12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

7 ਸਾਲਾ ਬੱਚੇ ਦੀ ਐਚ . ਆਈ . ਵੀ . ਰਿਪੋਰਟ ਸਾਹਮਣੇ ਆਉਣ ’ ਤੇ ਹਸਪਤਾਲ ’ ਚ ਪਰਿਵਾਰਕ ਮੈਂਬਰਾਂ ਵਲੋਂ ਹੰਗਾਮਾ

ਲੁਧਿਆਣਾ, 11 ਸਤੰਬਰ (ਡਾ. ਤਰਲੋਚਨ ਸਿੰਘ)-ਸਥਾਨਕ ਮਾਡਲ ਟਾਊਨ ਸਥਿਤ ਇਕ ਨਿੱਜੀ ਹਸਪਤਾਲ ਵਿਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ 7 ਸਾਲਾ ਬੱਚੇ ਦੀ ਐਚ.

ਅਜੀਤ ਡੈਸਕ 12-09-2026
ਲੁਧਿਆਣਾ, 11 ਸਤੰਬਰ (ਡਾ. ਤਰਲੋਚਨ ਸਿੰਘ)-ਸਥਾਨਕ ਮਾਡਲ ਟਾਊਨ ਸਥਿਤ ਇਕ ਨਿੱਜੀ ਹਸਪਤਾਲ ਵਿਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ 7 ਸਾਲਾ ਬੱਚੇ ਦੀ ਐਚ.ਆਈ.ਵੀ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਪਰਿਵਾਰ ਨੇ ਹਸਪਤਾਲ ਪ੍ਰਬੰਧਕਾਂ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ। ਪਰਿਵਾਰ ਦਾ ਦੋਸ਼ ਹੈ ਕਿ ਕੁਝ ਸਮਾਂ ਪਹਿਲਾਂ ਬੱਚੇ ਨੂੰ ਇਸੇ ਹਸਪਤਾਲ ਵਿਚ ਖ਼ੂਨ ਚੜ੍ਹਾਇਆ ਗਿਆ ਸੀ। ਇਸ ਤੋਂ ਬਾਅਦ ਬੱਚੇ ਦੀ ਸਿਹਤ ਸਬੰਧੀ ਜਾਂਚ ਦੌਰਾਨ ਐਚ.ਆਈ.ਵੀ ਰਿਪੋਰਟ ਪਾਜੇਟਿਵ ਸਾਹਮਣੇ ਆਈ। ਪਰਿਵਾਰ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਬੱਚੇ ਨੂੰ ਹੋਰ ਹਸਪਤਾਲਾਂ ਵਿਚ ਵੀ ਦਿਖਾਇਆ, ਜਿੱਥੇ ਕਥਿਤ ਤੌਰ ’ਤੇ ਖ਼ੂਨ ਟਰਾਂਸਫਿਊਜ਼ਨ ਨਾਲ ਸਬੰਧਤ ਸੰਭਾਵਨਾ ਬਾਰੇ ਜਾਣਕਾਰੀ ਦਿੱਤੀ ਗਈ। ਮਾਮਲੇ ਤੋਂ ਬਾਅਦ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪ੍ਰਬੰਧਕਾਂ ਤੋਂ ਜਵਾਬ ਮੰਗਿਆ। ਇਸ ਦੌਰਾਨ ਬੱਚੇ ਦੀ ਮਾਂ ਹਸਪਤਾਲ ਵਿਚ ਹੀ ਬੈਠ ਗਈ ਅਤੇ ਇਨਸਾਫ਼ ਦੀ ਮੰਗ ਕੀਤੀ। ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਬੱਚੇ ਦੇ ਇਲਾਜ ਅਤੇ ਮਾਮਲੇ ਦੀ ਸੱਚਾਈ ਬਾਰੇ ਸਪੱਸ਼ਟਤਾ ਨਹੀਂ ਮਿਲਦੀ, ਉਹ ਇੱਥੋਂ ਨਹੀਂ ਜਾਣਗੇ। ਉੱਧਰ ਨਿੱਜੀ ਹਸਪਤਾਲ ਦੇ ਪ੍ਰਬੰਧਕਾਂ ਨੇ ਪਰਿਵਾਰ ਵਲੋਂ ਲਗਾਏ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਸਪਤਾਲ ਵਲੋਂ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਨਹੀਂ ਕੀਤੀ ਗਈ। ਫਿਲਹਾਲ ਇਸ ਮਾਮਲੇ ਵਿਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਬੱਚੇ ਦੀ ਐਚ.ਆਈ.ਵੀ ਰਿਪੋਰਟ ਪਾਜੇਟਿਵ ਆਉਣ ਦਾ ਕਾਰਨ ਕੀ ਹੈ ਅਤੇ ਕੀ ਇਸ ਦਾ ਸਬੰਧ ਪਹਿਲਾਂ ਖ਼ੂਨ ਚੜਾਉਣ ਨਾਲ ਹੈ? ਇਸ ਦਾ ਸਪੱਸ਼ਟ ਜਵਾਬ ਮੈਡੀਕਲ ਜਾਂਚ, ਬਲੱਡ ਬੈਂਕ ਦੇ ਰਿਕਾਰਡ ਅਤੇ ਸਬੰਧਤ ਰਿਪੋਰਟਾਂ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕੇਗਾ।
ਪਿਛਲੀ ਖ਼ਬਰ ਡਿਪਟੀ ਮੇਅਰ ਪ੍ਰਿੰਸ ਜੌਹਰ ਨੇ ਡਾਇਰੈਕਟਰ ਪਾਲੀ ਦੇ ਜਨਮ ਦਿਨ ‘ ਚ ਕੀਤੀ ਸ਼ਿਰਕਤ ਅਗਲੀ ਖ਼ਬਰ ਸ਼ਿਵਾਲਿਕ ਅਤੇ ਇਯਾਲੀ ਦੀ ਅਗਵਾਈ ਹੇਠ ਹਲਕਾ ਗਿੱਲ ਅਤੇ ਦਾਖਾ ਤੋਂ ਵੱਡੀ ਗਿਣਤੀ ’ਚ ਆਗੂਆਂ ਅਤੇ ਵਰਕਰਾਂ ਨੇ ਕੈਬਨਿਟ ਮੰਤਰੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।