ਸ੍ਰੀ ਗਣਪਤੀ ਮਹੋਤਸਵ ਦੀ ਸ਼ੁਰੂਆਤ ਅੱਜ ਸ੍ਰੀ ਗਣੇਸ਼ ਪੂਜਾ ਨਾਲ ਹੋਵੇਗੀ-ਪ੍ਰਬੰਧਕ
ਫੁੱਲਾਂਵਾਲ, 13 ਸਤੰਬਰ (ਮਨਜੀਤ ਸਿੰਘ ਦੁੱਗਰੀ)-ਲੁਧਿਆਣਾ ਦੇ ਸਰਦਾਰੀ ਲਾਲ ਕਪੂਰ ਮਾਰਗ, ਲੋਧੀ ਕਲੱਬ ਨੇੜੇ ਰਾਜੇ ਦਾ ਦਰਬਾਰ ਟਰੱਸਟ, ਸ੍ਰੀ ਗਣਪਤੀ ਉਤਸਵ ਕਮੇਟੀ ਰਜਿਸਟਰਡ ਅਤੇ ਮਹਿਲਾ ਸਤਿਸੰਗ ਸਭਾ ਸ੍ਰੀ ਗਣੇਸ਼ ਉਤਸਵ ਕਮੇਟੀ ਵਲੋਂ ਸ਼ਰਧਾਲੂਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸ੍ਰੀ ਗਣਪਤੀ ਮਹੋਤਸਵ ਨੂੰ ਲੈ ਕੇ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮਹੋਤਸਵ ਦੀ ਸ਼ੁਰੂਆਤ ਅੱਜ 14 ਸਤੰਬਰ ਸੋਮਵਾਰ ਨੂੰ ਸਵੇਰੇ 8:30 ਵਜੇ ਸ੍ਰੀ ਗਣੇਸ਼ ਪੂਜਾ ਨਾਲ ਹੋਵੇਗੀ।
ਫੁੱਲਾਂਵਾਲ, 13 ਸਤੰਬਰ (ਮਨਜੀਤ ਸਿੰਘ ਦੁੱਗਰੀ)-ਲੁਧਿਆਣਾ ਦੇ ਸਰਦਾਰੀ ਲਾਲ ਕਪੂਰ ਮਾਰਗ, ਲੋਧੀ ਕਲੱਬ ਨੇੜੇ ਰਾਜੇ ਦਾ ਦਰਬਾਰ ਟਰੱਸਟ, ਸ੍ਰੀ ਗਣਪਤੀ ਉਤਸਵ ਕਮੇਟੀ ਰਜਿਸਟਰਡ ਅਤੇ ਮਹਿਲਾ ਸਤਿਸੰਗ ਸਭਾ ਸ੍ਰੀ ਗਣੇਸ਼ ਉਤਸਵ ਕਮੇਟੀ ਵਲੋਂ ਸ਼ਰਧਾਲੂਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸ੍ਰੀ ਗਣਪਤੀ ਮਹੋਤਸਵ ਨੂੰ ਲੈ ਕੇ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮਹੋਤਸਵ ਦੀ ਸ਼ੁਰੂਆਤ ਅੱਜ 14 ਸਤੰਬਰ ਸੋਮਵਾਰ ਨੂੰ ਸਵੇਰੇ 8:30 ਵਜੇ ਸ੍ਰੀ ਗਣੇਸ਼ ਪੂਜਾ ਨਾਲ ਹੋਵੇਗੀ। ਸ੍ਰੀ ਗਣਪਤੀ ਮਹੋਤਸਵ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਮੁੱਖ ਪ੍ਰਬੰਧਕ ਰਕੇਸ਼ ਬਜਾਜ, ਅਸ਼ਵਨੀ ਗੁਪਤਾ, ਵਿਸ਼ਾਲ ਸੂਦ, ਵਿਜੇ ਬਜਾਜ, ਬਾਵਾ ਕੋਛੜ, ਨਿਤਿਨ ਗੁਪਤਾ, ਮੋਹਨ ਕੋਛੜ, ਸਰੇਸ਼ ਕੋਛੜ, ਜਗਮੋਹਨ ਕੋਛੜ ਅਤੇ ਗੋਪੀ ਸ਼ਰਮਾ ਨੇ ਦੱਸਿਆ ਕਿ 14 ਸਤੰਬਰ ਤੋਂ 24 ਸਤੰਬਰ ਤੱਕ ਚੱਲਣ ਵਾਲੇ ਇਸ ਧਾਰਮਿਕ ਸਮਾਗਮ ਦੌਰਾਨ ਸਜੇ ਵਿਸ਼ਾਲ ਰਾਜੇ ਦਾ ਦਰਬਾਰ ਪੰਡਾਲ ਵਿਚ ਸੁਸ਼ੋਭਿਤ ਸ੍ਰੀ ਗਣਪਤੀ ਜੀ ਦੀ ਪ੍ਰਤਿਮਾ ਸ਼ਰਧਾਲੂਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇਗੀ। ਉਨ੍ਹਾਂ ਦੱਸਿਆ ਕਿ ਮਹੋਤਸਵ ਦੇ ਹਰ ਦਿਨ ਸ੍ਰੀ ਗਣੇਸ਼ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ ਅਤੇ ਵੱਡੀ ਗਿਣਤੀ ਵਿਚ ਸ਼ਰਧਾਲੂ ਪਹੁੰਚ ਕੇ ਗਣਪਤੀ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ, ਸਮਾਗਮ ਦੌਰਾਨ ਸ਼ਰਧਾਲੂਆਂ ਦੀ ਸਹੂਲਤ ਅਤੇ ਧਾਰਮਿਕ ਮਰਿਆਦਾ ਨੂੰ ਧਿਆਨ ਵਿਚ ਰੱਖਦਿਆਂ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਸ੍ਰੀ ਗਣਪਤੀ ਮਹੋਤਸਵ ਦੀ ਸਮਾਪਤੀ 24 ਸਤੰਬਰ, ਵੀਰਵਾਰ ਨੂੰ ਸਵੇਰੇ 10 ਵਜੇ ਹਵਨ ਯੱਗ ਉਪਰੰਤ ਦੁਪਹਿਰ 2 ਵਜੇ ਸ੍ਰੀ ਗਣੇਸ਼ ਜੀ ਦੀ ਮੂਰਤੀ ਵਿਸਰਜਨ ਦੀ ਰਸਮ ਨਾਲ ਹੋਵੇਗੀ।