ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੇ ਪੰਜਾਬ ਵਾਈਸ ਪ੍ਰਧਾਨ ਵਿੱਕੀ ਭਿੰਡਰ ਦੀ ਅਗਵਾਈ ਹੇਠ ਪਿੰਡ ਸਰਾਂ ਵਿਖੇ ਮੀਟਿੰਗ
ਮੀਆਂਵਿੰਡ, 7 ਅਕਤੂਬਰ (ਗੁਰਪ੍ਰਤਾਪ ਸਿੰਘ ਸੰਧੂ)-ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਵਲੋਂ ਉਲੀਕੇ ਗਏ ਪ੍ਰੋਗਰਾਮਾਂ ਅਨੁਸਾਰ ਪੰਜਾਬ ਦੇ ਵਾਈਸ ਪ੍ਰਧਾਨ ਵਰਿੰਦਰ ਸਿੰਘ ਵਿੱਕੀ ਭਿੰਡਰ ਦੀ ਅਗਵਾਈ ਹੇਠ ਪਿੰਡ ਸਰਾਂ ਤਲਵੰਡੀ ਵਿਖੇ ਅਰਜਨਬੀਰ ਸਿੰਘ ਜਨਰਲ ਸਕੱਤਰ ਪੰਜਾਬ ਦੇ ਪ੍ਰਬੰਧਾਂ ਹੇਠ ਹੋਈ। ਇਸ ਮੌਕੇ ਦਿੱਲੀ ਤੋਂ ਸੰਗਠਨ ਇੰਚਾਰਜ ਅਹਿਮਦ ਸ਼ਮਸ਼ਾਦ ਉਚੇਚੇ ਤੌਰ ’ਤੇ ਪਹੁੰਚੇ।
ਮ
ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਵਰਿੰਦਰ ਸਿੰਘ ਵਿੱਕੀ ਭਿੰਡਰ ਨਾਲ ਸੰਗਠਨ ਇੰਚਾਰਜ ਅਹਿਮਦ ਸ਼ਮਸ਼ਾਦ, ਅਰਜਨਬੀਰ ਸਿੰਘ ਕੰਗ, ਸਰਪੰਚ ਰਵੀ ਚੀਮਾ ਆਦਿ। ਤਸਵੀਰ : ਸੰਧੂ
08-10-2026
ਮੀਆਂਵਿੰਡ, 7 ਅਕਤੂਬਰ (ਗੁਰਪ੍ਰਤਾਪ ਸਿੰਘ ਸੰਧੂ)-ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਵਲੋਂ ਉਲੀਕੇ ਗਏ ਪ੍ਰੋਗਰਾਮਾਂ ਅਨੁਸਾਰ ਪੰਜਾਬ ਦੇ ਵਾਈਸ ਪ੍ਰਧਾਨ ਵਰਿੰਦਰ ਸਿੰਘ ਵਿੱਕੀ ਭਿੰਡਰ ਦੀ ਅਗਵਾਈ ਹੇਠ ਪਿੰਡ ਸਰਾਂ ਤਲਵੰਡੀ ਵਿਖੇ ਅਰਜਨਬੀਰ ਸਿੰਘ ਜਨਰਲ ਸਕੱਤਰ ਪੰਜਾਬ ਦੇ ਪ੍ਰਬੰਧਾਂ ਹੇਠ ਹੋਈ। ਇਸ ਮੌਕੇ ਦਿੱਲੀ ਤੋਂ ਸੰਗਠਨ ਇੰਚਾਰਜ ਅਹਿਮਦ ਸ਼ਮਸ਼ਾਦ ਉਚੇਚੇ ਤੌਰ ’ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਪਿੰਡਾਂ ਵਿਚ ਮਨਰੇਗਾ ਵਰਕਰਾਂ ਨੂੰ ਉਨ੍ਹਾਂ ਦੇ ਕੰਮਾਂ ਅਤੇ ਹੱਕਾਂ ਪ੍ਰਤੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਸ਼ੁਰੂ ਕੀਤੀ ਗਈ ਮਨਰੇਗਾ ਸਕੀਮ ਇਸ ਵਕਤ ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਬੰਦ ਹੋਈ ਪਈ ਹੈ। ਇਸ ਸਕੀਮ ਤਹਿਤ ਹਰੇਕ ਕਾਮੇ ਨੂੰ 100 ਦਿਨ ਦਾ ਕੰਮ ਮਿਲਣਾ ਦੀ ਗਰੰਟੀ ਯੋਜਨਾ ਸੀ, ਪਰ ਪਿਛਲੇ ਕੁਝ ਸਮੇਂ ਮੌਜੂਦਾ ਸਰਕਾਰਾਂ ਵਲੋਂ ਮਨਰੇਗਾ ਕਾਮਿਆਂ ਦੀ ਅਣਦੇਖੀ ਕੀਤੀ ਜਾ ਰਹੀ ਹੈ ਅਤੇ ਇਸ ਸਕੀਮ ਤਹਿਤ ਕਾਮਿਆਂ ਨੂੰ ਕੋਈ ਰੁਜਗਾਰ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ। ਜਿਸ ਕਾਰਨ ਇਸ ਵੇਲੇ ਮਨਰੇਗਾ ਮਜ਼ਦੂਰ ਇਸ ਸਕੀਮ ਤੋਂ ਵਾਂਝੇ ਹੋ ਚੁੱਕੇ ਹਨ। ਅਹਿਮਦ ਨੇ ਕਿਹਾ ਕਿ ਦੁਬਾਰਾ ਕਾਂਗਰਸ ਸਰਕਾਰ ਆਉਣ ’ਤੇ ਮਨਰੇਗਾ ਵਰਕਰਾਂ ਨੂੰ ਪਹਿਲ ਦੇ ਅਧਾਰ ’ਤੇ ਇਸ ਸਕੀਮ ਤਹਿਤ ਪੂਰਨ ਲਾਭ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਹੀ ਗਰੀਬਾਂ ਦੀ ਅਸਲ ਹਮਦਰਦ ਪਾਰਟੀ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਰਾਣਾ, ਰਵਿੰਦਰ ਸਿੰਘ ਰਵੀ ਚੀਮਾ ਜਨਰਲ ਸਕੱਤਰ ਪੰਜਾਬ, ਸਰਪੰਚ ਹਰਜਿੰਦਰ ਸਿੰਘ ਨਾਗੋਕੇ ਮੋੜ, ਹਰਪ੍ਰੀਤ ਸਿੰਘ ਸੋਨੂੰ ਸੈਕਟਰੀ ਐਸ.ਸੀ. ਵਿੰਗ ਪੰਜਾਬ, ਪ੍ਰਵੀਨਪਾਲ ਭਲਾਈਪੁਰ ਬਲਾਕ ਪ੍ਰਧਾਨ ਰਈਆ, ਗੁਰਿੰਦਰ ਸਿੰਘ ਬਲਾਕ ਪ੍ਰਧਾਨ ਜਲਾਲਾਬਾਦ, ਸਰਪੰਚ ਗੁਰਜੀਤ ਸਿੰਘ ਵੈਰੋਵਾਲ, ਸਰਪੰਚ ਸੁਖਮਨਜੀਤ ਸਿੰਘ, ਬਲਰਾਜ ਸਿੰਘ ਬਿਹਾਰੀਪੁਰ, ਬਲਜੀਤ ਸਿੰਘ ਮੱਲਾ, ਕੁਲਵੰਤ ਸਿੰਘ ਏਕਲਗੱਡਾ, ਯੂਥ ਪ੍ਰਧਾਨ ਸੁੱਖ ਰੰਧਾਵਾ, ਤਜਿੰਦਰ ਕੰਗ, ਜਗੀਰ ਸਿੰਘ ਭਲਾਈਪੁਰ, ਸਾਬਕਾ ਥਾਣੇਦਾਰ ਹਰਭਜਨ ਸਿੰਘ, ਭਿੰਦਾ ਬਿਆਸ ਆਦਿ ਹਾਜ਼ਰ ਸਨ।