06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਰਾਮਗੜ੍ਹੀਆ ਗਰਲਜ਼ ਕਾਲਜ ’ਚ ਫਰੈਸ਼ਰਜ਼ ਪਾਰਟੀ ਕਰਵਾਈ

ਲੁਧਿਆਣਾ, 5 ਸਤੰਬਰ(ਜਤਿੰਦਰ ਭੰਬੀ)-ਰਾਮਗੜ੍ਹੀਆ ਗਰਲਜ਼ ਕਾਲਜ ਦੀ ਸੈਂਟਰਲ ਸਟੂਡੈਂਟ ਐਸੋਸੀਏਸ਼ਨ ਵਲੋਂ ਟੈਲੈਂਟ ਹੰਟ ਅਤੇ ਨਵੀਆਂ ਦਾਖ਼ਲ ਹੋਈਆਂ ਵਿਦਿਆਰਥਣਾਂ ਦੇ ਸਵਾਗਤ ਲਈ ਫਰੈਸ਼ਰਜ਼ ਪਾਰਟੀ ਕਰਵਾਈ ਗਈ। ਇਸ ਮੌਕੇ ਰਾਜਿੰਦਰ ਕੌਰ (ਐੱਮ.

ਅਜੀਤ ਡੈਸਕ 06-09-2026
ਲੁਧਿਆਣਾ, 5 ਸਤੰਬਰ(ਜਤਿੰਦਰ ਭੰਬੀ)-ਰਾਮਗੜ੍ਹੀਆ ਗਰਲਜ਼ ਕਾਲਜ ਦੀ ਸੈਂਟਰਲ ਸਟੂਡੈਂਟ ਐਸੋਸੀਏਸ਼ਨ ਵਲੋਂ ਟੈਲੈਂਟ ਹੰਟ ਅਤੇ ਨਵੀਆਂ ਦਾਖ਼ਲ ਹੋਈਆਂ ਵਿਦਿਆਰਥਣਾਂ ਦੇ ਸਵਾਗਤ ਲਈ ਫਰੈਸ਼ਰਜ਼ ਪਾਰਟੀ ਕਰਵਾਈ ਗਈ। ਇਸ ਮੌਕੇ ਰਾਜਿੰਦਰ ਕੌਰ (ਐੱਮ.ਡੀ. ਜੀ.ਐੱਸ. ਰੇਡੀਏਟਰਜ਼) ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ, ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ ਅਤੇ ਡਾ. ਨਿਰਮਲ ਜੌੜਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਕਾਲਜ ਪ੍ਰਿੰਸੀਪਲ ਡਾ. ਅਜੀਤ ਕੌਰ ਅਤੇ ਸੀ.ਐੱਸ.ਏ. ਇੰਚਾਰਜ ਪ੍ਰੋ. ਰਿਤੂ ਸੂਦ ਅਤੇ ਪ੍ਰੋ. ਆਰਤੀ ਕਪੂਰ ਨੇ ਆਏ ਮਹਿਮਾਨ ਨੂੰ ਬੁੱਕਾ ਦੇ ਕੇ ਸਵਾਗਤ ਕੀਤਾ। ਵਿਦਿਆਰਥਣਾਂ ਨੇ ਵੱਖ-ਵੱਖ ਟੈਲੈਂਟ ਹੰਟ ਮੁਕਾਬਲਿਆਂ ਵਿਚ ਭਾਗ ਲੈਂਦਿਆਂ ਨ੍ਰਿਤ, ਗੀਤ-ਸੰਗੀਤ ਅਤੇ ਰੰਗਮੰਚੀ ਕਲਾ ਰਾਹੀਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਪਾਰਟੀ ਦੌਰਾਨ ‘ਮਿਸ ਫ੍ਰਰੇਸ਼ਰ’ ਮੁਕਾਬਲਾ ਬਾਖੂਬੀ ਕਰਵਾਇਆ ਗਿਆ। ਇਸ ਮੁਕਾਬਲੇ ਦੇ ਤਿੰਨ ਵੱਖ-ਵੱਖ ਪੜਾਵਾਂ ਰਾਹੀਂ ਵਿਦਿਆਰਥਣਾਂ ਨੇ ਸ਼ਖ਼ਸੀਅਤ, ਬੁੱਧੀ ਅਤੇ ਆਤਮ-ਵਿਸ਼ਵਾਸ਼ ਰਾਹੀਂ ਪ੍ਰਦਰਸ਼ਨ ਕਰਦਿਆਂ ਬੀ.ਸੀ.