17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਐਨ.ਜੀ.ਓ. ਅਤੇ ਵਿਸ਼ਵ ਸੂਫੀ ਸੰਤ ਸਮਾਜ ਵਲੋਂ ਬੱਚਿਆਂ ਨਾਲ ਮਨਾਇਆ ਬਾਲ ਦਿਵਸ

ਫਤਿਆਬਾਦ, 16 ਨਵੰਬਰ (ਹਰਵਿੰਦਰ ਸਿੰਘ ਧੂੰਦਾ)-ਬਾਲ ਦਿਵਸ ਦੇ ਮੌਕੇ ’ਤੇ ਸੱਚੇ ਸਾਥੀ ਐਨ. ਜੀ.

ਐਨ.ਜੀ.ਓ. ਅਤੇ ਵਿਸ਼ਵ ਸੂਫੀ ਸੰਤ ਸਮਾਜ ਵਲੋਂ ਮਨਾਏ ਗਏ ਬਾਲ ਦਿਵਸ ਦੌਰਾਨ ਹਾਜ਼ਰ ਬੱਚੇ। ਤਸਵੀਰ: ਧੂੰਦਾ 17-11-2026
ਫਤਿਆਬਾਦ, 16 ਨਵੰਬਰ (ਹਰਵਿੰਦਰ ਸਿੰਘ ਧੂੰਦਾ)-ਬਾਲ ਦਿਵਸ ਦੇ ਮੌਕੇ ’ਤੇ ਸੱਚੇ ਸਾਥੀ ਐਨ.ਜੀ.ਓ. ਅਤੇ ਵਿਸ਼ਵ ਸੂਫੀ ਸੰਤ ਸਮਾਜ ਵਲੋਂ ਬੱਚਿਆਂ ਨਾਲ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਬੱਚਿਆਂ ਨੂੰ ਸਿੱਖਿਆ, ਚੰਗੇ ਸੰਸਕਾਰਾਂ, ਦੇਸ਼ ਭਗਤੀ ਅਤੇ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਬਾਰੇ ਪ੍ਰੇਰਨਾਦਾਇਕ ਸੰਦੇਸ਼ ਦਿੱਤਾ ਗਿਆ। ਸਮਾਗਮ ਦਾ ਮੁੱਖ ਮਕਸਦ ਬੱਚਿਆਂ ਨੂੰ ਸਹੀ ਦਿਸ਼ਾ ਪ੍ਰਦਾਨ ਕਰਨਾ ਅਤੇ ਉਨ੍ਹਾਂ ਅੰਦਰ ਆਤਮ-ਵਿਸ਼ਵਾਸ, ਮਿਹਨਤ ਅਤੇ ਸਮਾਜ ਸੇਵਾ ਦੀ ਭਾਵਨਾ ਪੈਦਾ ਕਰਨਾ ਸੀ। ਇਸ ਮੌਕੇ ਸੱਚੇ ਸਾਥੀ ਐਨ.ਜੀ.ਓ. ਦੀ ਸਤਿਕਾਰਬੀਰ ਕੌਰ ਰੂਹਾਨੀ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਬੱਚੇ ਦੇਸ਼ ਦੀ ਅਨਮੋਲ ਧਰੋਹਰ ਅਤੇ ਆਉਣ ਵਾਲੇ ਕੱਲ੍ਹ ਦਾ ਭਵਿੱਖ ਹਨ । ਇਸ ਮੌਕੇ ਵਿਸ਼ਵ ਸੂਫੀ ਸੰਤ ਸਮਾਜ ਦੇ ਚੀਫ਼ ਐਡਵਾਈਜ਼ਰ ਗੁਰਲਾਲ ਰੂਹਾਨੀ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੱਚੇ ਮਨ ਦੇ ਸੱਚੇ ਹੁੰਦੇ ਹਨ ਅਤੇ ਉਨ੍ਹਾਂ ਦੀ ਸਹੀ ਦਿਸ਼ਾ ਵਿਚ ਕੀਤੀ ਪਰਵਰਿਸ਼ ਹੀ ਸਮਾਜ ਅਤੇ ਦੇਸ਼ ਦੇ ਸੁਨਹਿਰੀ ਭਵਿੱਖ ਦੀ ਨੀਂਹ ਰੱਖਦੀ ਹੈ। ਇਸ ਮੌਕੇ ਜਬੀਰ ਕੌਰ ਬੁੱਟਰ, ਲਖਬੀਰ ਕੌਰ ਭਰੋਵਾਲ ਮਹਿਲਾ ਮੋਰਚਾ ਆਗੂ ਆਮ ਆਦਮੀ ਪਾਰਟੀ ਹਲਕਾ ਖਡੂਰ ਸਾਹਿਬ, ਕਰਨਬੀਰ ਸਿੰਘ ਯੂਥ ਆਗੂ ਆਮ ਆਦਮੀ ਪਾਰਟੀ, ਪਲਕ ਮੱਟੂ, ਜਸਰਾਜ ਕੌਰ, ਬਲਕਾਰ ਸਿੰਘ ਠੇਕੇਦਾਰ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਹਲਕਾ ਖਡੂਰ ਸਾਹਿਬ, ਸੋਨੂੰ ਡੀ.ਜੇ., ਗੁਲਸ਼ਨਪ੍ਰੀਤ ਕੌਰ , ਡਾ. ਅਮਰਜੀਤ ਕੌਰ, ਪਰਮਪਾਲ ਸਿੰਘ, ਡਾ. ਲਵਲੀ, ਡਾ. ਹਰਪਾਲ ਸਿੰਘ, ਰਣਜੀਤ ਸਿੰਘ, ਤਰਸੇਮ ਸਿੰਘ, ਕਰਦੀਪ ਸਿੰਘ, ਬੱਬੂ, ਮਾ. ਸਰਬਜੀਤ ਸਿੰਘ, ਮੁਖਤਾਰ ਸਿੰਘ, ਡਾ. ਮਨਦੀਪ ਸਿੰਘ, ਗੁਰਦੇਵ ਸਿੰਘ ਮਹਾਜਨ, ਲਖਬੀਰ ਸਿੰਘ, ਮੈਂਬਰ ਪਰਮਜੀਤ ਸਿੰਘ, ਮੈਂਬਰ ਕੁਲਦੀਪ ਸਿੰਘ, ਸੀਤੋ, ਅੰਬੋ, ਪੂਜਾ, ਪਿੰਕੀ ਅਤੇ ਜਸਵਿੰਦਰ ਕੌਰ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਰਮਨਦੀਪ ਕੌਰ ਸ਼ੇਰੋਂ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਉਣ ਨਾਲ ਪਾਰਟੀ ਮਜ਼ਬੂਤ ਹੋਵੇਗੀ - ਸਰਕਲ ਪ੍ਰਧਾਨ ਲਾਡੀ ਅਗਲੀ ਖ਼ਬਰ ਮੁਲਾਜ਼ਮਾਂ ਦੇ ਸੰਗਰੂਰ ਸਾਂਝੇ ਸੰਘਰਸ਼ ’ਚ ਸ਼ਾਮਿਲ ਹੋਣ ਲਈ ਕਾਫ਼ਲਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।