17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਪੱਟੀ ਹਲਕੇ ਦੇ ਪਿੰਡ ਸਭਰਾ ਵਿਚ ਜਲਦ ਹੀ ਮੈਡੀਕਲ ਕਾਲਜ ਖੋਲ੍ਹਿਆ ਜਾਵੇਗਾ - ਭਗਵੰਤ ਸਿੰਘ ਮਾਨ

ਪੱਟੀ, 16 ਨਵੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਮੈਨੂੰ ਅੱਜ ਇਸ ਗੁਰੂਆਂ, ਪੀਰਾਂ, ਸ਼ਹੀਦਾਂ ਦੀ ਧਰਤੀ ’ਤੇ ਪਹੁੰਚ ਕੇ ਬੜਾ ਮਾਣ ਮਹਿਸੂਸ ਹੋ ਰਿਹਾ ਹੈ। ਮੈਂ ਇਸ ਪਿੰਡ ਵਿਚ ਦੂਸਰੀ ਵਾਰ ਆਇਆ ਹਾਂ, ਅੱਜ ਤੁਹਾਡਾ ਧੰਨਵਾਦ ਕਰਨ ਲਈ ਅਤੇ ਤੁਹਾਨੂੰ ਅਪੀਲ ਕਰਨ ਲਈ ਕਿ ਇਸ ਵਾਰ ਫਿਰ ਮਾਝੇ ਵਿਚ ਝਾੜੂ ਫੇਰ ਦਿਓ, ਤਾਂ ਜੋ ਸੂਬੇ ਨੂੰ ਲੁੱਟਣ ਅਤੇ ਤੁਹਾਨੂੰ ਕੁੱਟਣ ਵਾਲਿਆਂ ਨੂੰ ਦੁਬਾਰਾ ਸੱਤਾ ਵਿਚ ਆਉਣ ਦਾ ਮੌਕਾ ਨਾ ਮਿਲੇ, ਕਿਉਂਕਿ ਇਹ ਅਕਾਲੀ, ਕਾਂਗਰਸੀ ਅਤੇ ਭਾਜਪਾ ਵਾਲੇ ਇਕੋ ਥੈਲੀ ਦੇ ਚੱਟੇ ਵੱਟੇ ਹਨ, ਜਿੰਨਾਂ ਨੂੰ ਤੁਸੀਂ ਪਿਛਲੀ ਵਾਰ ਘਰਾਂ ਵਿਚ ਬਿਠਾ ਦਿੱਤਾ ਹੈ ਅਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਿਚ ਆਪਣਾ ਭਰਪੂਰ ਯੋਗਦਾਨ ਪਾਇਆ ਹੈ।

ਅਜੀਤ ਡੈਸਕ 17-11-2026
ਪੱਟੀ, 16 ਨਵੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਮੈਨੂੰ ਅੱਜ ਇਸ ਗੁਰੂਆਂ, ਪੀਰਾਂ, ਸ਼ਹੀਦਾਂ ਦੀ ਧਰਤੀ ’ਤੇ ਪਹੁੰਚ ਕੇ ਬੜਾ ਮਾਣ ਮਹਿਸੂਸ ਹੋ ਰਿਹਾ ਹੈ। ਮੈਂ ਇਸ ਪਿੰਡ ਵਿਚ ਦੂਸਰੀ ਵਾਰ ਆਇਆ ਹਾਂ, ਅੱਜ ਤੁਹਾਡਾ ਧੰਨਵਾਦ ਕਰਨ ਲਈ ਅਤੇ ਤੁਹਾਨੂੰ ਅਪੀਲ ਕਰਨ ਲਈ ਕਿ ਇਸ ਵਾਰ ਫਿਰ ਮਾਝੇ ਵਿਚ ਝਾੜੂ ਫੇਰ ਦਿਓ, ਤਾਂ ਜੋ ਸੂਬੇ ਨੂੰ ਲੁੱਟਣ ਅਤੇ ਤੁਹਾਨੂੰ ਕੁੱਟਣ ਵਾਲਿਆਂ ਨੂੰ ਦੁਬਾਰਾ ਸੱਤਾ ਵਿਚ ਆਉਣ ਦਾ ਮੌਕਾ ਨਾ ਮਿਲੇ, ਕਿਉਂਕਿ ਇਹ ਅਕਾਲੀ, ਕਾਂਗਰਸੀ ਅਤੇ ਭਾਜਪਾ ਵਾਲੇ ਇਕੋ ਥੈਲੀ ਦੇ ਚੱਟੇ ਵੱਟੇ ਹਨ, ਜਿੰਨਾਂ ਨੂੰ ਤੁਸੀਂ ਪਿਛਲੀ ਵਾਰ ਘਰਾਂ ਵਿਚ ਬਿਠਾ ਦਿੱਤਾ ਹੈ ਅਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਿਚ ਆਪਣਾ ਭਰਪੂਰ ਯੋਗਦਾਨ ਪਾਇਆ ਹੈ। ਇਹ ਸ਼ਬਦ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਪੱਟੀ ਹਲਕੇ ਦੇ ਪਿੰਡ ਸਭਰਾ ਵਿਖੇ ਆਮ ਆਦਮੀ ਪਾਰਟੀ ਦੇ ਪੱਟੀ ਤੋਂ ਉਮੀਦਵਾਰ ਜਸਕੰਵਰ ਸਿੰਘ ਗਿੱਲ ਜੱਸਾ ਪੱਟੀ ਵਲੋਂ ਰੱਖੀ ਗਈ ਰੈਲੀ ਅਤੇ ਲੋਕ ਮਿਲਣੀ ਦੌਰਾਨ ਆਪਣੇ ਸੰਬੋਧਨ ਵਿਚ ਕਹੇ। ਇਸ ਮੌਕੇ ਭਗਵੰਤ ਸਿੰਘ ਮਾਨ ਨੇ ਰਿਵਾਇਤੀ ਪਾਰਟੀਆਂ ਬਾਰੇ ਬੋਲਦਿਆਂ ਕਿਹਾ ਕਿ ਅਗਲੀ 15 ਅਗਸਤ ਨੂੰ ਦੇਸ਼ ਨੂੰ ਆਜ਼ਾਦ ਹੋਏ ਨੂੰ 80 ਸਾਲ ਹੋ ਜਾਣਗੇ, ਪਰ ਇਨ੍ਹਾਂ 80 ਸਾਲਾਂ ਵਿਚ ਪੰਜਾਬੀਆਂ ਨੇ ਕੁਝ ਖੱਟਿਆ ਨਹੀਂ, ਸਗੋਂ ਹਰ ਵਾਰ ਨੁਕਸਾਨ ਹੀ ਉਠਾਇਆ ਹੈ। ਇਹ ਅਕਾਲੀ ਭਾਜਪਾ ਅਤੇ ਕਾਂਗਰਸੀ ਸਿਰਫ ਸੂਬੇ ਨੂੰ ਲੁੱਟਣ ਅਤੇ ਤੁਹਾਨੂੰ ਕੁੱਟਣ ਲਈ ਹੀ ਸੱਤਾ ਵਿਚ ਆਉਂਦੇ ਹਨ। ਇਨ੍ਹਾਂ ਰਿਵਾਇਤੀ ਪਾਰਟੀਆਂ ਦੀ ਦੇਣ ਹੈ ਕਿ ਸੂਬੇ ਵਿਚ ਨਸ਼ੇ ਅਤੇ ਗੈਂਗਸਟਰਵਾਦ ਦਾ ਬੋਲਬਾਲਾ ਹੋਇਆ ਸੀ, ਜਿਸ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਠੱਲ੍ਹ ਪਾਈ ਹੈ। ਇਸ ਮੌਕੇ ਮੁੱਖ ਮੰਤਰੀ ਪੰਜਾਬ ਨੇ ਜਸਕੰਵਰ ਸਿੰਘ ਜੱਸਾ ਪੱਟੀ ਵਲੋਂ ਜੋ ਪਿੰਡ ਸਭਰਾ ਲਈ ਮੰਗਾਂ ਮੰਨੀਆਂ ਸਨ, ਉਹ ਮੁੱਖ ਮੰਤਰੀ ਵਲੋਂ ਮੰਨਣ ਦਾ ਭਰੋਸਾ ਦਿੱਤਾ ਅਤੇ ਉੱਥੇ ਹੀ ਐਲਾਨ ਕੀਤਾ ਕਿ ਜਲਦ ਹੀ ਪੱਟੀ ਹਲਕੇ ਦੇ ਇਸ ਪਿੰਡ ਸਭਰਾ ਵਿਚ ਮੈਡੀਕਲ ਕਾਲਜ ਖੋਲ੍ਹਿਆ ਜਾਵੇਗਾ। ਇਸ ਸੰਬੰਧੀ ਚੰਡੀਗੜ੍ਹ ਜਾ ਕੇ ਕਾਗਜੀ ਕਾਰਵਾਈ ਮੁਕੰਮਲ ਕਰ ਦਿੱਤੀ ਜਾਵੇਗੀ। ਇਸ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਜਸਕੰਵਰ ਸਿੰਘ ਜੱਸਾ ਪੱਟੀ ਦੇ ਨਾਲ ਪਿੰਡ ਦੀ ਪੰਚਾਇਤ ਨੂੰ ਸਰਬ ਪੱਖੀ ਵਿਕਾਸ ਲਈ 51 ਲੱਖ ਰੁਪਏ ਦਾ ਚੈੱਕ ਵੀ ਭੇਂਟ ਕੀਤਾ। ਮੁੱਖ ਮੰਤਰੀ ਦੀ ਇਸ ਲੋਕ ਮਿਲਣੀ ਦੌਰਾਨ ਕੀਤੀ ਗਈ ਰੈਲੀ ਵਿਚ ਪੰਜਾਬੀ ਗਾਇਕ ਕੁਲਵਿੰਦਰ ਕੈਲੀ ਅਤੇ ਗਾਇਕਾ ਗੁਰਲੇਜ ਅਖਤਰ ਨੇ ਆਪਣੇ ਗਾਣਿਆਂ ਨਾਲ ਲਗਾਏ ਅਖਾੜੇ ਦੌਰਾਨ ਸਰੋਤਿਆਂ ਨੂੰ ਕੀਲੀ ਰੱਖਿਆ। ਇਸ ਮੌਕੇ ਇਸ ਲੋਕ ਮਿਲਣੀ ਨੂੰ ਵਿਧਾਇਕ ਖੇਮਕਰਨ ਸਰਵਨ ਸਿੰਘ ਧੁੰਨ, ਚੇਅ. ਰਣਜੀਤ ਸਿੰਘ ਚੀਮਾ, ਚੇਅ. ਗੁਰਦੇਵ ਸਿੰਘ ਲਾਖਣਾ, ਅੰਗਦ ਸਿੰਘ ਸੋਹਲ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਤਰਨ ਤਾਰਨ, ਗੁਰਵਿੰਦਰ ਸਿੰਘ ਬਹਿੜਵਾਲ ਚੇਅਰਮੈਨ, ਗੁਰਸੇਵਕ ਪਾਲ ਸਿੰਘ ਝੰਡੇਰ ਚੇਅਰਮੈਨ ਸੀਵਰੇਜ ਬੋਰਡ ਆਦੀ ਨੇ ਵੀ ਇਸ ਮੌਕੇ ਸੰਬੋਧਨ ਕੀਤਾ। ਇਸ ਮੌਕੇ ਰਜਿੰਦਰ ਸਿੰਘ ਉਸਮਾ, ਸਾਬਕਾ ਚੇਅ. ਸੁਖਰਾਜ ਸਿੰਘ ਕਿਰਤੋਵਾਲ, ਚੇਅ. ਗੁਰਵੰਤ ਸਿੰਘ ਜੋਤੀ ਸ਼ਾਹ, ਚੇਅ. ਜਗਦੀਸ਼ ਸਿੰਘ ਢੋਟੀਆਂ, ਸਰਪੰਚ ਅਵਤਾਰ ਸਿੰਘ ਸਭਰਾ, ਕੰਵਲਪ੍ਰੀਤ ਸਿੰਘ ਗਿੱਲ ਕੌਂਸਲਰ, ਗੁਰਦਿਆਲ ਸਿੰਘ ਮਰਹਾਣਾ, ਐਡਵੋਕੇਟ ਰਾਜਪ੍ਰੀਤ ਸਿੰਘ ਕੌਂਸਲਰ, ਸੁਖਨਿੰਦਰ ਸਿੰਘ ਸੇਖੋਂ ਕੌਂਸਲਰ, ਹਰਜਿੰਦਰ ਸਿੰਘ ਪੱਪੂ ਕੌਂਸਲਰ, ਦਲਜੀਤ ਸਿੰਘ, ਸੁਖਦੀਪ ਸਿੰਘ, ਮਨਪ੍ਰੀਤ ਸਿੰਘ, ਮੋਹਿਤ ਅਰੋੜਾ, ਐਡਵੋਕੇਟ ਮਨਦੀਪ ਸਿੰਘ ਭੁੱਲਰ, ਸਰਪੰਚ ਸਰਵਨ ਸਿੰਘ ਭੱਗੂਪੁਰ, ਸਰਪੰਚ ਤੇਜਪਿੰਦਰ ਸਿੰਘ ਸ਼ਾਹ, ਸਰਪੰਚ ਗੁਰਪ੍ਰਤਾਪ ਸਿੰਘ ਲਾਡੀ ਬੁਰਜ, ਸਰਪੰਚ ਗੁਰਬਿੰਦਰ ਸਿੰਘ ਕਾਲੇਕੇ, ਵਿਨੋਦ ਖੰਨਾ, ਕੁਲਬੀਰ ਸਿੰਘ ਸੰਧੂ, ਦਿਵਿਆਂਸ਼ੂ ਤੇਜੀ, ਵਰੁਣ ਕੁਮਾਰ, ਸਰਪੰਚ ਅਮਨਦੀਪ ਸਿੰਘ ਸ਼ਾਹ, ਰਮਨ ਸਹਿਗਲ, ਸਰਪੰਚ ਜਸਬੀਰ ਸਿੰਘ ਬੋਪਾਰਾਏ, ਬਿੱਲਾ ਜੋਸਨ, ਸਰਪੰਚ ਜੁਗਰਾਜ ਸਿੰਘ ਧਗਾਣਾ, ਸਰਪੰਚ ਰਾਜਬੀਰ ਸਿੰਘ ਚੂਸਲੇਵੜ, ਸਰਬਦੀਪ ਸਿੰਘ ਕੈਰੋਂ, ਸਰਪੰਚ ਗੁਰਵਿੰਦਰ ਸਿੰਘ ਜਿੰਦਾਂਵਾਲਾ ਸਰਪੰਚ ਇਕਬਾਲ ਸਿੰਘ ਹਰੀਕੇ, ਸਰਪੰਚ ਜਗਦੇਵ ਸਿੰਘ ਜੰਗ ਬੂਹ ਹਵੇਲੀਆਂ, ਅਮਰੀਕ ਸਿੰਘ ਹਰੀਕੇ, ਰੇਸ਼ਮ ਸਿੰਘ, ਰਾਜੇਸ਼ ਸੱਭਰਵਾਲ, ਬਾਬਾ ਬਲਜਿੰਦਰ ਸਿੰਘ ਚੂਸਲੇਵੜ, ਬਲਵਿੰਦਰ ਸਿੰਘ ਖਹਿਰਾ, ਜੱਜ ਸਿੰਘ ਮਾਲੜਾ, ਬਲਜਿੰਦਰ ਸਿੰਘ ਮਲਹਾਰ, ਰਾਜ ਸਰਪੰਚ ਭਉਵਾਲ, ਸਰਪੰਚ ਰਣਜੀਤ ਸਿੰਘ ਵਿਰਕ ਕੋਟ ਬੁੱਢਾ, ਗੁਰਸਾਹਿਬ ਸਿੰਘ ਰਾਧਲਕੇ, ਸਰਪੰਚ ਦਲੇਰ ਸਿੰਘ ਦੁਬਲੀ, ਸੁਖਵੰਤ ਸਿੰਘ ਕਾਲੇਕੇ, ਸਰਪੰਚ ਸੁਖਵਿੰਦਰ ਸਿੰਘ ਸੀਤੋ ਮੈਂ ਝੁੱਗੀਆਂ, ਰਾਹੁਲ ਕੁਮਾਰ ਪ੍ਰਧਾਨ, ਗੁਰਮੀਤ ਸਿੰਘ ਸ਼ੱਕਰੀ, ਸਰਪੰਚ ਕਰਨਜੀਤ ਸਿੰਘ ਭੱਗੂਪੁਰ ਹਵੇਲੀਆਂ, ਨਛੱਤਰ ਸਿੰਘ ਭੁੱਲਰ ਅਤੇ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਨਾਬਾਲਗ ਲੜਕੀਆਂ ਨੂੰ ਭਜਾਇਆ, ਮਾਮਲਾ ਦਰਜ ਅਗਲੀ ਖ਼ਬਰ ਸੜਕ ਹਾਦਸੇ ਨੇ ਸ਼ਰਾਬ ਤਸਕਰੀ ਦੀ ਖੋਲ੍ਹੀ ਪੋਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।