18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਸਮਾਜਿਕ ਕੁਰੀਤੀਆਂ ਨੂੰ ਮੰਚ ਉੱਪਰ ਉਜਾਗਰ ਕਰਨਾ ਕਲੱਬ ਦਾ ਮਕਸਦ - ਪ੍ਰਧਾਨ ਪ੍ਰਵੀਨ ਕੁਮਾਰ ਧਵਨ

ਪੱਟੀ, 17 ਅਕਤੂਬਰ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)–ਨੀਲ ਕਮਲ ਰਾਮਲੀਲ੍ਹਾ ਐਂਡ ਸੋਸ਼ਲ ਵੈਲਫੇਅਰ ਕਲੱਬ ਵਲੋਂ ਬਾਲੀ ਵੱਧ ਨਾਈਟ ਦੇ ਦੌਰਾਨ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀਵਨ ਦੇ ਨਾਲ ਸੰਬੰਧਿਤ ਇਕ ਘਟਨਾ ਦੇ ਉੱਪਰ ਅਧਾਰਿਤ ਨਾਟਕ ‘ਆਖਰੀ ਇੱਛਾ’ ਦੀ ਪੇਸ਼ਕਾਰੀ ਕੀਤੀ ਗਈ। ਸਮਾਜਿਕ ਕੁਰੀਤੀਆਂ ਛੂਤ ਛਾਤ, ਜਾਤੀਵਾਦ ਅਤੇ ਭ੍ਰਿਸ਼ਟਾਚਾਰ ਦੇ ਉੱਪਰ ਡੂੰਘੀ ਸੱਟ ਮਾਰਦਾ ਇਹ ਨਾਟਕ ਦਰਸ਼ਕਾ ਵਲੋਂ ਬਹੁਤ ਹੀ ਕਬੂਲਿਆ ਗਿਆ।

ਆਪਣਾ ਰੋਲ ਅਦਾ ਕਰਦੇ ਹੋਏ ਨਾਟਕ ਆਖਰੀ ਇੱਛਾ ਦੇ ਪਾਤਰ। ਤਸਵੀਰ–ਕਾਲੇਕੇ 18-10-2026
ਪੱਟੀ, 17 ਅਕਤੂਬਰ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)–ਨੀਲ ਕਮਲ ਰਾਮਲੀਲ੍ਹਾ ਐਂਡ ਸੋਸ਼ਲ ਵੈਲਫੇਅਰ ਕਲੱਬ ਵਲੋਂ ਬਾਲੀ ਵੱਧ ਨਾਈਟ ਦੇ ਦੌਰਾਨ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀਵਨ ਦੇ ਨਾਲ ਸੰਬੰਧਿਤ ਇਕ ਘਟਨਾ ਦੇ ਉੱਪਰ ਅਧਾਰਿਤ ਨਾਟਕ ‘ਆਖਰੀ ਇੱਛਾ’ ਦੀ ਪੇਸ਼ਕਾਰੀ ਕੀਤੀ ਗਈ। ਸਮਾਜਿਕ ਕੁਰੀਤੀਆਂ ਛੂਤ ਛਾਤ, ਜਾਤੀਵਾਦ ਅਤੇ ਭ੍ਰਿਸ਼ਟਾਚਾਰ ਦੇ ਉੱਪਰ ਡੂੰਘੀ ਸੱਟ ਮਾਰਦਾ ਇਹ ਨਾਟਕ ਦਰਸ਼ਕਾ ਵਲੋਂ ਬਹੁਤ ਹੀ ਕਬੂਲਿਆ ਗਿਆ। ਇਸ ਨਾਟਕ ਵਿਚ ਕਲੱਬ ਦੇ ਸੀਨੀਅਰ ਆਰਟਿਸਟਾਂ ਨੇ ਰੋਲ ਨਿਭਾਏ। ਅੰਗਰੇਜ਼ ਜੇਲਰ ਦੇ ਰੋਲ ਵਿਚ ਕਲੱਬ ਦੇ ਚੇਅਰਮੈਨ ਤਰਸੇਮ ਜੋਸ਼ੀ, ਵਕੀਲ ਦੇ ਰੋਲ ਵਿਚ ਪ੍ਰਿਥਵੀ ਦੇਵਗਨ, ਸ਼ਹੀਦੇ ਆਜ਼ਮ ਭਗਤ ਸਿੰਘ ਦੇ ਰੋਲ ਵਿਚ ਡਾ. ਦੇਸਰਾਜ ਬਧਵਾਰ ਅਤੇ ਜੇਲ ਸਫ਼ਾਈ ਕਰਮਚਾਰੀ ਦੇ ਰੋਲ ਵਿਚ ਮਾ. ਸੁਖਦੇਵ ਰਾਜ ਸ਼ਰਮਾ ਨੇ ਬਾਖੂਬੀ ਰੋਲ ਨਿਭਾਇਆ। ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਪ੍ਰਵੀਨ ਧਵਨ ਨੇ ਦੱਸਿਆ ਕਿ ਜਿੱਥੇ ਕਲੱਬ ਦਾ ਮਕਸਦ ਧਾਰਮਿਕ ਪ੍ਰੋਗਰਾਮਾਂ ਦੀ ਪੇਸ਼ਕਾਰੀ ਕਰਨਾ ਹੈ, ਉਸਦੇ ਨਾਲ -ਨਾਲ ਸਮਾਜਿਕ ਕੁਰੀਤੀਆਂ ਜਿਵੇਂ ਕਿ ਜਾਤੀਵਾਦ, ਨਸ਼ਾ, ਭ੍ਰਿਸ਼ਟਾਚਾਰ ਆਦਿ ਨੂੰ ਵੀ ਉਜਾਗਰ ਕਰਨਾ ਅਤੇ ਸਮਾਜ ਨੂੰ ਇਹਨਾਂ ਤੋਂ ਬਚਣ ਦੇ ਲਈ ਪ੍ਰੇਰਿਤ ਕਰਨਾ ਵੀ ਕਲੱਬ ਦਾ ਮੁੱਖ ਮਕਸਦ ਹੈ। ਇਸ ਮੌਕੇ ਕਲੱਬ ਦੇ ਮੈਂਬਰ ਡਾਇਰੈਕਟਰ ਵਿਪਨ ਸ਼ਰਮਾ, ਰਾਜ਼ੇਸ਼ ਮਿੰਟਾ, ਸਵਰਨ ਲਾਲ ਪਾਠਕ ,ਰਾਜ ਪਹਿਲਵਾਨ, ਸਤਨਾਮ ਸਿੰਘ, ਵਨੀਤ ਜੋਸ਼ੀ, ਲਵਕੁਸ਼ ਬਧਵਾਰ, ਸਤੀਸ਼ ਬੌਬੀ, ਸਤੀਸ਼ ਬੇਦੀ, ਮੈਨੇਜਰ ਜੈਦੀਪ, ਗਗਨਦੀਪ ਅਗਨੀਹੋਤਰੀ, ਅਸ਼ਵਨੀ ਕੁਮਾਰ ਲਵਲੀ, ਦਿਨੇਸ਼ ਪਾਠਕ ,ਪਵਨ ਕੁਮਾਰ, ਮਨਵੀਰ ਸਿੰਘ, ਪ੍ਰਿੰਸੀਪਲ ਮੈਡਮ ਜਸਬੀਰ ਕੌਰ, ਲਵ ਧਵਨ, ਬਲਜੀਤ ਸਿੰਘ, ਨਿਤੀਸ਼ ਕੁਮਾਰ, ਪਾਰਥ ਭੱਲਾ, ਸਮਰਥ ਸ਼ਰਮਾ, ਸਮੀਰ ਜੋਸ਼ੀ, ਰੋਮੀ ਭੱਲਾ, ਰਿਆਨ ਭੱਲਾ, ਨਿਰਵੈਲ ਸਿੰਘ, ਪਾਹੁਲ ਸ਼ਰਮਾ, ਦੀਪੂ ਰਾਮ ,ਵਿਨੇ ਕੁਮਾਰ, ਪ੍ਰਧਾਨ ਜਤਿਨ ਪਟਵਾਰੀ, ਅਨਿਲ ਅਰੋੜਾ ਪਿੰਕੀ, ਧਰਮਵੀਰ ਖੰਨਾ, ਸਾਹਿਲ ਕੁਮਾਰ, ਰਾਜ਼ੇਸ਼ ਸੱਭਰਵਾਲ, ਅਜੀਤ ਪੁਰੀ, ਸੰਦੀਪ ਪਾਠਕ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੈਨਸ਼ਨਰਜ਼ ਐਂਡ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੀ ਮੀਟਿੰਗ ਅਗਲੀ ਖ਼ਬਰ ਭਰੋਵਾਲ ਦੇ ਪ੍ਰਦੇਸ਼ ਕਾਰਜਕਾਰਨੀ ਕਮੇਟੀ ਮੈਂਬਰ ਬਣਨ ’ਤੇ ਖਡੂਰ ਸਾਹਿਬ ਹਲਕੇ ਦੇ ਭਾਜਪਾ ਵਰਕਰਾਂ ਵਿਚ ਖੁਸ਼ੀ ਦੀ ਲਹਿਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।