03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਪੀ . ਏ . ਯੂ . ਨੇ ਪੋਸ਼ਣ ਸਪਤਾਹ ਸੰਬੰਧੀ ਪੋਸਟਰ ਬਣਾਉਣ ਦਾ ਮੁਕਾਬਲਾ ਕਰਵਾਇਆ

ਲੁਧਿਆਣਾ, 2 ਸਤੰਬਰ (ਜਸਵਿੰਦਰ ਸਿੰਘ)-ਪੀ. ਏ.

ਅਜੀਤ ਡੈਸਕ 03-09-2026
ਲੁਧਿਆਣਾ, 2 ਸਤੰਬਰ (ਜਸਵਿੰਦਰ ਸਿੰਘ)-ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਨੇ ਬੀਤੇ ਦਿਨੀਂ ਪੱਖੋਵਾਲ ਬਲਾਕ ਦੇ ਪਿੰਡ ਆਸੀਕਲਾਂ ਦੇ ਸਰਕਾਰੀ ਸੈਕੰਡਰੀ ਸਕੂਲ ਵਿਚ ਪੋਸ਼ਣ ਸਪਤਾਹ ਸੰਬੰਧੀ ਪੋਸਟਰ ਬਣਾਉਣ ਦਾ ਮੁਕਾਬਲਾ ਆਯੋਜਿਤ ਕੀਤਾ। ਖੇਤੀਬਾੜੀ ਕਾਲਜ ਦੀ ਸਹਾਇਤਾ ਨਾਲ ਹੋਏ ਇਸ ਪ੍ਰੋਗਰਾਮ ਵਿਚ 40 ਦੇ ਕਰੀਬ ਵਿਦਿਆਰਥੀਆਂ ਨੇ ਸ਼ਾਮਿਲ ਹੋ ਕੇ ਆਪਣੀ ਕਲਾ ਦਾ ਮੁਜ਼ਾਹਰਾ ਅਤੇ ਰੋਜ਼ਾਨਾ ਖਾਣ ਪੀਣ ਦੀਆਂ ਆਦਤਾਂ ਵਿਚ ਪੋਸ਼ਣ ਦੇ ਮਹੱਤਵ ਸੰਬੰਧੀ ਜਾਗਰੂਕਤਾ ਦਾ ਪਸਾਰ ਕੀਤਾ। ਇਸ ਸਮਾਰੋਹ ਦੇ ਕੁਆਰਡੀਨੇਟਰ ਡਾ. ਲਖਵਿੰਦਰ ਕੌਰ ਸਨ। ਉਨ੍ਹਾਂ ਨਾਲ ਰਾਵੇ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੇ ਪੋਸ਼ਣ ਸੰਬੰਧੀ ਭਾਸ਼ਣ ਦਿੰਦਿਆਂ ਸੰਤੁਲਿਤ ਖ਼ੁਰਾਕ, ਮੁੱਢਲੇ ਪੋਸ਼ਣ ਅਤੇ ਖਾਣ ਪੀਣ ਦੀਆਂ ਸਿਹਤਮੰਦ ਆਦਤਾਂ ਬਾਰੇ ਗੱਲ ਕੀਤੀ। ਪ੍ਰੋਗਰਾਮ ਦੌਰਾਨ ਬੱਚਿਆਂ ਨੂੰ ਬਕਾਇਦਾ ਪੋਸ਼ਣ ਦੇਣ ਲਈ ਰੋਜ਼ਾਨਾ ਦੀਆਂ ਭੋਜਨ ਸੰਬੰਧੀ ਜ਼ਰੂਰਤਾਂ ਵੱਲ ਧਿਆਨ ਕੇਂਦਰਿਤ ਕੀਤਾ ਗਿਆ ਸੀ। ਅੰਤ ਵਿਚ ਪੋਸਟਰ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਵੀ ਵੰਡੇ ਗਏ।
ਪਿਛਲੀ ਖ਼ਬਰ ਕਾਰ ’ਚ ਡੀਜ਼ਲ ਦੀ ਬਜਾਏ ਪੈਟਰੋਲ ਪਾਉਣ ਨੂੰ ਲੈ ਕੇ ਭੜਕੇ ਨੌਜਵਾਨਾਂ ਨੇ ਚਲਾਈਆਂ ਗੋਲੀਆਂ ਅਗਲੀ ਖ਼ਬਰ ਮਾਸਟਰ ਤਾਰਾ ਸਿੰਘ ਕਾਲਜ ਦੀ ਵਿਦਿਆਰਥਣ ਲੱਛਮੀ ਕੌਰ ਨੇ ਪੰਜਾਬ ਯੂਨੀਵਰਸਿਟੀ ਵਿਚ ਪਹਿਲਾ ਸਥਾਨ ਕੀਤਾ ਹਸਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।