02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਹਲਕਾ ਖੇਮਕਰਨ ਤੋਂ ਸਰਵਣ ਸਿੰਘ ਧੁੰਨ ਨੂੰ ਦੁਬਾਰਾ ਟਿਕਟ ਮਿਲਣ ’ਤੇ ਪਾਰਟੀ ਹਾਈਕਮਾਨ ਦਾ ਧੰਨਵਾਦ - ਸੁਖਦੇਵ ਸਿੰਘ ਢਿੱਲੋਂ

ਤਰਨ ਤਾਰਨ, 1 ਨਵੰਬਰ (ਹਰਿੰਦਰ ਸਿੰਘ)-ਪਾਰਟੀ ਹਾਈਕਮਾਨ ਵਲੋਂ ਬਹੁਤ ਸੋਹਣੀ ਸੋਚ ਨਾਲ ਮਾਝੇ ਦੇ ਤਿੰਨ ਵਿਧਾਨ ਸਭਾ ਹਲਕਿਆ ਤੋਂ ਜਿੱਤਣ ਵਾਲੇ ਉਮੀਦਵਾਰ ਖੜ੍ਹੇ ਕੀਤੇ ਹਨ, ਜਿੰਨਾ ਵਿਚ ਸਾਡੇ ਹਲਕੇ ਖੇਮਕਰਨ ਤੋਂ ਉਨ੍ਹਾਂ ਦੇ ਕੰਮਕਾਰ ਅਤੇ ਹਰਮਨ ਪਿਆਰਤਾ ਨੂੰ ਵੇਖਦੇ ਹੋਏ ਸਰਵਣ ਸਿੰਘ ਧੁੰਨ ਨੂੰ ਦੁਬਾਰਾ ਟਿਕਟ ਦੇ ਕੇ ਮੈਦਾਨ ਉਤਾਰਿਆ ਹੈ, ਜਿਸ ਨਾਲ ਹਲਕੇ ਅੰਦਰ ਖੁਸ਼ੀ ਦੀ ਲਹਿਰ ਬਣੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੁਖਦੇਵ ਸਿੰਘ ਢਿੱਲੋਂ ਨੇ ਕਰਦਿਆਂ ਕਿਹਾ ਕਿ ਹਲਕਾ ਨਿਵਾਸੀ ਸਰਵਣ ਸਿੰਘ ਧੁੰਨ ਵਲੋਂ ਕੀਤੇ ਹੋਏ ਕੰਮਾਂ ਦਾ ਮੁੱਲ ਮੋੜਨਗੇ ਅਤੇ ਅੱਗੇ ਨਾਲੋਂ ਜ਼ਿਆਦਾ ਵੋਟਾਂ ਦੇ ਫਰਕ ਨਾਲ ਜਿਤਾ ਕੇ ਵਿਧਾਨ ਸਭਾ ਭੇਜਣਗੇ।

ਅਜੀਤ ਡੈਸਕ 02-11-2026
ਤਰਨ ਤਾਰਨ, 1 ਨਵੰਬਰ (ਹਰਿੰਦਰ ਸਿੰਘ)-ਪਾਰਟੀ ਹਾਈਕਮਾਨ ਵਲੋਂ ਬਹੁਤ ਸੋਹਣੀ ਸੋਚ ਨਾਲ ਮਾਝੇ ਦੇ ਤਿੰਨ ਵਿਧਾਨ ਸਭਾ ਹਲਕਿਆ ਤੋਂ ਜਿੱਤਣ ਵਾਲੇ ਉਮੀਦਵਾਰ ਖੜ੍ਹੇ ਕੀਤੇ ਹਨ, ਜਿੰਨਾ ਵਿਚ ਸਾਡੇ ਹਲਕੇ ਖੇਮਕਰਨ ਤੋਂ ਉਨ੍ਹਾਂ ਦੇ ਕੰਮਕਾਰ ਅਤੇ ਹਰਮਨ ਪਿਆਰਤਾ ਨੂੰ ਵੇਖਦੇ ਹੋਏ ਸਰਵਣ ਸਿੰਘ ਧੁੰਨ ਨੂੰ ਦੁਬਾਰਾ ਟਿਕਟ ਦੇ ਕੇ ਮੈਦਾਨ ਉਤਾਰਿਆ ਹੈ, ਜਿਸ ਨਾਲ ਹਲਕੇ ਅੰਦਰ ਖੁਸ਼ੀ ਦੀ ਲਹਿਰ ਬਣੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੁਖਦੇਵ ਸਿੰਘ ਢਿੱਲੋਂ ਨੇ ਕਰਦਿਆਂ ਕਿਹਾ ਕਿ ਹਲਕਾ ਨਿਵਾਸੀ ਸਰਵਣ ਸਿੰਘ ਧੁੰਨ ਵਲੋਂ ਕੀਤੇ ਹੋਏ ਕੰਮਾਂ ਦਾ ਮੁੱਲ ਮੋੜਨਗੇ ਅਤੇ ਅੱਗੇ ਨਾਲੋਂ ਜ਼ਿਆਦਾ ਵੋਟਾਂ ਦੇ ਫਰਕ ਨਾਲ ਜਿਤਾ ਕੇ ਵਿਧਾਨ ਸਭਾ ਭੇਜਣਗੇ। ਹਲਕੇ ਦਾ ਕੋਈ ਪਿੰਡ ਇਹੋ ਜਿਹਾ ਨਹੀਂ ਹੋਣਾ, ਜਿਸ ਪਿੰਡ ਨੂੰ 18-22 ਫੁੱਟੀ ਸੜਕ ਨਾਲ ਨਾ ਜੋੜਿਆ ਹੋਵੇ। ਮੇਰੇ ਆਪਣੇ ਪਿੰਡ ਵਿਚ ਜੋ ਮੈਂ 2022 ਵਿਚ ਸਰਕਾਰ ਬਣਨ ਮੌਕੇ ਹੀ 7 ਸੜਕਾਂ ਸਰਵਣ ਧੁੰਨ ਦੇ ਧਿਆਨ ਵਿਚ ਲਿਆਂਦੀਆਂ, ਜਿਨ੍ਹਾਂ ਵਿਚੋਂ ਸਿਰਫ ਇਕ ਸੜਕ ਜੋ ਖਾਜੁਰਾ ਵਾਲੀ ਸੜਕ ਤੋਂ ਸੰਧੂਆਂ ਵਾਲੀਆਂ ਬਹਿਕਾਂ ਪੰਚਾਇਤ ਵਾਲੀ ਰਹਿ ਗਈ ਹੈ। ਇਨ੍ਹਾਂ ਤੋਂ ਇਲਾਵਾ ਹੋਰ ਵੀ ਬਹਿਕਾਂ ਦੀਆਂ ਪਹੀਆਂ ਵੀ ਪੱਕੀਆਂ ਕੀਤੀਆਂ ਹਨ। ਸੋੋ ਪੂਰੀ ਆਸ ਹੈ ਕਿ ਹਲਕਾ ਨਿਵਾਸੀ ਜ਼ਰੂਰ ਵੱਧ ਤੋਂ ਵੱਧ ਵੋਟਾਂ ਪਾ ਕੇ ਸਰਵਣ ਸਿੰਘ ਧੁੰਨ ਨੂੰ ਜਿਤਾ ਕੇ ਭਗਵੰਤ ਸਿੰਘ ਮਾਨ ਦੇ ਹੱਥ ਮਜ਼ਬੂਤ ਕਰਨਗੇ।
ਪਿਛਲੀ ਖ਼ਬਰ ਹੈਰੋਇਨ ਸੇਵਨ ਕਰਦੇ ਜ਼ਿਲ੍ਹਾ ਪੁਲਿਸ ਵਲੋਂ 12 ਵਿਅਕਤੀ ਗ੍ਰਿਫ਼ਤਾਰ ਅਗਲੀ ਖ਼ਬਰ ਬੱਚੀ ਨਾਲ ਕੁੱਟਮਾਰ ਮਾਮਲੇ ’ ਚ ਪ੍ਰਿੰਸੀਪਲ ਮੁਅੱਤਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।