ਏ ਪਹਿਲੇ ਸਾਲ ਦੀ ਵਿਆਦਰਥਣ ਕਿਰਨਪ੍ਰੀਤ ਕੌਰ ਨੇ ‘ਮਿਸ ਫਰੈਸ਼ਰ’ ਦਾ ਖਿਤਾਬ ਜਿੱਤਿਆ। ਬੀ. ਏ. ਭਾਗ ਪਹਿਲਾ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ ਫਸਟ ਰਨਰਜ਼-ਅੱਪ ਅਤੇ ਬੀ. ਕਾਮ ਭਾਗ ਪਹਿਲਾ ਦੀ ਵਿਦਿਆਰਥਣ ਖੁਸ਼ਬੂ ਨੇ ਸੈਕੰਡ ਰਨਰਜ਼-ਅੱਪ ਦਾ ਖਿਤਾਬ ਹਾਸਲ ਕੀਤਾ। ਮਿਸ ਭੂਮੀ ਨੇ ਮਿਸ ਬਿਊਟੀਫੁਲ, ਹੰਸਿਕਾ ਨੇ ਮਿਸ ਐਲੀਗੈਂਟ, ਤਨਵੀਰ ਕੌਰ ਨੇ ਮਿਸ ਪਾਪੂਲਰ ਅਤੇ ਸ਼ਗੁਨ ਨੇ ਮਿਸ ਚਾਰਮਿੰਗ ਦਾ ਖਿਤਾਬ ਜਿਤਿਆ। ਮੁੱਖ ਮਹਿਮਾਨ ਰਾਜਿੰਦਰ ਕੌਰ ਨੇ ਜੇਤੂ ਵਿਦਿਆਰਥਣਾਂ ਨੂੰ ਤਾਜ ਪਹਿਨਾ ਕੇ ਸਨਮਾਨਿਤ ਕੀਤਾ। ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਰਣਜੋਧ ਸਿੰਘ ਨੇ ਕਿਹਾ, ‘’ਸਿੱਖਿਆ ਦੇ ਨਾਲ-ਨਾਲ ਅਜਿਹੀਆਂ ਹੋਰ ਗਤੀਵਿਧੀਆਂ ਦਾ ਵੀ ਸਾਡੇ ਜੀਵਨ ਵਿਚ ਬਹੁਤ ਮਹੱਤਵਪੂਰਨ ਸਥਾਨ ਹੈ। ਸਾਰਿਆਂ ਨੂੰ ਅਜਿਹੇ ਪ੍ਰੋਗਰਾਮਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।”ਕਾਲਜ ਪ੍ਰਿੰਸੀਪਲ ਡਾ. ਅਜੀਤ ਕੌਰ ਨੇ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਕਿਹਾ, ‘’ਕਾਲਜ ਵਿਚ ਵਿਦਿਆਰਥਣਾਂ ਨਵੇਂ ਉਤਸ਼ਾਹ ਅਤੇ ਉਮੰਗ ਨਾਲ ਆਈਆਂ ਹਨ, ਜੋ ਕਿ ਕਾਬਿਲੇ-ਤਾਰੀਫ਼ ਹੈ। ਸਾਨੂੰ ਆਸ ਹੈ ਕਿ ਵਿਦਿਆਰਥਣਾਂ ਜੀਵਨ ਦੇ ਹਰ ਖੇਤਰ ਵਿਚ ਖੂਬ ਤਰੱਕੀ ਕਰਨ ਅਤੇ ਕਾਲਜ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨ।”ਇਸ ਮੌਕੇ ਉਨ੍ਹਾਂ ਨੇ ਸੀ.ਐੱਸ.ਏ. ਇੰਚਾਰਜ ਰਿਤੂ ਸੂਦ ਅਤੇ ਆਰਤੀ ਕਪੂਰ ਨੂੰ ਵੀ ਵਧਾਈ ਦਿੱਤੀ, ਜਿਨ੍ਹਾਂ ਵਲੋਂ ਸਫ਼ਲ ਫ੍ਰਰੇਸ਼ਰ ਪਾਰਟੀ ਦਾ ਪ੍ਰਬੰਧ ਕੀਤਾ। ਅੰਤ ਵਿਚ ਕਾਲਜ ਦੇ ਐਮ.ਏ. ਸੰਗੀਤ ਗਾਇਨ ਵਿਭਾਗ ਦੀ ਵਿਦਿਆਰਥਣ ਦਿਲਵੀਨ ਕੌਰ ਦਾ ਨਵਾਂ ਗਾਣਾ ਡਰੀਮ ਨਾਈਟ ਰਿਲੀਜ਼ ਕੀਤਾ ਗਿਆ।
ਪਿਛਲੀ ਖ਼ਬਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਅਤੇ ਭਿਆਨਕ ਪ੍ਰਭਾਵਾਂ ਬਾਰੇ ਜਾਗਰੂਕਤਾ ਮੁਹਿੰਮ ’ਚ ਫ਼ਿਲਮੀ ਅਦਾਕਾਰਾ ਪ੍ਰੀਤੀ ਸਪਰੂ ਨੇ ਕੀਤੀ... ਅਗਲੀ ਖ਼ਬਰ ਦਸਮੇਸ਼ ਯੂਨੀਅਨ ਵਲੋਂ ਸੈਲਰਾਂ ਤੇ ਹੋਰ ਗੁਦਾਮਾਂ ਵਿਚੋਂ ਚੌਲਾਂ ਦੀ ਚੁਕਵਾਈ ਦੇ ਕਾਰਜ ਵਿਚ ਭਾਰੀ ਤੇਜ਼ੀ ਲਿਆਉਣ ਦੀ ਜ਼ੋਰਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।