04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਦੋ ਧੜਿਆਂ ਵਿਚਾਲੇ ਹੋਈ ਲੜਾਈ ਦੌਰਾਨ ਹਥਿਆਰਬੰਦ ਨੌਜਵਾਨਾਂ ਵਲੋਂ ਚਲਾਈਆਂ ਅੰਨ੍ਹੇ ਵਾਹ ਗੋਲੀਆਂ ਵਿਚ ਪਿਓ - ਪੁੱਤਰ ਜ਼ਖ਼ਮੀ

ਲੁਧਿਆਣਾ, 3 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਹੈਬੋਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਸਿਵਲ ਸਿਟੀ ਵਿਚ ਕੁੱਤੇ ਨੂੰ ਪਿੱਛੇ ਕਰਨ ਦੇ ਮਾਮਲੇ ਨੂੰ ਲੈ ਕੇ ਦੋ ਧੜਿਆਂ ਵਿਚਾਲੇ ਹੋਈ ਲੜਾਈ ਦੌਰਾਨ ਗੋਲੀ ਚੱਲਣ ਕਾਰਨ ਪਿਓ ਪੁੱਤਰ ਜ਼ਖਮੀ ਹੋ ਗਏ ਹਨ, ਜਦਕਿ ਲੜਾਈ ਦੌਰਾਨ ਦੂਜੀ ਧਿਰ ਦੇ ਵੀ ਦੋ ਵਿਅਕਤੀ ਜ਼ਖਮੀ ਹਨ, ਜਿਨ੍ਹਾਂ ਨੂੰ ਕਿ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ। ਘਟਨਾ ਦੇਰ ਰਾਤ ਉਸ ਵਕਤ ਵਾਪਰੀ, ਜਦੋਂ ਸਿਵਲ ਸਿਟੀ ਵਿਚ ਇਕ ਲੜਕੀ ਆਪਣੇ ਪਿਤਾ ਪ੍ਰਿੰਸ ਦੇ ਜਨਮਦਿਨ ਲਈ ਕੇਕ ਲੈਣ ਲਈ ਆਈ ਸੀ ਕਿ ਉੱਥੇ ਡਿੰਪੀ ਨਾਮੀ ਵਿਅਕਤੀ ਆਪਣੇ ਕੁੱਤੇ ਨੂੰ ਘੁਮਾ ਰਿਹਾ ਸੀ।

ਅਜੀਤ ਡੈਸਕ 04-09-2026
ਲੁਧਿਆਣਾ, 3 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਹੈਬੋਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਸਿਵਲ ਸਿਟੀ ਵਿਚ ਕੁੱਤੇ ਨੂੰ ਪਿੱਛੇ ਕਰਨ ਦੇ ਮਾਮਲੇ ਨੂੰ ਲੈ ਕੇ ਦੋ ਧੜਿਆਂ ਵਿਚਾਲੇ ਹੋਈ ਲੜਾਈ ਦੌਰਾਨ ਗੋਲੀ ਚੱਲਣ ਕਾਰਨ ਪਿਓ ਪੁੱਤਰ ਜ਼ਖਮੀ ਹੋ ਗਏ ਹਨ, ਜਦਕਿ ਲੜਾਈ ਦੌਰਾਨ ਦੂਜੀ ਧਿਰ ਦੇ ਵੀ ਦੋ ਵਿਅਕਤੀ ਜ਼ਖਮੀ ਹਨ, ਜਿਨ੍ਹਾਂ ਨੂੰ ਕਿ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ। ਘਟਨਾ ਦੇਰ ਰਾਤ ਉਸ ਵਕਤ ਵਾਪਰੀ, ਜਦੋਂ ਸਿਵਲ ਸਿਟੀ ਵਿਚ ਇਕ ਲੜਕੀ ਆਪਣੇ ਪਿਤਾ ਪ੍ਰਿੰਸ ਦੇ ਜਨਮਦਿਨ ਲਈ ਕੇਕ ਲੈਣ ਲਈ ਆਈ ਸੀ ਕਿ ਉੱਥੇ ਡਿੰਪੀ ਨਾਮੀ ਵਿਅਕਤੀ ਆਪਣੇ ਕੁੱਤੇ ਨੂੰ ਘੁਮਾ ਰਿਹਾ ਸੀ। ਕੁੱਤਾ ਬਾਰ-ਬਾਰ ਲੜਕੀ ਵੱਲ ਆ ਰਿਹਾ ਸੀ, ਜਦੋਂ ਲੜਕੀ ਨੇ ਕੁੱਤੇ ਨੂੰ ਪਿੱਛੇ ਕਰਨ ਲਈ ਕਿਹਾ ਤਾਂ ਇਸ ਮਾਮਲੇ ਨੂੰ ਲੈ ਕੇ ਲੜਕੀ ਅਤੇ ਡਿੰਪੀ ਦੀ ਆਪਸ ਵਿਚ ਬਹਿਸ ਹੋ ਗਈ। ਲੜਕੀ ਵਲੋਂ ਇਸ ਦੀ ਸੂਚਨਾ ਆਪਣੇ ਪਿਤਾ ਪ੍ਰਿੰਸ ਅਤੇ ਭਰਾ ਵੰਸ਼ ਨੂੰ ਦਿੱਤੀ। ਸੂਚਨਾ ਮਿਲਦਿਆਂ ਪ੍ਰਿੰਸ ਅਤੇ ਵੰਸ਼ ਮੌਕੇ ’ਤੇ ਪਹੁੰਚੇ ਅਤੇ ਡਿੰਪੀ ਨੇ ਵੀ ਆਪਣੇ ਪੁੱਤਰ ਸਤਬੀਰ ਨੂੰ ਬੁਲਾ ਲਿਆ। ਦੋਵਾਂ ਧੜਿਆਂ ਵਿਚਾਲੇ ਜ਼ਬਰਦਸਤ ਲੜਾਈ ਸ਼ੁਰੂ ਹੋ ਗਈ। ਲੜਾਈ ਦੌਰਾਨ ਡਿੰਪੀ ਆਪਣੇ ਘਰ ਗਿਆ ਅਤੇ ਉਥੋਂ ਪਿਸਤੌਲ ਲੈ ਆਇਆ ਅਤੇ ਉਸ ਨੇ ਉੱਥੇ ਕਥਿਤ ਤੌਰ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪਹਿਲੀਆਂ ਦੋ ਗੋਲੀਆਂ ਹਵਾ ਵਿਚ ਚਲਾਈਆਂ ਗਈਆਂ, ਜਦਕਿ ਚਾਰ ਗੋਲੀਆਂ ਵੰਸ਼ ਅਤੇ ਉਸ ਦੇ ਪਿਤਾ ਪ੍ਰਿੰਸ ਦੇ ਲੱਗੀਆਂ। ਲਹੂ ਲੁਹਾਨ ਹੋਏ ਦੋਵੇਂ ਪਿਓ ਪੁੱਤਰ ਉਥੇ ਹੀ ਡਿਗ ਪਏ। ਲੜਾਈ ਦੌਰਾਨ ਡਿੰਪੀ ਅਤੇ ਉਸ ਦੇ ਇਕ ਸਾਥੀ ਸਤਬੀਰ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ। ਇਹਨਾਂ ਸਾਰਿਆਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ। ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ। ਪੁਲਿਸ ਵਲੋਂ ਹਾਲ ਦੀ ਘੜੀ ਮਾਮਲੇ ਦੀ ਜਾਂਚ ਕੀਤੇ ਜਾਣ ਬਾਰੇ ਕਿਹਾ ਜਾ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਜਿਹੜੇ ਵੀ ਤੱਥ ਸਾਹਮਣੇ ਆਉਣਗੇ, ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਜੇਲ੍ਹ ’ਚ ਕੈਦੀ ਨੇ ਖ਼ੁਦ ਨੂੰ ਕੀਤਾ ਜ਼ਖ਼ਮੀ, ਮਾਮਲਾ ਦਰਜ ਅਗਲੀ ਖ਼ਬਰ ਵੱਖ-ਵੱਖ ਸਕੂਲਾਂ ਵਿਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।