ਜਸਵਿੰਦਰ ਸਿੰਘ ਮਾਣੋਚਾਲ੍ਹ ਦੀ ਅੱਠਵੀਂ ਕਿਤਾਬ ਪੰਜਾਬੀ ਸਾਹਿਤ ਸਭਾ ਵਲੋਂ ਜਾਰੀ
ਤਰਨ ਤਾਰਨ, 17 ਨਵੰਬਰ (ਇਕਬਾਲ ਸਿੰਘ ਸੋਢੀ)-ਪੰਜਾਬੀ ਸਾਹਿਤ ਸਭਾ ਅਤੇ ਸੱਭਿਆਚਾਰਕ ਕੇਂਦਰ ਤਰਨ ਤਾਰਨ ਵਲੋਂ ਸੁਰਜੀਤ ਸਿੰਘ ਭੁੱਚਰ, ਰਘਬੀਰ ਸਿੰਘ ਭੁੱਚਰ, ਜਤਿੰਦਰ ਸਿੰਘ ਭੈਲ, ਪਰਮਜੀਤ ਸਿੰਘ ਔਜਲਾ, ਡਾ. ਦਲਬੀਰ ਸਿੰਘ ਲਹਿਰੀ, ਸਕੱਤਰ ਸਿੰਘ ਵਿੰਡ, ਜਸਬੀਰ ਸਿੰਘ ਭੁੱਲਰ, ਕਾ.
ਜ
ਜਸਵਿੰਦਰ ਸਿੰਘ ਮਾਣੋਚਾਲ੍ਹ ਦੀ ਕਿਤਾਬ ਜਾਰੀ ਕਰਦੇ ਹੋਏ ਪੰਜਾਬ ਸਾਹਿਤ ਸਭਾ ਦੇ ਅਹੁਦੇਦਾਰ। ਤਸਵੀਰ: ਲਵਲੀ
18-11-2026
ਤਰਨ ਤਾਰਨ, 17 ਨਵੰਬਰ (ਇਕਬਾਲ ਸਿੰਘ ਸੋਢੀ)-ਪੰਜਾਬੀ ਸਾਹਿਤ ਸਭਾ ਅਤੇ ਸੱਭਿਆਚਾਰਕ ਕੇਂਦਰ ਤਰਨ ਤਾਰਨ ਵਲੋਂ ਸੁਰਜੀਤ ਸਿੰਘ ਭੁੱਚਰ, ਰਘਬੀਰ ਸਿੰਘ ਭੁੱਚਰ, ਜਤਿੰਦਰ ਸਿੰਘ ਭੈਲ, ਪਰਮਜੀਤ ਸਿੰਘ ਔਜਲਾ, ਡਾ. ਦਲਬੀਰ ਸਿੰਘ ਲਹਿਰੀ, ਸਕੱਤਰ ਸਿੰਘ ਵਿੰਡ, ਜਸਬੀਰ ਸਿੰਘ ਭੁੱਲਰ, ਕਾ. ਹੀਰਾ ਸਿੰਘ ਕੰਡਿਆਂਵਾਲੇ, ਜਸਪਿੰਦਰ ਸਿੰਘ ਕਸੇਲ ਅਤੇ ਸਭਾ ਦੇ ਸਰਪ੍ਰਸਤ ਬਲਬੀਰ ਸਿੰਘ ਭੈਲ ਦੇ ਪ੍ਰਧਾਨਗੀ ਮੰਡਲ ਦੀ ਪ੍ਰਧਾਨਗੀ ਹੇਠ ਜਸਵਿੰਦਰ ਸਿੰਘ ਮਾਣੋਚਾਲ੍ਹ ਦੀ ਅੱਠਵੀਂ ਕਿਤਾਬ ਆਜ਼ਾਦੀ ਲਹਿਰ, ਆਜ਼ਾਦੀ ਘੁਲਾਟੀਏ ਅਤੇ ਗੁਰਦੁਆਰਾ ਸੁਧਾਰ ਲਹਿਰ ਦੇ ਯੋਧੇ, ਜ਼ਿਲ੍ਹਾ ਤਰਨ ਤਾਰਨ ਭਾਈ ਮੋਹਨ ਸਿੰਘ ਵੈਦ ਯਾਦਗਾਰੀ ਲਾਇਬ੍ਰੇਰੀ ਤਰਨ ਤਾਰਨ ਵਿਖੇ ਲੋਕ ਅਰਪਣ ਕੀਤੀ ਗਈ। ਪ੍ਰਧਾਨਗੀ ਮੰਡਲ ਵਲੋਂ ਜਸਵਿੰਦਰ ਸਿੰਘ ਮਾਣੋਚਾਲ੍ਹ ਦੀ ਦੇਸ਼-ਭਗਤ ਸੂਰਮਿਆਂ ਦੇ ਕਾਰਨਾਮਿਆਂ ਨੂੰ ਦਰਸਾਉਂਦੀ ਹੋਈ ਕਿਤਾਬ ਦੀ ਸਰਾਹਨਾ ਕਰਦੇ ਹੋਏ ਉਨ੍ਹਾਂ ਦੀ ਕਲਮ ਦੇ ਜਜ਼ਬੇ ਅਤੇ ਯੋਗਦਾਨ ਦੀ ਸ਼ਲਾਘਾ ਕੀਤੀ ਗਈ। ਰਘਬੀਰ ਸਿੰਘ ਭੁੱਚਰ ਪੋਤਾ ਜਥੇਦਾਰ ਤੇਜਾ ਸਿੰਘ ਭੁੱਚਰ ਨੇ ਸਾਰੇ ਸ਼ਹੀਦਾਂ ਨੂੰ ਸਮਰਪਿਤ ਹੁੰਦੇ ਹੋਏ ਜਥੇਦਾਰ ਤੇਜਾ ਸਿੰਘ ਭੁੱਚਰ ਦੀ ਪੰਥ ਪ੍ਰਤੀ ਕੁਰਬਾਨੀ ਦਾ ਜ਼ਿਕਰ ਕੀਤਾ। ਇਸ ਮੌਕੇ ਅਮਰ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਭਾ ਦੇ ਪ੍ਰਧਾਨ ਜਸਵਿੰਦਰ ਸਿੰਘ ਢਿੱਲੋਂ, ਬਲਬੀਰ ਸਿੰਘ ਬੇਲੀ ਅਤੇ ਕਰਮ ਸਿੰਘ ਮੁੰਡਾਪਿੰਡ ਦੇ ਕਵੀਸ਼ਰੀ ਜਥੇ ਨੇ ਕਰਤਾਰ ਸਿੰਘ ਸਰਾਭਾ ਦੀ ਵਾਰ ਸੁਣਾਈ। ਇਸ ਮੌਕੇ ਗਿਆਨੀ ਗੁਰਮੀਤ ਸਿੰਘ ਨੂਰਦੀ, ਸੁਖਵਿੰਦਰ ਸਿੰਘ ਖਾਰਾ, ਬਲਬੀਰ ਸਿੰਘ ਲਹਿਰੀ, ਬਲਬੀਰ ਸਿੰਘ ਬੇਲੀ, ਸਭਾ ਦੇ ਸਰਪ੍ਰਸਤ ਗੁਰਿੰਦਰਪਾਲ ਸਿੰਘ, ਉੱਘੇ ਲੇਖਕ ਅੰਮ੍ਰਿਤਪਾਲ ਸਿੰਘ ਖਹਿਰਾ ਗੋਇੰਦਵਾਲ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਦੇ ਪ੍ਰਧਾਨ ਸੇਲਿੰਦਰਜੀਤ ਸਿੰਘ ਰਾਜਨ, ਮੱਖਣ ਸਿੰਘ ਭੈਣੀਵਾਲ, ਕਾ. ਚਰਨ ਸਿੰਘ, ਮਾ. ਸਤਵਿੰਦਰ ਸਿੰਘ, ਜਸਬੀਰ ਸਿੰਘ ਝਬਾਲ, ਬਲਵਿੰਦਰ ਸਿੰਘ ਝਬਾਲ, ਮਲਕੀਤ ਸਿੰਘ ਸੋਚ ਪੱਟੀ, ਦੀਦਾਰ ਸਿੰਘ ਲਾਇਬ੍ਰੇਰੀਅਨ, ਤਾਰਾ ਸਿੰਘ ਲਾਇਬ੍ਰੇਰੀਅਨ, ਡਾ. ਅਜਮੇਰ ਸਿੰਘ, ਕਰਮ ਸਿੰਘ ਲਾਲਪੁਰਾ, ਇੰਦਰ ਸਿੰਘ ਮਾਨ, ਸਕੱਤਰ ਸਿੰਘ, ਮਨਜੀਤ ਸਿੰਘ, ਗੁਰਨਾਮ ਸਿੰਘ ਆਨੰਦ, ਪਰਮਜੀਤ ਸਿੰਘ ਔਜਲਾ, ਜਿਲਾ ਸਕੱਤਰ ਫਰੀਡਮ ਫਾਈਟਰਜ਼ ਵਾਰਸ ਆਰਗੇਨਾਈਜੇਸ਼ਨ ਅੰਮ੍ਰਿਤਸਰ, ਮੇਜਰ ਸਿੰਘ, ਜਸਪਿੰਦਰ ਸਿੰਘ ਕਸੇਲ, ਸਤਬੀਰ ਸਿੰਘ ਢੋਟੀ, ਮਲਕੀਤ ਸਿੰਘ ਫ਼ੌਜੀ, ਡਾ. ਮਨਵੰਤ ਸਿੰਘ ਸੂਦ, ਚੈਂਚਲ ਸਿੰਘ ਚਾਹਲ, ਬਲਜੀਤ ਸਿੰਘ ਕਸੇਲ ਆਦਿ ਨੇ ਇਸ ਸਮਾਗਮ ਵਿਚ ਸ਼ਮੂਲੀਅਤ ਕੀਤੀ ।