ਭਾਰਤੀ ਜਨਤਾ ਪਾਰਟੀ ਵਲੋਂ ਸੌਂਪੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਵਾਂਗਾ - ਡਾਕਟਰ ਵੇਈਂਪੂਈਂ
ਫਤਿਆਬਾਦ, 4 ਨਵੰਬਰ (ਹਰਵਿੰਦਰ ਸਿੰਘ ਧੂੰਦਾ)–ਤਰਨ ਤਾਰਨ ਜ਼ਿਲ੍ਹੇ ਦੀ ਨਵੀਂ ਬਣੀ ਸੰਗਠਨ ਦੀ ਟੀਮ ਵਿਚ ਨਿਯੁਕਤ ਹੋਏ ਜ਼ਿਲ੍ਹਾ ਉਪ ਪ੍ਰਧਾਨ ਡਾਕਟਰ ਅਵਤਾਰ ਸਿੰਘ ਵੇਈਂ ਪੂਈਂ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਨੇ ਕਿਹਾ ਕੇ ਪਾਰਟੀ ਵਲੋ ਜੋ ਮੇਰੇ ਉਪਰ ਵਿਸ਼ਵਾਸ਼ ਪ੍ਰਗਟਾਇਆ ਗਿਆ, ਉਸ ’ਤੇ ਮੈਂ ਪੂਰਾ ਉਤਰਾਂਗਾ ਅਤੇ ਭਾਰਤੀ ਜਨਤਾ ਪਾਰਟੀ ਨੂੰ ਤਰਨ ਤਾਰਨ ਜ਼ਿਲ੍ਹੇ ਵਿਚ ਮਜ਼ਬੂਤ ਕਰਨ ਲਈ ਰਾਤ ਦਿਨ ਇਕ ਕਰ ਦੇਵਾਂਗਾ । ਡਾਕਟਰ ਵੇਈਂਪੂਈਂ ਨੇ ਕਿਹਾ ਕਿ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਤੋਂ ਲੋਕ ਖਹਿੜ੍ਹਾ ਛੁਡਾਉਣ ਲਈ ਲੋਕ ਇਲੈਕਸ਼ਨ ਦੀ ਉਡੀਕ ਕਰ ਰਹੇ ਹਨ।
ਫਤਿਆਬਾਦ, 4 ਨਵੰਬਰ (ਹਰਵਿੰਦਰ ਸਿੰਘ ਧੂੰਦਾ)–ਤਰਨ ਤਾਰਨ ਜ਼ਿਲ੍ਹੇ ਦੀ ਨਵੀਂ ਬਣੀ ਸੰਗਠਨ ਦੀ ਟੀਮ ਵਿਚ ਨਿਯੁਕਤ ਹੋਏ ਜ਼ਿਲ੍ਹਾ ਉਪ ਪ੍ਰਧਾਨ ਡਾਕਟਰ ਅਵਤਾਰ ਸਿੰਘ ਵੇਈਂ ਪੂਈਂ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਨੇ ਕਿਹਾ ਕੇ ਪਾਰਟੀ ਵਲੋ ਜੋ ਮੇਰੇ ਉਪਰ ਵਿਸ਼ਵਾਸ਼ ਪ੍ਰਗਟਾਇਆ ਗਿਆ, ਉਸ ’ਤੇ ਮੈਂ ਪੂਰਾ ਉਤਰਾਂਗਾ ਅਤੇ ਭਾਰਤੀ ਜਨਤਾ ਪਾਰਟੀ ਨੂੰ ਤਰਨ ਤਾਰਨ ਜ਼ਿਲ੍ਹੇ ਵਿਚ ਮਜ਼ਬੂਤ ਕਰਨ ਲਈ ਰਾਤ ਦਿਨ ਇਕ ਕਰ ਦੇਵਾਂਗਾ । ਡਾਕਟਰ ਵੇਈਂਪੂਈਂ ਨੇ ਕਿਹਾ ਕਿ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਤੋਂ ਲੋਕ ਖਹਿੜ੍ਹਾ ਛੁਡਾਉਣ ਲਈ ਲੋਕ ਇਲੈਕਸ਼ਨ ਦੀ ਉਡੀਕ ਕਰ ਰਹੇ ਹਨ। ਅਖੀਰ ਵਿਚ ਡਾਕਟਰ ਵੇਈਂ ਪੂਈਂ ਨੇ ਆਪਣੀ ਨਿਯੁਕਤੀ ਲਈ ਤਰੁਣ ਚੁੱਘ ਮੈਂਬਰ ਰਾਜ ਸਭਾ, ਪੰਜਾਬ ਦੇ ਸ਼੍ਰੀ ਪੁਨੀਆ, ਸੰਗਠਨ ਮੰਤਰੀ ਨਿਵਾਸ਼ੂ, ਕੇਵਲ ਸਿੰਘ ਢਿੱਲੋ ਪ੍ਰਧਾਨ ਬੀਜੇਪੀ ਪੰਜਾਬ, ਐਡਵੋਕੇਟ ਸਤਨਾਮ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਬੀਜੇਪੀ ਆਦਿ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ ।