿੰਦਰ ਸਿੰਘ, ਪਲਵਿੰਦਰ ਸਿੰਘ, ਮਨੋਜ ਕੁਮਾਰ ਨੇ ਆਪਣੇ ਸੰਬੋਧਨ ਵਿਚ ਸਰਕਾਰ ਨੂੰ ਇਕ ਨੰਬਰ ਦੀ ਝੂਠੀ ਮੁਲਾਜ਼ਮ ਵਿਰੋਧੀ ਹੋਣ ਕਾਰਨ ਆਉਣ ਵਾਲੀਆਂ 2027 ਦੀਆਂ ਚੋਣਾਂ ਵਿਚ ਮੁਲਾਜ਼ਮ ਵਰਗ ਦੇ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਲਈ ਕਿਹਾ। ਮੁਲਾਜ਼ਮ ਵਰਗ ਦੀਆਂ ਮੰਗਾਂ ਦਾ ਜਲਦੀ ਹੱਲ ਨਾ ਕਰਨ, 18 ਫ਼ੀਸਦੀ ਡੀ.ਏ., ਪੇ ਕਮਿਸ਼ਨ ਰਿਪੋਰਟ ਮੁਤਾਬਕ ਬਣਦਾ ਬਕਾਇਆ ਤੁਰੰਤ ਰਿਲੀਜ ਨਾ ਕਰਨ, 2.59 ਫੈਕਟਰ ਲਾਗੂ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, 2020 ਤੇ 2015 ਦੇ ਸਰਕੂਲਰ ਵਾਪਸ ਲੈਣ, ਪੈਨਸ਼ਨਰ ਨੂੰ 300 ਯੂਨਿਟ ਦੇਣ, 200 ਰੁਪਏ ਗੁੰਡਾ ਟੈਕਸ ਬੰਦ ਕਰਨ ਲਈ ਕਿਹਾ ਗਿਆ। ਇਸ ਮੌਕੇ ਸਰਵਨ ਸਿੰਘ, ਰਜਿੰਦਰ ਸਿੰਘ, ਗੁਰਲਾਲ ਸਿੰਘ, ਰਾਮ ਸ਼ਰਨ ਪ੍ਰਾਸ਼ਰ ਤੇ ਬਲਵਿੰਦਰ ਸਿੰਘ ਸੂਬਾ ਆਗੂਆਂ ਮੁਲਾਜ਼ਮਾਂ ਨੂੰ ਧਾਕੜ ਸੰਘਰਸ਼ ਕਰਨ ਲਈ ਤਿਆਰ ਰਹਿਣ ਲਈ ਪ੍ਰੇਰਿਤ ਕੀਤਾ।
ਪਿਛਲੀ ਖ਼ਬਰ ਸੇਰੋਂ ਖੰਡ ਮਿੱਲ ਮੋਰਚਾ 137ਵੇਂ ਦਿਨ ਵਿਚ ਦਾਖ਼ਲ ਅਗਲੀ ਖ਼ਬਰ ਪੰਜਾਬ ਸਰਕਾਰ ਦਾ ਗੋਇੰਦਵਾਲ ਸਾਹਿਬ ਨਾਲ ਮਤਰੇਈ ਮਾਂ ਵਾਲਾ ਵਤੀਰਾ ਸੰਗਤਾਂ ਬਰਦਾਸ਼ਤ ਨਹੀਂ ਕਰਨਗੀਆਂ - ਰਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।