23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਵਿੱਤ ਤੇ ਠੇਕਾ ਕਮੇਟੀ ਦੇ 2 ਮੈਂਬਰਾਂ ਦੀ ਚੋਣ ਤੋਂ ਪਹਿਲਾਂ ਨਿਗਮ ਵਲੋਂ ਜਾਰੀ ਨੋਟਿਸ ’ਤੇ ਉਠੇ ਸਵਾਲ

ਲੁਧਿਆਣਾ, 22 ਅਗਸਤ (ਭੁਪਿੰਦਰ ਸਿੰਘ ਬੈਂਸ)-25 ਅਗਸਤ ਨੂੰ ਹੋਣ ਵਾਲੀ ਵਿੱਤ ਤੇ ਠੇਕਾ ਕਮੇਟੀ ਦੇ 2 ਕੌਂਸਲਰਾਂ ਮੈਂਬਰਾਂ ਦੀ ਚੋਣ ਤੋਂ ਪਹਿਲਾਂ ਨਗਰ ਨਿਗਮ ਵਲੋਂ ਜਾਰੀ ਨੋਟਿਸ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ। ਕੌਂਸਲਰ ਗੌਰਵ ਭੱਟੀ ਨੇ ਕਿਹਾ ਕਿ 45 ਕੌਂਸਲਰਾਂ ਵਲੋਂ ਮੇਅਰ ਡਾਇਰੀ ਨੰਬਰ 883, ਮਿਤੀ 5 ਅਗਸਤ 2026 ਰਾਹੀਂ ਦਿੱਤੇ ਸਾਂਝੇ ਮਤੇ ਨੂੰ ਜਨਰਲ ਹਾਊਸ ਦੇ ਵਿਚਾਰ ਲਈ ਨਾ ਰੱਖਣਾ ਗੰਭੀਰ ਮਾਮਲਾ ਹੈ।

45 ਕੌਂਸਲਰਾਂ ਦੇ ਮਤੇ ਨੂੰ ਥਾਂ ਨਹੀਂ ਕੌਂਸਲਰ ਗੌਰਵ ਭੱਟੀ ਨੇ ਅਜੰਡਾ ਸੈਕਟਰੀ ਨੂੰ ਘੇਰਿਆ 23-08-2026
ਲੁਧਿਆਣਾ, 22 ਅਗਸਤ (ਭੁਪਿੰਦਰ ਸਿੰਘ ਬੈਂਸ)-25 ਅਗਸਤ ਨੂੰ ਹੋਣ ਵਾਲੀ ਵਿੱਤ ਤੇ ਠੇਕਾ ਕਮੇਟੀ ਦੇ 2 ਕੌਂਸਲਰਾਂ ਮੈਂਬਰਾਂ ਦੀ ਚੋਣ ਤੋਂ ਪਹਿਲਾਂ ਨਗਰ ਨਿਗਮ ਵਲੋਂ ਜਾਰੀ ਨੋਟਿਸ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ। ਕੌਂਸਲਰ ਗੌਰਵ ਭੱਟੀ ਨੇ ਕਿਹਾ ਕਿ 45 ਕੌਂਸਲਰਾਂ ਵਲੋਂ ਮੇਅਰ ਡਾਇਰੀ ਨੰਬਰ 883, ਮਿਤੀ 5 ਅਗਸਤ 2026 ਰਾਹੀਂ ਦਿੱਤੇ ਸਾਂਝੇ ਮਤੇ ਨੂੰ ਜਨਰਲ ਹਾਊਸ ਦੇ ਵਿਚਾਰ ਲਈ ਨਾ ਰੱਖਣਾ ਗੰਭੀਰ ਮਾਮਲਾ ਹੈ। ਉਨ੍ਹਾਂ ਦੱਸਿਆ ਕਿ 45 ਕੌਂਸਲਰਾਂ ਵਲੋਂ ਦਿੱਤੇ ਮਤੇ ਵਿਚ ਕਮੇਟੀ ਦੇ 2 ਮੈਂਬਰਾਂ ਦੀ ਚੋਣ ਬੈਲਟ ਪੇਪਰ ਰਾਹੀਂ ਕਰਵਾਉਣ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਚੋਣ ਦੀ ਵਿਧੀ ਤੈਅ ਕਰਨ ਤੋਂ ਪਹਿਲਾਂ ਇਸ ਮਤੇ ਨੂੰ ਜਨਰਲ ਹਾਊਸ ਦੇ ਸਾਹਮਣੇ ਵਿਚਾਰ ਅਤੇ ਫ਼ੈਸਲੇ ਲਈ ਰੱਖਿਆ ਜਾਣਾ ਚਾਹੀਦਾ ਸੀ। ਗੌਰਵ ਭੱਟੀ ਨੇ ਚੋਣ ਅਧਿਕਾਰੀ ਅਤੇ ਪ੍ਰਧਾਨਗੀ ਅਧਿਕਾਰੀ ਦੀ ਨਿਯੁਕਤੀ, ਵੋਟਿੰਗ ਦੀ ਵਿਧੀ, ਉਮੀਦਵਾਰਾਂ ਦੀ ਨਾਮਜ਼ਦਗੀ, ਬਰਾਬਰ ਵੋਟਾਂ ਦੀ ਸਥਿਤੀ ਅਤੇ ਵੋਟਾਂ ਦੀ ਗਿਣਤੀ ਸਬੰਧੀ ਵੀ ਲਿਖਤੀ ਸਪਸ਼ਟੀਕਰਨ ਮੰਗਿਆ ਹੈ। ਉਨ੍ਹਾਂ ਕਿਹਾ ਕਿ ਚੋਣ ਦੀ ਪੂਰੀ ਪ੍ਰਕਿਰਿਆ ਕਾਨੂੰਨ ਅਨੁਸਾਰ, ਨਿਰਪੱਖ ਅਤੇ ਪਾਰਦਰਸ਼ੀ ਹੋਣੀ ਚਾਹੀਦੀ ਹੈ। ਕੌਂਸਲਰ ਗੌਰਵ ਭੱਟੀ ਨੇ ਸਵਾਲ ਕੀਤਾ ਕਿ ਇੰਨੇ ਮਹੱਤਵਪੂਰਨ ਅਤੇ ਕਾਨੂੰਨੀ ਮਸਲੇ ਨਾਲ ਸਬੰਧਿਤ 45 ਕੌਂਸਲਰਾਂ ਦੇ ਮਤੇ ਨੂੰ ਚੋਣ ਦੇ ਨੋਟਿਸ ਵਿਚ ਥਾਂ ਕਿਉਂ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਅਜੰਡਾ ਸੈਕਟਰੀ ਵਲੋਂ ਨੋਟਿਸ ਤਿਆਰ ਕਰਦੇ ਸਮੇਂ ਵਰਤੀ ਗਈ ਇਸ ਅਣਗਹਿਲੀ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਣਾ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ 25 ਅਗਸਤ ਦੀ ਚੋਣ ਤੋਂ ਪਹਿਲਾਂ ਸਾਰੇ ਸਵਾਲਾਂ ਦੇ ਲਿਖਤੀ ਜਵਾਬ ਦਿੱਤੇ ਜਾਣ ਅਤੇ 45 ਕੌਂਸਲਰਾਂ ਵਲੋਂ ਦਿੱਤੇ ਮਤੇ ਨੂੰ ਜਨਰਲ ਹਾਊਸ ਦੇ ਸਾਹਮਣੇ ਰੱਖ ਕੇ ਉਸ ’ਤੇ ਫ਼ੈਸਲਾ ਕੀਤਾ ਜਾਵੇ, ਨਾਲ ਹੀ ਚੋਣ ਦੀ ਨਾਮਜ਼ਦਗੀ ਤੋਂ ਲੈ ਕੈ ਵੋਟਿੰਗ, ਵੋਟਾਂ ਦੀ ਗਿਣਤੀ ਅਤੇ ਨਤੀਜੇ ਦੇ ਐਲਾਨ ਤੱਕ ਪੂਰੀ ਪ੍ਰਕਿਰਿਆ ਦੀ ਵੀਡੀੳਗ੍ਰਾਫੀ ਕਰਵਾਉਣ ਦੀ ਮੰਗ ਵੀ ਕੀਤੀ ਗਈ।
ਪਿਛਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਸਾਫ਼ ਸੁਥਰਾ ਤੇ ਭ੍ਰਿਸ਼ਟਾਚਾਰ ਰਹਿਤ ਪ੍ਰਸ਼ਾਸਨ ਮੁਹੱਈਆ ਕਰਵਾਏਗਾ-ਇਯਾਲੀ, ਸ਼ਿਵਾਲਿਕ ਅਗਲੀ ਖ਼ਬਰ ਬਿਜਲੀ ਚੋਰੀ ਦੇ ਮਾਮਲੇ ਵਿਚ ਕੌਂਸਲਰ ਰੋਹਿਤ ਸਿੱਕਾ ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।