16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਟਰੈਕਟਰ-ਟਰਾਲੀ ਦੀ ਸਾਈਡ ਮਾਰਨ ’ਤੇ ਦੋ ਵਿਅਕਤੀਆਂ ਦੀ ਮੌਤ

ਤਰਨ ਤਾਰਨ, 15 ਨਵੰਬਰ (ਹਰਿੰਦਰ ਸਿੰਘ)—ਇਕ ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ ਟਰੈਕਟਰ ਟਰਾਲੀ ਦੀ ਸਾਈਡ ਮਾਰਨ ’ਤੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਦੀ ਹੋਈ ਮੌਤ ਦੇ ਮਾਮਲੇ ਵਿਚ ਥਾਣਾ ਸਦਰ ਪੱਟੀ ਦੀ ਪੁਲਿਸ ਵਲੋਂ ਟਰੈਕਟਰ ਚਾਲਕ ਦੇ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਏ.

ਅਜੀਤ ਡੈਸਕ 16-11-2026
ਤਰਨ ਤਾਰਨ, 15 ਨਵੰਬਰ (ਹਰਿੰਦਰ ਸਿੰਘ)—ਇਕ ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ ਟਰੈਕਟਰ ਟਰਾਲੀ ਦੀ ਸਾਈਡ ਮਾਰਨ ’ਤੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਦੀ ਹੋਈ ਮੌਤ ਦੇ ਮਾਮਲੇ ਵਿਚ ਥਾਣਾ ਸਦਰ ਪੱਟੀ ਦੀ ਪੁਲਿਸ ਵਲੋਂ ਟਰੈਕਟਰ ਚਾਲਕ ਦੇ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਏ.ਐਸ.ਆਈ. ਹਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਜਗਜੀਤ ਸਿੰਘ ਪੁੱਤਰ ਗੁਰਮੁਖ ਸਿੰਘ ਵਾਸੀ ਦੁੁੱਬਲੀ ਨੇ ਬਿਆਨ ਦਰਜ ਕਰਵਾਏ ਕਿ ਉਹ ਪਿੰਡ ਦੁਬਲੀ ਵਿਖੇ ਡਾਕਟਰ ਦੀ ਦੁਕਾਨ ’ਤੇ ਹੈਲਪਰ ਲੱਗਾ ਹੋਇਆ ਹੈ। ਮਿਤੀ 13 ਨੰਬਰ 2026 ਨੂੰ ਗੁਰਦੇਵ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਦੁੱਬਲੀ ਦੁਕਾਨ ’ਤੇ ਦਵਾਈ ਲੈਣ ਆਇਆ ਸੀ । ਸਮਾਂ 6:20 ਸ਼ਾਮ ਦਾ ਹੋਵੇਗਾ ਕਿ ਇਕ ਜ਼ੋਰਦਾਰ ਖੜਾਕ ਹੋਇਆ ਤਾਂ ਉਹ ਅਤੇ ਗੁਰਦੇਵ ਸਿੰਘ ਨੇ ਦੁਕਾਨ ਤੋਂ ਬਾਹਰ ਨਿਕਲ ਕੇ ਦੇਖਿਆ ਤਾਂ ਦੁੱਬਲੀ ਤੋਂ ਘਰਿਆਲਾ ਨੂੰ ਜਾਂਦੀ ਲਿੰਕ ਸੜਕ ’ਤੇ ਇਕ ਟਰੈਕਟਰ ਸਵਰਾਜ, ਜਿਸ ਦੇ ਪਿੱਛੇ ਟਰਾਲੀ ਸੀ ਅਤੇ ਉਸ ਨੇ ਮੋਟਰਸਾਈਕਲ ਸਪਲੈਂਡਰ, ਜਿਸ ਤੇ ਗੁਰਪ੍ਰੀਤ ਸਿੰਘ ਪੁੱਤਰ ਗੁਰਮੁੱਖ ਸਿੰਘ, ਜਸਕਰਨ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀਆਨ ਦੁੱਬਲੀ ਸਵਾਰ ਸਨ। ਟਰੈਕਟਰ ਹੀਰਾ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਦੁੱਬਲੀ ਨੇ ਟਰਾਲੀ ਦੀ ਸਾਈਡ ਮਾਰ ਕੇ ਮੋਟਰਸਾਈਕਲ ਨੂੰ ਡੇਗ ਦਿੱਤਾ, ਜਿਸ ਕਾਰਨ ਗੁਰਪ੍ਰੀਤ ਸਿੰਘ ਤੇ ਜਸਕਰਨ ਸਿੰਘ ਦੇ ਸਿਰਾਂ ਵਿਚ ਕਾਫੀ ਗੰਭੀਰ ਸੱਟਾਂ ਲੱਗੀਆਂ। ਸ਼ਿਕਾਇਤਕਰਤਾ ਨੇ ਦੱਸਿਆ ਕਿ ਹੀਰਾ ਸਿੰਘ ਨੇ ਸ਼ਰਾਬ ਪੀਤੀ ਹੋਈ ਸੀ, ਜੋ ਉਨ੍ਹਾਂ ਦੇ ਰੋਕਣ ’ਤੇ ਨਹੀਂ ਰੁਕਿਆ ਆਪਣੀ ਟਰੈਕਟਰ–ਟਰਾਲੀ ਮੌਕੇ ਤੋਂ ਭਜਾ ਕੇ ਲੈ ਗਿਆ। ਉਨ੍ਹਾ ਨੇ ਦੋ ਗੱਡੀਆਂ ਦਾ ਪ੍ਰ ਬੰਧ ਕਰਕੇ ਗੁਰਪ੍ਰੀਤ ਸਿੰਘ ਤੇ ਜਸਕਰਨ ਸਿੰਘ ਨੂੰ ਸਿਵਲ ਹਸਪਤਾਲ ਪੱਟੀ ਲੈ ਕੇ ਆਏ ਤਾਂ ਜਿੱਥੇ ਡਾਕਟਰ ਨੇ ਗੁਰਪ੍ਰੀਤ ਸਿੰਘ ਤੇ ਜਸਕਰਨ ਸਿੰਘ ਨੂੰ ਮ੍ਰਿਤਕ ਕਰਾਰ ਦਿੱਤਾ । ਇਸ ਸੰਬੰਧੀ ਥਾਣਾ ਸਦਰ ਪੱਟੀ ਵਿਖੇ ਹੀਰਾ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਦੁੱਬਲੀ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਗ੍ਰਿਫ਼ਤਾਰੀ ਲਈ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਰਮਨਦੀਪ ਕੌਰ ਸੇਰੋਂ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਹੋਣ ’ਤੇ ਖੁਸ਼ੀ ਦੀ ਲਹਿਰ-ਪ੍ਰਿੰਸ ਫਤਿਆਬਾਦ ਅਗਲੀ ਖ਼ਬਰ ਇਥੋਪੀਆ ਤੋਂ ਲਿਆਂਦੇ ਅਫਰੀਦੀ ਦੇ ਨੈੱਟਵਰਕ ਨਾਲ ਜੁੜੇ ਪੰਜ ਸਾਥੀ 11 ਪਿਸਤੌਲਾਂ ਅਤੇ 191 ਕਾਰਤੂਸਾਂ ਸਮੇਤ ਕਾਬੂ ਗ੍ਰਿਫ਼ਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।