06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ਸਮਾਗਮ ਕਰਵਾਇਆ

ਚੱਬਾ, 5 ਨਵੰਬਰ (ਜੱਸਾ ਅਨਜਾਣ)-ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਤਰਨ ਤਾਰਨ ਰੋਡ ਕੋਟ ਮਿੱਤ ਸਿੰਘ ਵਿਖੇ ਸਾਂਝਾ ਪੰਜਾਬ ਸਾਂਝੇ ਲੋਕ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਅਤੇ ਖਾਲਸਾ ਗਤਕਾ ਅਖਾੜਾ ਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ । ਸਮਾਗਮ ਦੀ ਆਰੰਭਤਾ ਸ੍ਰੀਮਾਨ ਸੰਤ ਬਾਬਾ ਗੁਰਮੁੱਖ ਸਿੰਘ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਨ ਨਾਲ ਹੋਈ ਉਪਰੰਤ ਪੰਥ ਪ੍ਰਸਿੱਧ ਕੀਤਰਨੀਏ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ, ਕਥਾਵਾਚਕ ਭਾਈ ਸੁਖਦੇਵ ਸਿੰਘ ਡੱਲ ਵਾਲੇ, ਰਾਗੀ ਭਾਈ ਜਾਬੜਤੋੜ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਧਰਮਵੀਰ ਸਿੰਘ, ਭਾਈ ਗੁਰਸਾਹਿਬ ਸਿੰਘ, ਭਾਈ ਰਵਿੰਦਰ ਸਿੰਘ, ਬੀਬਾ ਸਿਮਰਨਜੀਤ ਕੌਰ ਅਬਦਾਲ ਤੇ ਭਾਈ ਹਰਮਨਜੋਤ ਸਿੰਘ ਨੇ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ।

ਪ੍ਰਵਚਣ ਕਰਦੇ ਹੋਏ ਸਾਧਵੀ ਦਿਵੇਸ਼ਾ ਭਾਰਤੀ ਤੇ ਹਾਜ਼ਰ ਸ਼ਰਧਾਲੂ। ਤਸਵੀਰ : ਹਰਜੀਤ ਸਿੰਘ 06-11-2026
ਚੱਬਾ, 5 ਨਵੰਬਰ (ਜੱਸਾ ਅਨਜਾਣ)-ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਤਰਨ ਤਾਰਨ ਰੋਡ ਕੋਟ ਮਿੱਤ ਸਿੰਘ ਵਿਖੇ ਸਾਂਝਾ ਪੰਜਾਬ ਸਾਂਝੇ ਲੋਕ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਅਤੇ ਖਾਲਸਾ ਗਤਕਾ ਅਖਾੜਾ ਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ । ਸਮਾਗਮ ਦੀ ਆਰੰਭਤਾ ਸ੍ਰੀਮਾਨ ਸੰਤ ਬਾਬਾ ਗੁਰਮੁੱਖ ਸਿੰਘ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਨ ਨਾਲ ਹੋਈ ਉਪਰੰਤ ਪੰਥ ਪ੍ਰਸਿੱਧ ਕੀਤਰਨੀਏ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ, ਕਥਾਵਾਚਕ ਭਾਈ ਸੁਖਦੇਵ ਸਿੰਘ ਡੱਲ ਵਾਲੇ, ਰਾਗੀ ਭਾਈ ਜਾਬੜਤੋੜ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਧਰਮਵੀਰ ਸਿੰਘ, ਭਾਈ ਗੁਰਸਾਹਿਬ ਸਿੰਘ, ਭਾਈ ਰਵਿੰਦਰ ਸਿੰਘ, ਬੀਬਾ ਸਿਮਰਨਜੀਤ ਕੌਰ ਅਬਦਾਲ ਤੇ ਭਾਈ ਹਰਮਨਜੋਤ ਸਿੰਘ ਨੇ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ । ਇਸ ਸਮਾਗਮ ਵਿਚ ਬਾਬਾ ਦਰਸ਼ਨ ਸਿੰਘ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਵਾਲੇ, ਜਥੇ. ਬਾਬਾ ਕੁਲਵਿੰਦਰ ਸਿੰਘ ਚਮਕੌਰ ਸਾਹਿਬ ਵਾਲੇ, ਗਿਆਨੀ ਭਾਈ ਮਨਦੀਪ ਸਿੰਘ ਵਿਦਿਆਰਥੀ, ਬਾਬਾ ਮਾਨ ਸਿੰਘ, ਕਥਾਵਾਚਕ ਭਾਈ ਸੁਖਚੈਨ ਸਿੰਘ ਵਰਪਾਲ, ਭਾਈ ਗੁਰਪ੍ਰੀਤ ਸਿੰਘ ਬਾਲੇ ਵਾਲੇ ਤੋਂ ਇਲਾਵਾ ਸ਼ਹਿਰ ਦੇ ਜਤਿੰਦਰ ਸਿੰਘ ਮੋਤੀ ਭਾਟੀਆ, ਸੁਰਜੀਤ ਸਿੰਘ ਭਲਵਾਨ ਹਲਕਾ ਇੰਚਾਰਜ਼ ਦੱਖਣੀ, ਸਰਪੰਚ ਬਲਜੀਤ ਸਿੰਘ ਚਾਟੀਵਿੰਡ ਵਾਰਿਸ ਪੰਜਾਬ ਦੇ ਸੇਵਾਦਾਰ ਹਲਕਾ ਦੱਖਣੀ, ਦਿਲਬਾਗ ਸਿੰਘ ਅਨਗੜ੍ਹ, ਕਾਮਾਡੇਂਟ ਜਸਕਰਨ ਸਿੰਘ, ਸਤਬੀਰ ਸਿੰਘ ਬਜ਼ਾਜ਼ ਆਦਿ ਨੇ ਵਿਸ਼ੇਸ਼ ਹਾਜ਼ਰੀਆ ਭਰੀਆਂ । ਇਸ ਮੌਕੇ ਸੰਤਾਂ-ਮਹਾਂਪੁਰਸ਼ਾਂ, ਕਥਾਵਾਚਕਾਂ, ਹਲਕਾ ਇੰਚਾਰਜ਼ਾਂ ਤੇ ਹੋਰ ਧਾਰਮਿਕ ਸ਼ਖ਼ਸੀਅਤਾਂ ਦਾ ਭਾਈ ਦਵਿੰਦਰ ਸਿੰਘ ਮਰਦਾਨਾ, ਜਸਵਿੰਦਰ ਸਿੰਘ ਸ਼ੇਰਗਿੱਲ, ਭਗਵੰਤ ਸਿੰਘ ਕੰਵਲ, ਪਰਮਿੰਦਰ ਸਿੰਘ ਆਦਿ ਵਲੋਂ ਗੁਰੂ ਬਖਸ਼ਿਸ਼ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ । ਇਸ ਮੌਕੇ ਪਰਮਜੀਤ ਸਿੰਘ ਪੱਪੀ, ਗੁਰਨਾਮ ਸਿੰਘ ਚਾਟੀਵਿੰਡ, ਨਿਰਵੈਲ ਸਿੰਘ ਲਾਡੀ, ਸਰਪੰਚ ਬਲਦੇਵ ਸਿੰਘ ਵਰਪਾਲ, ਕੁਲਦੀਪ ਸਿੰਘ ਪਹਿਲਵਾਨ, ਬਾਬਾ ਮਾਲਕਮੀਤ ਸਿੰਘ, ਜਸਬੀਰ ਸਿੰਘ ਜੱਸ, ਰਾਜਬੀਰ ਸਿੰਘ ਠੇਕੇਦਾਰ, ਤਰਲੋਚਨ ਸਿੰਘ, ਫਤਿਹ ਸਿੰਘ, ਨਵਜੋਤ ਸਿੰਘ, ਲਖਵਿੰਦਰ ਸਿੰਘ ਸੋਹੀ ਤੇ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ ।
ਪਿਛਲੀ ਖ਼ਬਰ 450 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ‘ਪਰਵਾਸੀ ਪੰਜਾਬੀ ਕਾਵਿ : ਸਿਰਜਣਾ ਤੇ ਸੰਵਾਦ’ ਵਿਸ਼ੇ ’ਤੇ ਵਿਸ਼ੇਸ਼ ਸਮਾਗਮ ਅਗਲੀ ਖ਼ਬਰ ਖ਼ਾਲਸਾ ਯੂਨੀਵਰਸਿਟੀ ਵਲੋਂ ਵਿਦਿਆਰਥੀਆਂ ਦੀ ਕਲਾਤਮਿਕ ਤੇ ਸਿਰਜਣਾਤਮਿਕ ਪ੍ਰਤਿਭਾ ਨੂੰ ਪ੍ਰਖਣ ਹਿੱਤ ‘ਪ੍ਰਤਿਭਾ ਖੋਜ’ ਸਮਾਗਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।