ਸਕੂਲ ਦੇ ਚੌਕੀਦਾਰ ਉਪਰ ਫਾਈਰਿੰਗ ਕਰਨ ’ਤੇ ਮਾਮਲਾ ਦਰਜ
ਤਰਨ ਤਾਰਨ, 20 ਅਕਤੂਬਰ (ਹਰਿੰਦਰ ਸਿੰਘ)—ਥਾਣਾ ਸਦਰ ਪੱਟੀ ਦੀ ਪੁਲਿਸ ਨੇ ਸਕੂਲ ਚੌਂਕੀਦਾਰ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਉਸ ਉਪਰ ਫਾਈਰਿੰਗ ਕਰਨ ਅਤੇ ਸਕੂਲ ਦੇ ਗੇਟ ਦੀ ਭੰਨਤੋੜ ਕਰਨ ’ਤੇ 2 ਵਿਅਕਤੀਆਂ ਤੋਂ ਇਲਾਵਾ 2 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਸਦਰ ਪੱਟੀ ਵਿਖੇ ਸੁਖਵਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਵਿਸ਼ਾਲ ਕਾਲੋਨੀ ਪੱਟੀ ਨੇ ਸ਼ਿਕਾਇਤ ਦਰਜ ਕਰਵਾਈ ਕਿ 17 ਅਕਤੂਬਰ ਨੂੰ ਸਕੂਲ ਵਿਚ ਛੁੱਟੀ ਕਰਨ ਤੋਂ ਬਾਅਦ ਉਹ ਚੌਂਕੀਦਾਰ ਸੁਰਜੀਤ ਸਿੰਘ ਪੁੱਤਰ ਜੋਗਾ ਸਿੰਘ ਵਾਸੀ ਕਾਲੇਕੇ ਉਤਾੜ ਨੂੰ ਸਕੂਲ ਵਿਚ ਛੱਡ ਕੇ ਸਕੂਲ ਬੰਦ ਕਰਕੇ ਚਲਾ ਗਿਆ।
ਅਜੀਤ ਡੈਸਕ
21-10-2026