ਸੀਨੀਅਰ ਅਕਾਲੀ ਆਗੂ ਬਿੱਲਾ ਛਾਪਿਆਂਵਾਲੀ ਜਲਾਲਾਬਾਦ ਵਿਖੇ ਅਫ਼ਸੋਸ ਕਰਨ ਪੁੱਜੇ
ਮੀਆਂਵਿੰਡ, 21 ਅਕਤੂਬਰ (ਗੁਰਪ੍ਰਤਾਪ ਸਿੰਘ ਸੰਧੂ)- ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਗੁਰਦਿਆਲ ਸਿੰਘ ਬਿੱਲਾ ਛਾਪਿਆਂਵਾਲੀ ਆਪਣੇ ਸਾਥੀਆਂ ਸਮੇਤ ਪਿੰਡ ਜਲਾਲਾਬਾਦ ਵਿਖੇ ਮੈਂਬਰ ਪੰਚਾਇਤ ਸਰਬਜੀਤ ਸਿੰਘ ਸੋਨੀ ਦੇ ਪਿਤਾ ਜਗਤਾਰ ਸਿੰਘ ਦੀ ਹੋਈ ਮੌਤ ’ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਇਸ ਮੌਕੇ ਉਨ੍ਹਾਂ ਸਰਬਜੀਤ ਸਿੰਘ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਘਰ ਦੇ ਮੁਖੀ ਦੇ ਇਸ ਦੁਨੀਆ ਤੋਂ ਤੁਰ ਜਾਣ ਨਾਲ ਪਰਿਵਾਰ ਨੂੰ ਬਹੁਤ ਵੱਡਾ ਸਦਮਾ ਲੱਗਾ ਹੈ ।
ਅਜੀਤ ਡੈਸਕ
22-10-2026