ਭਿੱਖੀਵਿੰਡ ਤਹਿਸੀਲ ਵਿਚ ਪੱਕਾ ਤਹਿਸੀਲਦਾਰ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ
ਭਿੱਖੀਵਿੰਡ, 25 ਅਕਤੂਬਰ (ਬੌਬੀ)-ਭਿੱਖੀਵਿੰਡ ਸਬ-ਡਵੀਜ਼ਨ ਦੇ ਤਹਿਸੀਲ ਦਫ਼ਤਰ ਵਿੱਚ ਪੱਕਾ ਤਹਿਸੀਲਦਾਰ ਤਾਇਨਾਤ ਨਾ ਹੋਣ ਕਾਰਨ ਲੋਕਾਂ ਨੂੰ ਆਪਣੇ ਸਰਕਾਰੀ ਕੰਮ ਕਰਵਾਉਣ ਲਈ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਤਹਿਸੀਲ ਦਾ ਕੰਮਕਾਜ ਨਾਇਬ ਤਹਿਸੀਲਦਾਰ ਦੇ ਸਹਾਰੇ ਚੱਲ ਰਿਹਾ ਹੈ, ਜਿਨ੍ਹਾਂ ਕੋਲ ਖੇਮਕਰਨ ਤਹਿਸੀਲ ਦਾ ਵਾਧੂ ਚਾਰਜ ਵੀ ਹੈ।
ਤ
ਤਹਿਸੀਲ ਕੰਪਲੈਕਸ ਭਿੱਖੀਵਿੰਡ ਦਾ ਬਾਹਰੀ ਦ੍ਰਿਸ਼। ਤਸਵੀਰ: ਬੌਬੀ
26-10-2026
ਭਿੱਖੀਵਿੰਡ, 25 ਅਕਤੂਬਰ (ਬੌਬੀ)-ਭਿੱਖੀਵਿੰਡ ਸਬ-ਡਵੀਜ਼ਨ ਦੇ ਤਹਿਸੀਲ ਦਫ਼ਤਰ ਵਿੱਚ ਪੱਕਾ ਤਹਿਸੀਲਦਾਰ ਤਾਇਨਾਤ ਨਾ ਹੋਣ ਕਾਰਨ ਲੋਕਾਂ ਨੂੰ ਆਪਣੇ ਸਰਕਾਰੀ ਕੰਮ ਕਰਵਾਉਣ ਲਈ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਤਹਿਸੀਲ ਦਾ ਕੰਮਕਾਜ ਨਾਇਬ ਤਹਿਸੀਲਦਾਰ ਦੇ ਸਹਾਰੇ ਚੱਲ ਰਿਹਾ ਹੈ, ਜਿਨ੍ਹਾਂ ਕੋਲ ਖੇਮਕਰਨ ਤਹਿਸੀਲ ਦਾ ਵਾਧੂ ਚਾਰਜ ਵੀ ਹੈ। ਇਸ ਕਾਰਨ ਦੋਵਾਂ ਤਹਿਸੀਲਾਂ ਵਿਚ ਕੰਮਕਾਜ ਪ੍ਰਭਾਵਿਤ ਹੋਣ ਦੇ ਨਾਲ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਾਇਬ ਤਹਿਸੀਲਦਾਰ ਸੁਰਿੰਦਰ ਕੁਮਾਰ ਪੱਬੀ ਭਿੱਖੀਵਿੰਡ ਅਤੇ ਖੇਮਕਰਨ ਦੋਵਾਂ ਤਹਿਸੀਲਾਂ ਦਾ ਕੰਮ ਸੰਭਾਲ ਰਹੇ ਹਨ। ਦੋਵਾਂ ਥਾਵਾਂ ’ ਤੇ ਡਿਊਟੀ ਨਿਭਾਉਣ ਕਾਰਨ ਜਦੋਂ ਉਹ ਖੇਮਕਰਨ ਵਿਚ ਹੁੰਦੇ ਹਨ ਤਾਂ ਭਿੱਖੀਵਿੰਡ ਵਿਖੇ ਆਪਣੇ ਕੰਮ ਕਰਵਾਉਣ ਆਏ ਲੋਕਾਂ ਨੂੰ ਉਡੀਕ ਕਰਨੀ ਪੈਂਦੀ ਹੈ। ਕਈ ਵਾਰ ਲੋਕਾਂ ਨੂੰ ਬਿਨਾਂ ਕੰਮ ਕਰਵਾਏ ਹੀ ਵਾਪਸ ਮੁੜਨਾ ਪੈਂਦਾ ਹੈ, ਜਿਸ ਨਾਲ ਉਨ੍ਹਾਂ ਦਾ ਸਮਾਂ ਅਤੇ ਪੈਸਾ ਬਰਬਾਦ ਹੁੰਦਾ ਹੈ। ਜ਼ਿਕਰਯੋਗ ਹੈ ਕਿ ਅਪ੍ਰੈਲ ਮਹੀਨੇ ਤੋਂ ਪਹਿਲਾਂ ਭਿੱਖੀਵਿੰਡ ਤਹਿਸੀਲ ਵਿਚ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਦੋਵਾਂ ਦੀਆਂ ਆਸਾਮੀਆਂ ਭਰੀਆਂ ਹੋਈਆਂ ਸਨ। ਬਾਅਦ ਵਿਚ ਪੱਕੇ ਤਹਿਸੀਲਦਾਰ ਦੀ ਬਦਲੀ ਫ਼ਿਰੋਜ਼ਪੁਰ ਕਰ ਦਿੱਤੀ ਗਈ। ਇਸ ਮਗਰੋਂ 8 ਅਪ੍ਰੈਲ 2026 ਨੂੰ ਹੋਈਆਂ ਬਦਲੀਆਂ ਦੌਰਾਨ ਨਾਇਬ ਤਹਿਸੀਲਦਾਰ ਸੁਰਿੰਦਰ ਕੁਮਾਰ ਪੱਬੀ ਨੂੰ ਭਿੱਖੀਵਿੰਡ ਤਾਇਨਾਤ ਕੀਤਾ ਗਿਆ, ਪਰ ਪੱਕੇ ਤਹਿਸੀਲਦਾਰ ਦੀ ਨਿਯੁਕਤੀ ਨਹੀਂ ਹੋ ਸਕੀ।