ਮਾਪੇ ਬੱਚਿਆਂ ਨੂੰ ਗਰੀਨ ਦੀਵਾਲੀ ਮਨਾਉਣ ਵੱਲ ਪ੍ਰੇਰਿਤ ਕਰਨ - ਡਾ. ਸੁਪਿ੍ਯਾ, ਡਾ. ਰਾਜਬਰਿੰਦਰ ਰੰਧਾਵਾ
ਤਰਨ ਤਾਰਨ, 6 ਨਵੰਬਰ (ਹਰਿੰਦਰ ਸਿੰਘ)— ਦੀਵਾਲੀ ਮੌਕੇ ਚੱਲਣ ਵਾਲੇ ਪਟਾਕੇ ਕਈ ਪ੍ਰਕਾਰ ਦਾ ਪ੍ਰਦੂਸ਼ਣ ਕਰਦੇ ਹਨ ਜਿਵੇਂ ਕਿ ਆਵਾਜ਼ ਪ੍ਰਦੂਸ਼ਣ, ਹਵਾ ਵਿਚ ਜ਼ਹਿਰੀਲੇ ਧੂੰਏ ਦਾ ਪ੍ਰਦੂਸ਼ਣ, ਜਿਸ ਨਾਲ ਬੱਚਿਆਂ ਵਿਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਪੈਦਾ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਪਟਾਕਿਆਂ ਵਿਚ ਜ਼ਹਿਰੀਲੇ ਧੂੰਏ ਨਾਲ ਬੱਚਿਆਂ ਵਿਚ ਸਾਹ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ ਜਿਵੇਂ ਕਿ ਅਸਥਮਾ ਅਲਰਜਿਕ ਬਰੋਨਕਾਈਟਸ, ਅਲਰਜਿਕ ਰਿਨਾਈਟਸ, ਅਲਰਜਿਕ ਫੈਰਿਨਜਾਈਟਸ ਆਦਿ, ਇਸ ਲਈ ਸਾਨੂੰ ਬੱਚਿਆਂ ਨੂੰ ਗਰੀਨ ਦੀਵਾਲੀ ਮਨਾਉਣ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ।
ਡ
ਡਾ. ਸੁਪਿ੍ਯਾ ਅਤੇ ਡਾ. ਰਾਜਬਰਿੰਦਰ ਸਿੰਘ ਰੰਧਾਵਾ
07-11-2026
ਤਰਨ ਤਾਰਨ, 6 ਨਵੰਬਰ (ਹਰਿੰਦਰ ਸਿੰਘ)— ਦੀਵਾਲੀ ਮੌਕੇ ਚੱਲਣ ਵਾਲੇ ਪਟਾਕੇ ਕਈ ਪ੍ਰਕਾਰ ਦਾ ਪ੍ਰਦੂਸ਼ਣ ਕਰਦੇ ਹਨ ਜਿਵੇਂ ਕਿ ਆਵਾਜ਼ ਪ੍ਰਦੂਸ਼ਣ, ਹਵਾ ਵਿਚ ਜ਼ਹਿਰੀਲੇ ਧੂੰਏ ਦਾ ਪ੍ਰਦੂਸ਼ਣ, ਜਿਸ ਨਾਲ ਬੱਚਿਆਂ ਵਿਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਪੈਦਾ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਪਟਾਕਿਆਂ ਵਿਚ ਜ਼ਹਿਰੀਲੇ ਧੂੰਏ ਨਾਲ ਬੱਚਿਆਂ ਵਿਚ ਸਾਹ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ ਜਿਵੇਂ ਕਿ ਅਸਥਮਾ ਅਲਰਜਿਕ ਬਰੋਨਕਾਈਟਸ, ਅਲਰਜਿਕ ਰਿਨਾਈਟਸ, ਅਲਰਜਿਕ ਫੈਰਿਨਜਾਈਟਸ ਆਦਿ, ਇਸ ਲਈ ਸਾਨੂੰ ਬੱਚਿਆਂ ਨੂੰ ਗਰੀਨ ਦੀਵਾਲੀ ਮਨਾਉਣ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ। ਇਹ ਜਾਣਕਾਰੀ ਬੱਚਿਆਂ ਦੇ ਮਾਹਰ ਡਾਕਟਰ ਸੁਪਿ੍ਯਾ ਅਤੇ ਈ.ਐੱਨ.ਟੀ. ਸਰਜਨ ਡਾਕਟਰ ਰਾਜਬਰਿੰਦਰ ਸਿੰਘ ਰੰਧਾਵਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜਦੀਕ ਪਾਸੀ ਮੈਡੀਕਲ ਤਰਨ ਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਅੱਖਾਂ ਦੀ ਅਲਰਜੀ ਅਤੇ ਇਨਫੈਕਸ਼ਨ ਹੋਣ ਦਾ ਖ਼ਤਰਾ ਬਣਿਾ ਰਹਿੰਦਾ ਹੈ, ਉਨ੍ਹਾਂ ਕਿਹਾ ਕਿ ਪਟਾਕਿਆਂ ਦੀ ਤੇਜ਼ ਆਵਾਜ਼ ਨਾਲ ਕੰਨਾਂ ਦਾ ਪਰਦਾ ਫੱਟ ਵੀ ਸਕਦਾ ਹੈ ਅਤੇ ਕੰਨਾਂ ਦੀਆਂ ਨਾੜਾਂ ਦਾ ਬੋਲਾਪਨ ਵੀ ਹੋ ਸਕਦਾ ਹੈ। ਹਰ ਸਾਲ ਪਟਾਕਿਆਂ ਨਾਲ ਅੱਗ ਲੱਗਣ ਕਾਰਨ ਕਈ ਬੱਚਿਆਂ ਦੇ ਹੱਥ ਪੈਰ ਸੜਨ ਦੀ ਘਟਨਾਵਾਂ ਸਾਹਮਣੇ ਆਉਂਦੀਆਂ ਹਨ, ਇਸ ਲਈ ਬੱਚਿਆਂ ਦੇ ਮਾਤਾ-ਪਿਤਾ ਬੱਚਿਆਂ ਨੂੰ ਗਰੀਨ ਦੀਵਾਲੀ ਮਨਾਉਣ ਵੱਲ ਉਤਸ਼ਾਹਿਤ ਕਰਨ ਤਾਂ ਜੋ ਤੇਜ ਪਟਾਕਿਆਂ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ, ਉਥੇ ਸਾਡਾ ਵਾਤਾਵਰਣ ਵੀ ਸ਼ੁੱਧ ਰਹਿ ਸਕੇ।