ਖੇਮਕਰਨ ਤੋਂ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਖੇਮਕਰਨ, 23 ਨਵੰਬਰ (ਰਾਕੇਸ਼ ਕੁਮਾਰ ਬਿੱਲਾ)–ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਨਕਾਣਾ ਸਾਹਿਬ ਵਿਖੇ ਪ੍ਰਕਾਸ਼ ਦਿਹਾੜਾ ਮਨਾਉਣ ਲਈ ਪਕਿਸਤਾਨ ਜਾਣ ਵਾਲੇ ਸਿੱਖ ਯਾਤਰੀਆਂ ਦੇ ਜਥੇ ’ਚ ਸ਼ਾਮਿਲ ਹੋਣ ਲਈ ਖੇਮਕਰਨ ਸ਼ਹਿਰ ਤੋਂ ਬੀਤੇ ਦਿਨ ਨਗਰ ਪੰਚਾਇਤ ਖੇਮਕਰਨ ਦੇ ਸਾਬਕਾ ਕੌਸਲ਼ਰ ਵਰਿਆਮ ਸਿੰਘ ਚੱਠੂ ਆਪਣੇ ਸਾਥੀਆਂ ਨੰਬਰਦਾਰ ਮੇਜਰ ਸਿੰਘ ਚੱਠੂ, ਮਾਸਟਰ ਚਾਨਣ ਸਿੰਘ, ਬੋਹੜ ਸਿੰਘ ਪੱਤੂ, ਲਵਲੀ ਸਿੰਘ ਤੇ ਗੁਰਸੇਵਕ ਸਿੰਘ ਮੱਸਤਗੜ ’ਤੇ ਹੋਰ ਸੱਜਣਾ ਸਮੇਤ ਰਵਾਨਾ ਹੋਏ। ਯਾਤਰੀਆਂ ਦੇ ਜਥੇ ਦਾ ਪਕਿਸਤਾਨ ਪੁੱਜਣ ’ਤੇ ਵਾਹਗਾ ਸਰਹੱਦ ’ਤੇ ਉਨ੍ਹਾਂ ਦਾ ਸਵਾਗਤ ਪਾਕਿਸਤਾਨ ਤਰਫੋ ਆਏ ਪ੍ਰਬੰਧਕਾਂ ਵਲੋਂ ਕੀਤਾ ਗਿਆ।
ਅਜੀਤ ਡੈਸਕ
24-11-2026