14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਸਿਟੀਜ਼ਨ ਕੌਂਸਲ ਨੇ ਸੋਨ ਤਗਮਾ ਜੇਤੂ ਹਾਕੀ ਖਿਡਾਰਨ ਬਲਜੀਤ ਕੌਰ ਨੂੰ ਕੀਤਾ ਸਨਮਾਨਿਤ

ਤਰਨ ਤਾਰਨ, 13 ਅਕਤੂਬਰ (ਇਕਬਾਲ ਸਿੰਘ ਸੋਢੀ)-ਪ੍ਰਮੁੱਖ ਸਮਾਜ ਸੇਵੀ ਸੰਸਥਾ ਸਿਟੀਜਨ ਕੌਂਸਲ ਤਰਨ ਤਾਰਨ ਵਲੋਂ ਕੌਂਸਲ ਦੇ ਪ੍ਰਧਾਨ ਸੁਖਵੰਤ ਸਿੰਘ ਧਾਮੀ ਅਤੇ ਪੈਟਰਨ ਡਾ. ਸੁਖਦੇਵ ਸਿੰਘ ਲੋਹਕਾ ਦੀ ਅਗਵਾਈ ਵਿਚ ਏਸ਼ੀਆਈ ਖੇਡਾਂ ਵਿਚ ਭਾਰਤੀ ਮਹਿਲਾ ਹਾਕੀ ਟੀਮ ਦੇ ਮੈਂਬਰ ਵਜੋਂ ਸ਼ਾਮਿਲ ਹੋ ਕੇ ਸੋਨ ਤਗਮਾ ਜਿੱਤਣ ਵਾਲੀ ਬਲਜੀਤ ਕੌਰ ਪਿੰਡ ਕੱਕਾ ਕੰਡਿਆਲਾ ਤਰਨ ਤਾਰਨ ਅਤੇ ਉਸ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ।

ਅਜੀਤ ਡੈਸਕ 14-10-2026
ਤਰਨ ਤਾਰਨ, 13 ਅਕਤੂਬਰ (ਇਕਬਾਲ ਸਿੰਘ ਸੋਢੀ)-ਪ੍ਰਮੁੱਖ ਸਮਾਜ ਸੇਵੀ ਸੰਸਥਾ ਸਿਟੀਜਨ ਕੌਂਸਲ ਤਰਨ ਤਾਰਨ ਵਲੋਂ ਕੌਂਸਲ ਦੇ ਪ੍ਰਧਾਨ ਸੁਖਵੰਤ ਸਿੰਘ ਧਾਮੀ ਅਤੇ ਪੈਟਰਨ ਡਾ. ਸੁਖਦੇਵ ਸਿੰਘ ਲੋਹਕਾ ਦੀ ਅਗਵਾਈ ਵਿਚ ਏਸ਼ੀਆਈ ਖੇਡਾਂ ਵਿਚ ਭਾਰਤੀ ਮਹਿਲਾ ਹਾਕੀ ਟੀਮ ਦੇ ਮੈਂਬਰ ਵਜੋਂ ਸ਼ਾਮਿਲ ਹੋ ਕੇ ਸੋਨ ਤਗਮਾ ਜਿੱਤਣ ਵਾਲੀ ਬਲਜੀਤ ਕੌਰ ਪਿੰਡ ਕੱਕਾ ਕੰਡਿਆਲਾ ਤਰਨ ਤਾਰਨ ਅਤੇ ਉਸ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ। ਮਹਿਜ 25 ਕੁ ਸਾਲਾਂ ਦੀ ਪੰਜਾਬ ਦੀ ਇਕਲੌਤੀ ਧੀ ਬਲਜੀਤ ਕੌਰ ਨੇ ਭਾਰਤੀ ਮਹਿਲਾ ਹਾਕੀ ਟੀਮ ਵਿਚ ਸ਼ਾਮਿਲ ਹੋ ਕੇ ਆਪਣੇ ਮਾਪਿਆਂ, ਆਪਣੇ ਪਿੰਡ ਅਤੇ ਸਮੁੱਚੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ । ਇਸ ਮੌਕੇ ਆਪਣੇ ਸੰਖੇਪ ਸੰਬੋਧਨ ਵਿੱਚ ਸਿਟੀਜਨ ਕੌਂਸਲ ਦੇ ਪ੍ਰਧਾਨ ਸੁਖਵੰਤ ਸਿੰਘ ਧਾਮੀ, ਪੈਟਰਨ ਡਾ. ਸੁਖਦੇਵ ਸਿੰਘ ਲੌਹਕਾ ਅਤੇ ਕੁਲਵਿੰਦਰ ਸਿੰਘ ਲਵਲੀ ਨੇ ਕਿਹਾ ਕਿ ਬਲਜੀਤ ਕੌਰ ਦੀ ਨਿਰੰਤਰ 15 ਸਾਲ ਦੀ ਹਾਕੀ ਦੇ ਖੇਤਰ ਵਿਚ ਮਿਹਨਤ, ਦ੍ਰਿੜ੍ਹ ਵਿਸ਼ਵਾਸ, ਮਾਪਿਆਂ ਦਾ ਵੱਡਾ ਸਹਿਯੋਗ ਅਤੇ ਉਸਦੇ ਅਧਿਆਪਕਾਂ ਅਤੇ ਕੋਚਾਂ ਦੀ ਮਿਹਨਤ ਸਦਕਾ ਬਲਜੀਤ ਇਸ ਮੁਕਾਮ ’ਤੇ ਪੁੱਜੀ ਹੈ ਅਤੇ ਨੇੜ੍ਹੇ ਭਵਿੱਖ ਵਿਚ ਬਲਜੀਤ ਪੰਜਾਬ ਦਾ ਹੀ ਨਹੀਂ ਪੂਰੇ ਦੇਸ਼ ਦਾ ਨਾਂ ਰੌਸ਼ਨ ਕਰੇਗੀ। ਬਲਜੀਤ ਕੌਰ ਤੇ ਉਸਦੇ ਪਰਿਵਾਰ ਨੂੰ ਸਨਮਾਨਿਤ ਕਰਨ ਲਈ ਨਰਿੰਦਰ ਸਿੰਘ ਤੇ ਹਰਵਿੰਦਰ ਸਿੰਘ (ਦੋਵੇਂ ਸਾਬਕਾ ਬੈਂਕ ਮੈਨੇਜਰ), ਰੂੜ ਸਿੰਘ ਮਾਸਟਰ ਕਲੋਨੀ, ਮੁਖਤਾਰ ਸਿੰਘ ਸਾਬਕਾ ਸੂਬੇਦਾਰ, ਸੁਖਵੰਤ ਸਿੰਘ ਧਾਮੀ, ਕੁਲਵਿੰਦਰ ਸਿੰਘ ਲਵਲੀ, ਡਾ. ਸੁਖਦੇਵ ਸਿੰਘ ਲੋਹਕਾ, ਅਵਤਾਰ ਸਿੰਘ ਤਨੇਜਾ, ਹਰਿੰਦਰ ਸਿੰਘ ਪਲਾਸੌਰ, ਡਾ. ਨਿਰਮਲਜੀਤ ਸਿੰਘ ਵਰਪਾਲ, ਗੁਲਜ਼ਾਰ ਸਿੰਘ ਭੁੱਟੋ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ 3 ਨਵੰਬਰ ਨੂੰ ਮੁਖ ਮੰਤਰੀ ਦੇ ਹਲਕੇ ਧੂਰੀ ਵਿਚ ਕਿਰਤੀਆਂ ਦੀਆਂ ਜਾਇਜ਼ ਮੰਗਾਂ ਨੂੰ ਲੈ ਕੇ ਹਜ਼ਾਰਾਂ ਦੀ ਗਿਣਤੀ ਵਿਚ ਸੀਟੂ... ਅਗਲੀ ਖ਼ਬਰ ਬਲਾਕ ਤਰਨ ਤਾਰਨ ਪਰਾਪਰ ਦੀਆਂ ਖੇਡਾਂ ਅਮਿੱਟ ਯਾਦਾਂ ਛੱਡਦੀਆਂ ਹੋਈਆਂ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।