23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਵਾਰਡ ਨੰ. 42 ’ਚ ਜੇ.ਸੀ.ਬੀ. ਮਸ਼ੀਨ ਅੱਗੇ ਲੇਟਿਆ ਦੁਕਾਨਦਾਰ

ਲੁਧਿਆਣਾ, 22 ਅਗਸਤ (ਭੁਪਿੰਦਰ ਸਿੰਘ ਬੈਂਸ)-ਵਾਰਡ ਨੰਬਰ 42 ਵਿਚ ਸੜਕ ਤੋੜਨ ਨੂੰ ਲੈ ਕੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਜੇ. ਸੀ.

ਵਾਰਡ ਨੰਬਰ 42 ’ਚ ਸੜਕ ਤੋੜਨ ਨੂੰ ਲੈਕੇ ਜੇ.ਸੀ.ਬੀ. ਅੱਗੇ ਲੇਟਿਆ ਦੁਕਾਨਦਾਰ। ਅਜੀਤ ਤਸਵੀਰ 23-08-2026
ਲੁਧਿਆਣਾ, 22 ਅਗਸਤ (ਭੁਪਿੰਦਰ ਸਿੰਘ ਬੈਂਸ)-ਵਾਰਡ ਨੰਬਰ 42 ਵਿਚ ਸੜਕ ਤੋੜਨ ਨੂੰ ਲੈ ਕੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਜੇ.ਸੀ.ਬੀ. ਮਸ਼ੀਨ ਦੇ ਅੱਗੇ ਇਕ ਦੁਕਾਨਦਾਰ ਲੇਟਿਆ ਨਜ਼ਰ ਆਇਆ। ਮੌਕੇ ਦੀਆਂ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਚਰਚਾ ਵਿਚ ਆ ਗਿਆ। ਦੁਕਾਨਦਾਰ ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੀ ਦੁਕਾਨ ਦੇ ਬਾਹਰ ਬਣੀ ਸੜਕ ਪਹਿਲਾਂ ਹੀ ਠੀਕ ਹਾਲਤ ਵਿਚ ਸੀ, ਪਰ ਇਸ ਦੇ ਬਾਵਜੂਦ ਸੜਕ ਤੋੜਨ ਲਈ ਜੇ.ਸੀ.ਬੀ. ਮਸ਼ੀਨ ਲਿਆਂਦੀ ਗਈ, ਜਿਸਦਾ ਪਰਿਵਾਰ ਵਲੋਂ ਵਿਰੋਧ ਕੀਤਾ ਗਿਆ। ਇਸ ਦੌਰਾਨ ਦੁਕਾਨਦਾਰ ਜੇ.ਸੀ.ਬੀ. ਮਸ਼ੀਨ ਦੇ ਅੱਗੇ ਲੇਟ ਗਿਆ ਅਤੇ ਸੜਕ ਤੋੜਨ ਦੀ ਕਾਰਵਾਈ ਰੋਕਣ ਦੀ ਕੋਸ਼ਿਸ਼ ਕੀਤੀ। ਦੁਕਾਨਦਾਰ ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਸੜਕ ਦੀ ਮੁਰੰਮਤ ਜਾਂ ਮੁੜ ਉਸਾਰੀ ਦੀ ਲੋੜ ਸੀ ਤਾਂ ਪਹਿਲਾਂ ਇਸ ਬਾਰੇ ਸਪਸ਼ਟ ਕੀਤਾ ਜਾਣਾ ਚਾਹੀਦਾ ਸੀ। ਪਰਿਵਾਰ ਨੇ ਦੋਸ਼ ਲਾਇਆ ਕਿ ਬਿਨਾਂ ਲੋੜ ਦੇ ਸੜਕ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਦੌਰਾਨ ਮੌਕੇ ’ਤੇ ਮੌਜੂਦ ਲੋਕਾਂ ਵਿਚਕਾਰ ਤਕਰਾਰ ਵੀ ਹੋਈ। ਦੁਕਾਨਦਾਰ ਪਰਿਵਾਰ ਨੇ ਦੋਸ਼ ਲਾਇਆ ਕਿ ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ ਗਈ ਅਤੇ ਪਰਿਵਾਰ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ। ਦੁਕਾਨਦਾਰ ਪਰਿਵਾਰ ਨੇ ਪੁਲਿਸ ਅਤੇ ਪ੍ਰਸ਼ਾਸਨ ਤੋਂ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਧਰ ਮਾਮਲੇ ਸਬੰਧੀ ਕੌਂਸਲਰ ਜਗਮੀਤ ਸਿੰਘ ਦਾ ਪੱਖ ਜਾਣਨ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਪਿਛਲੀ ਖ਼ਬਰ ਟੈਕਸ ਦੇ ਮਾਮਲੇ ਵਿਚ ਧੋਖਾਧੜੀ ਕਰਨ ਦੇ ਦੋਸ਼ ਤਹਿਤ ਦੋ ਕਾਰੋਬਾਰੀਆਂ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਤੀਜ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।