22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਸਕੂਲ ਬੂਹ ਹਰੀਕੇ ਵਿਖੇ ਵਿਦਿਆਰਥੀਆਂ ਦੇ ਐਕਟਿੰਗ ਮੁਕਾਬਲੇ ਕਰਵਾਏ

ਹਰੀਕੇ ਪੱਤਣ, 21 ਅਕਤੂਬਰ (ਸੰਜੀਵ ਕੁੰਦਰਾ)– ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸੰਤ ਸਿੰਘ ਸੁੱਖਾ ਸਿੰਘ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੂਹ ਹਰੀਕੇ ਪੱਤਣ ਵਿਖੇ ਵਿਦਿਆਰਥੀਆਂ ਦੇ ਐਕਟਿੰਗ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ ਪਹਿਲੀ ਤੋਂ ਬਾਰਵੀਂ ਸ਼੍ਰੇਣੀ ਦੇ ਇੰਟਰਕਲਾਸਿਜ਼ ਕਰਵਾਏ ਗਏ।

ਅਜੀਤ ਡੈਸਕ 22-10-2026
ਹਰੀਕੇ ਪੱਤਣ, 21 ਅਕਤੂਬਰ (ਸੰਜੀਵ ਕੁੰਦਰਾ)– ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸੰਤ ਸਿੰਘ ਸੁੱਖਾ ਸਿੰਘ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੂਹ ਹਰੀਕੇ ਪੱਤਣ ਵਿਖੇ ਵਿਦਿਆਰਥੀਆਂ ਦੇ ਐਕਟਿੰਗ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ ਪਹਿਲੀ ਤੋਂ ਬਾਰਵੀਂ ਸ਼੍ਰੇਣੀ ਦੇ ਇੰਟਰਕਲਾਸਿਜ਼ ਕਰਵਾਏ ਗਏ। ਜਿਸ ਵਿਚ ਵਿਦਿਆਰਥੀਆਂ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਹਿੱਸਾ ਲਿਆ। ਇਸ ਪ੍ਰਤੀਯੋਗਤਾ ਵਿਚ ਬਤੌਰ ਮੁੱਖ ਮਹਿਮਾਨ ਥੀਏਟਰ ਆਰਟਿਸਟ, ਅਦਾਕਾਰ ਡਾਇਰੈਕਟਰ ਸੁਦੇਸ਼ ਵਿੰਕਲ ਜੋ ਸੁਰਿੰਦਰ ਫਰਿਸ਼ਤਾ ਉਰਫ੍ਰ ਘੁੱਲੇ ਸ਼ਾਹ ਕਾਮੇਡੀਅਨ ਦੇ ਸਪੁੱਤਰ ਹਨ ਨੇ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਗੁਰਪ੍ਰੀਤ ਸਿੰਘ ਥੀਏਟਰ ਆਰਟਿਸਟ ਵੀ ਸ਼ਾਮਿਲ ਹੋਏ। ਇਸ ਪ੍ਰਤੀਯੋਗਤਾ ਵਿਚ ਵਿਦਿਆਰਥੀਆਂ ਦੁਆਰਾ ਵੱਖ- ਵੱਖ ਕਿਰਦਾਰ ਨਿਭਾੳਂਦਿਆਂ ਹੋਇਆਂ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਇਆ ਗਿਆ ਅਤੇ ਆਏ ਹੋਏ ਮਹਿਮਾਨਾਂ ਨੂੰ ਪ੍ਰਭਾਵਿਤ ਕਰਨ ਵਿਚ ਕਾਮਯਾਬ ਵੀ ਹੋਏ। ਮੁੱਖ ਮਹਿਮਾਨ ਸੁਦੇਸ਼ ਵਿੰਕਲ ਨੇ ਵਿਦਿਆਰਥੀਆਂ ਨੂੰ ਐਕਟਿੰਗ ਦੀ ਕਸੌਟੀ ਤੇ ਪਰਖਦਿਆਂ ਸਟੇਜ ਪੇਸ਼ਕਾਰੀ ਦੀਆਂ ਬਾਰੀਕੀਆਂ ਤੋਂ ਵੀ ਜਾਣੂ ਕਰਵਾਇਆ। ਉਹਨਾਂ ਨੇ ਆਪਣੀ ਸਟੇਜ ਅਦਾਕਾਰੀ ਦੀ ਝਲਕ ਵੀ ਪੇਸ਼ ਕੀਤੀ। ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਇੱਕ- ਦੂਸਰੇ ਪ੍ਰਤੀ ਸਨਮਾਨ ਅਤੇ ਸਤਿਕਾਰ ਦੀ ਭਾਵਨਾ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਆਪਣੇ ਥੀਏਟਰ ਦੇ ਸੰਘਰਸ਼ ਬਾਰੇ ਦੱਸਦਿਆਂ ਵਿਦਿਆਰਥੀਆਂ ਨੂੰ ਆਪਣੇ ਮੁਕਾਮ ’ਤੇ ਟੀਚੇ ਉੱਪਰ ਦ੍ਰਿੜਤਾ ਨਾਲ ਕੇਂਦਰਿਤ ਹੋਣ ਦਾ ਸੁਨੇਹਾ ਦਿੱਤਾ। ਸਕੂਲ ਐਮ.ਡੀ ਸਤੀਸ਼ ਕੁਮਾਰ ਅਤੇ ਪ੍ਰਿੰਸੀਪਲ ਸੰਦੀਪ ਕੌਰ ਦੁਆਰਾ ਉਹਨਾਂ ਨੂੰ ਨਿੱਘੀ ਜੀ ਆਇਆ ਕਹਿੰਦਿਆਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਮੈਡਮ ਕੁਲਦੀਪ ਕੌਰ ਦੁਆਰਾ ਬਾਖੂਬੀ ਨਿਭਾਈ ਗਈ। ਇਸ ਪ੍ਰਤੀਯੋਗਤਾ ਵਿਚ ਰਣਵਿਜੇ ਸਿੰਘ ਸ਼ਰੇਣੀ ਤੀਜੀ ਜੂਨੀਅਰ ਗਰੁੱਪ ਏਕਤਾ, ਗਿਆਰਵੀਂ ਸ਼ਰੇਣੀ ਸੀਨੀਅਰ ਗਰੁਪ ਵਿਚ ਬੈਸਟ ਐਕਟਿੰਗ ਦੇ ਖਿਤਾਬ ਨਾਲ ਨਿਵਾਜ਼ੇ ਗਏ। ਸਾਰੇ ਪ੍ਰਤੀਯੋਗੀਆਂ ਨੂੰ ਮੈਡਲ ਵੀ ਵੰਡੇ ਗਏ। ਇਸ ਸਮੇਂ ਸੁਖਮਨਦੀਪ ਸਿੰਘ ਨੇ ਫਾਰਸੀ ਵਿਚ ਜ਼ਫ਼ਰਨਾਮਾ ਗਾ ਕੇ ਜੱਜਾਂ ਸਾਹਮਣੇ ਆਪਣੀ ਪ੍ਰਤਿਭਾ ਦਾ ਇਕ ਨਮੂਨਾ ਪੇਸ ਕੀਤਾ।
ਪਿਛਲੀ ਖ਼ਬਰ ਜ਼ਿਲ੍ਹਾ ਸਿਹਤ ਅਫ਼ਸਰ ਵਲੋਂ ਤਿਉਹਾਰਾਂ ਤੋਂ ਪਹਿਲਾਂ ਵਿਸ਼ੇਸ਼ ਮੁਹਿੰਮ ਜਾਰੀ ਅਗਲੀ ਖ਼ਬਰ ਜੇਲ੍ਹ ’ਚੋਂ ਹਵਾਲਾਤੀਆਂ ਪਾਸੋਂ ਮੋਬਾਈਲ ਫੋਨ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।