08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਮੁਹੱਲਾ ਜਸਵੰਤ ਸਿੰਘ ਦੀ ਸੜਕ ’ਤੇ ਪ੍ਰੀਮਿਕਸ ਦਾ ਕੰਮ ਸ਼ੁਰੂ

ਤਰਨ ਤਾਰਨ, 7 ਨਵੰਬਰ (ਹਰਿੰਦਰ ਸਿੰਘ)—ਵਿਧਾਇਕ ਹਰਮੀਤ ਸਿੰਘ ਸੰਧੂ ਵਲੋਂ ਸ਼ੁਰੂ ਕੀਤੇ ਵਿਕਾਸ ਕਾਰਜਾਂ ਅਧੀਨ ਸਥਾਨਿਕ ਮੁਹੱਲਾਨ ਜਸਵੰਤ ਸਿੰਘ ਵਾਰਡ ਨੰਬਰ 25 ਦੀ ਮੇਨ ਸੜਕ ਕਿੱਕਰ ਪੀਰ ਰੋਡ ’ਤੇ ਪ੍ਰੀਮਿਕਸ ਪਾਉਣ ਦੇ ਕੰਮ ਦਾ ਉਦਘਾਟਨ ਸੀਨੀਅਰ ‘ਆਪ’ ਆਗੂ ਅਮਰਜੀਤ ਸਿੰਘ ਲਾਡਾ ਨੇ ਕੀਤਾ। ਇਸ ਮੌਕੇ ਲਾਡਾ ਨੇ ਕਿਹਾ ਕਿ ਵਾਰਡ ਨੰਬਰ 25 ਜੋ ਕਿ ਪਿਛਲੇ ਕਾਫੀ ਸਮੇਂ ਤੋਂ ਪੱਛੜੀ ਰਹੀ ਹੈ, ਹੁਣ ਇਥੇ ਵਿਕਾਸ ਪੱਖੋਂ ਕੋਈ ਕਮੀ ਨਹੀਂ ਰਹੇਗੀ।

ਅਜੀਤ ਡੈਸਕ 08-11-2026
ਤਰਨ ਤਾਰਨ, 7 ਨਵੰਬਰ (ਹਰਿੰਦਰ ਸਿੰਘ)—ਵਿਧਾਇਕ ਹਰਮੀਤ ਸਿੰਘ ਸੰਧੂ ਵਲੋਂ ਸ਼ੁਰੂ ਕੀਤੇ ਵਿਕਾਸ ਕਾਰਜਾਂ ਅਧੀਨ ਸਥਾਨਿਕ ਮੁਹੱਲਾਨ ਜਸਵੰਤ ਸਿੰਘ ਵਾਰਡ ਨੰਬਰ 25 ਦੀ ਮੇਨ ਸੜਕ ਕਿੱਕਰ ਪੀਰ ਰੋਡ ’ਤੇ ਪ੍ਰੀਮਿਕਸ ਪਾਉਣ ਦੇ ਕੰਮ ਦਾ ਉਦਘਾਟਨ ਸੀਨੀਅਰ ‘ਆਪ’ ਆਗੂ ਅਮਰਜੀਤ ਸਿੰਘ ਲਾਡਾ ਨੇ ਕੀਤਾ। ਇਸ ਮੌਕੇ ਲਾਡਾ ਨੇ ਕਿਹਾ ਕਿ ਵਾਰਡ ਨੰਬਰ 25 ਜੋ ਕਿ ਪਿਛਲੇ ਕਾਫੀ ਸਮੇਂ ਤੋਂ ਪੱਛੜੀ ਰਹੀ ਹੈ, ਹੁਣ ਇਥੇ ਵਿਕਾਸ ਪੱਖੋਂ ਕੋਈ ਕਮੀ ਨਹੀਂ ਰਹੇਗੀ। ਇਸ ਮੌਕੇ ਗਲੀ ਕਰਨ ਵਾਲੀ, ਗਲੀ ਮਲਾਇਆ ਵਾਲੀ, ਗਲੀ ਸਤਪਾਲ ਵਾਲੀ, ਗਲੀ ਮੰਗੇ ਵਪਾਰੀ ਵਾਲੀ ਵਿਚ ਇੰਟਰਲਾਕ ਟਾਈਲਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਗਲੀ ਕਿੱਕਰ ਪੀਰ ਵਾਲੀ ਸੜਕ, ਗੁਰੂ ਅਰਜਨ ਦੇਵ ਨਗਰ ਵਾਲੀ ਸੜਕ ’ਤੇ ਪ੍ਰੀਮਿਕਸ ਦਾ ਕੰਮ ਮੁਕੰਮਲ ਕੀਤਾ ਜਾਵੇਗਾ। ਇਸ ਮੌਕੇ ਡਾ. ਮਨਜਿੰਦਰ ਸਿੰਘ ਗਿੱਲ, ਮਨਪ੍ਰੀਤ ਸਿੰਘਢ ਮਨੀ, ਭੁਪਿੰਦਰ ਸਿੰਘ ਥਾਣੇਦਾਰ, ਤਰਸੇਮ ਸਿੰਘ, ਮਾਤਾ ਸੁਰਜੀਤ ਕੌਰ, ਲਵਪ੍ਰੀਤ ਸਿੰਘਢ ਗੋਰਾ, ਇੰਦਰਜੀਤ ਸਿੰਘ ਰਾਜੂ, ਮਾਸਟਰ ਧਰਮਿੰਦਰ ਸਿੰਘ, ਚਰਨਜੀਤ ਸਿੰਘ, ਸਰਵਨ ਸਿੰਘ ਅਤੇ ਵਾਰਡ ਨਿਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਗੋਲੀ ਲੱਗਣ ਨਾਲ ਵਿਅਕਤੀ ਜ਼ਖ਼ਮੀ, ਮਾਮਲਾ ਦਰਜ ਅਗਲੀ ਖ਼ਬਰ ਸਕੂਲ ਅਧਿਆਪਕਾਂ ਨੂੰ ਪ੍ਰਬੰਧਕ ਕਮੇਟੀ ਨੇ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।