ਡੋਰ ਟੂ ਡੋਰ ਕੂੜਾ ਚੁੱਕਣ ਦਾ ਠੇਕਾ ਰੱਦ ਕਰੇ ਨਿਗਮ-ਧੀਂਗਾਨ
ਲੁਧਿਆਣਾ, 2 ਸਤੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਕਰਮਚਾਰੀ ਯੂਨੀਅਨ ਦੇ ਚੇਅਰਮੈਨ ਨਰੇਸ਼ ਧੀਂਗਾਨ ਦੀ ਅਗਵਾਈ ਹੇਠ ਡੋਰ ਟੂ ਡੋਰ ਮਜ਼ਦੂਰ ਏਕਤਾ ਸੰਗਠਨ ਦੇ ਵਫਦ ਨੇ ਨਿਗਮ ਕਮਿਸ਼ਨਰ ੳਜਸਵੀ ਅਲੰਕਾਰ ਨਾਲ ਮੁਲਾਕਾਤ ਕਰਕੇ ਆਪਣੀਆਂ ਸਮੱਸਿਆਵਾਂ ਸੰਬੰਧੀ ਮੰਗ ਪੱਤਰ ਸੌਂਪਿਆ। ਨਰੇਸ਼ ਧੀਂਗਾਨ ਨੇ ਕਿਹਾ ਕਿ ਸ਼ਹਿਰ ਨੂੰ ਸਾਫ ਸੁੱਥਰਾ ਰੱਖਣ ਲਈ ਚਲਾਇਆ ਜਾ ਰਿਹਾ ਮਿਸ਼ਨ ਕਲੀਨ ਤਾਂ ਹੀ ਸਫਲ ਹੋਵੇਗਾ, ਜੇਕਰ ਕੂੜੇ ਦਾ ਸਮੇ ਸਿਰ ਨਿਪਟਾਰਾ ਹੋਵੇ।
ਨਗਰ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਦਿੰਦੇ ਹੋਏ ਨਰੇਸ਼ ਧੀਂਗਾਨ ਤੇ ਹੋਰ। ਤਸਵੀਰ-ਸੇਵਕ ਸਿੰਘ
03-09-2026