ਮੈਸ਼ ਪ੍ਰੋਲਾਈਫ ਹਸਪਤਾਲ ਵਿਖੇ ਸਪੋਰਟਸ ਇੰਜਰੀ ਤੇ ਆਰਥੋਪੈਡਿਕ ਸਮੱਸਿਆਵਾਂ ਦਾ ਅਚੂਕ ਇਲਾਜ
ਆਲਮਗੀਰ, 21 ਸਤੰਬਰ (ਜਰਨੈਲ ਸਿੰਘ ਪੱਟੀ)-ਖਿਡਾਰੀਆਂ ਲਈ ਸਰੀਰਕ ਫਿਟਨੈੱਸ, ਤਾਕਤ ਤੇ ਸਹੀ ਟਰੇਨਿੰਗ, ਲਗਾਤਾਰ ਅਭਿਆਸ, ਮੁਕਾਬਲਿਆਂ ਅਤੇ ਸਰੀਰਕ ਗਤੀਵਿਧੀਆਂ ਦੌਰਾਨ ਖਿਡਾਰੀਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸਪੋਰਟਸ ਇੰਜਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਘੁੱਟਣੇ, ਮੋਢੇ, ਕਲਾਈ, ਕੂਹਣੀ ਅਤੇ ਮਾਸਪੇਸ਼ੀਆਂ ਨਾਲ ਜੁੜੀਆਂ ਸੱਟਾਂ ਖਿਡਾਰੀਆਂ ਵਿਚ ਆਮ ਤੌਰ ’ਤੇ ਦੇਖਣ ਨੂੰ ਮਿਲਦੀਆਂ ਹਨ।
ਆਲਮਗੀਰ, 21 ਸਤੰਬਰ (ਜਰਨੈਲ ਸਿੰਘ ਪੱਟੀ)-ਖਿਡਾਰੀਆਂ ਲਈ ਸਰੀਰਕ ਫਿਟਨੈੱਸ, ਤਾਕਤ ਤੇ ਸਹੀ ਟਰੇਨਿੰਗ, ਲਗਾਤਾਰ ਅਭਿਆਸ, ਮੁਕਾਬਲਿਆਂ ਅਤੇ ਸਰੀਰਕ ਗਤੀਵਿਧੀਆਂ ਦੌਰਾਨ ਖਿਡਾਰੀਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸਪੋਰਟਸ ਇੰਜਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਘੁੱਟਣੇ, ਮੋਢੇ, ਕਲਾਈ, ਕੂਹਣੀ ਅਤੇ ਮਾਸਪੇਸ਼ੀਆਂ ਨਾਲ ਜੁੜੀਆਂ ਸੱਟਾਂ ਖਿਡਾਰੀਆਂ ਵਿਚ ਆਮ ਤੌਰ ’ਤੇ ਦੇਖਣ ਨੂੰ ਮਿਲਦੀਆਂ ਹਨ। ਜਿਸ ਸੰਬੰਧੀ ਮੈਸ਼ ਪ੍ਰੋਲਾਈ ਫ ਹਸਪਤਾਲ ਗਿੱਲ ਵਿਖੇ ਆਰਥੋਪੈਡਿਕ, ਜੋੜਾਂ ਅਤੇ ਸਪੋਰਟਸ ਇੰਜਰੀ ਨਾਲ ਸੰਬੰਧਿਤ ਸਮੱਸਿਆਵਾਂ ਲਈ ਡਾ. ਮੁਨੀਸ਼ ਗੋਇਲ ਸੀਨੀਅਰ ਕੰਸਲਟੈਂਟ ਆਰਥੋਪੈਡਿਕਸ, ਜੁਆਇੰਟ ਰਿਪਲੇਸਮੈਂਟ, ਸਪਾਈਨ ਅਤੇ ਸਪੋਰਟਸ ਇੰਜਰੀਜ਼ ਵਲੋਂ ਮਰੀਜ਼ਾਂ ਦੀ ਜਾਂਚ ਤੇ ਉਚਿਤ ਇਲਾਜ ਸੰਬੰਧੀ ਮਾਹਰ ਸਲਾਹ ਦਿੱਤੀ ਜਾ ਰਹੀ ਹੈ। ਸਪੈਸ਼ਲਿਸਟ ਅਨੁਸਾਰ ਸਪੋਰਟਸ ਇੰਜਰੀ ਦੇ ਮੁੱਖ ਕਾਰਨਾਂ ’ਚ ਵਾਰਮਅੱਪ ਨਾ ਕਰਨਾ, ਗ਼ਲਤ ਤਰੀਕੇ ਨਾਲ ਕਸਰਤ ਕਰਨਾ, ਲੋੜ ਤੋਂ ਵੱਧ ਟ੍ਰੇਨਿੰਗ, ਅਚਾਨਕ ਸਰੀਰਕ ਦਬਾਅ ਵਧਾਉਣਾ, ਗ਼ਲਤ ਖੇਡ ਤਕਨੀਕ ਤੇ ਪੁਰਾਣੀ ਸੱਟ ਦਾ ਪੂਰੀ ਤਰ੍ਹਾਂ ਠੀਕ ਨਾ ਹੋਣਾ ਸ਼ਾਮਿਲ ਹੋ ਸਕਦਾ ਹੈ। ਕਈ ਵਾਰ ਖਿਡਾਰੀ ਦਰਦ ਜਾਂ ਹਲਕੀ ਸੱਟ ਨੂੰ ਨਜ਼ਰਅੰਦਾਜ਼ ਕਰਕੇ ਖੇਡ ਜਾਰੀ ਰੱਖਦੇ ਹਨ, ਜਿਸ ਨਾਲ ਸਮੱਸਿਆ ਹੋਰ ਗੰਭੀਰ ਹੋ ਸਕਦੀ ਹੈ। ਇਸੇ ਤਰ੍ਹਾਂ ਫੁੱਟਬਾਲ, ਕ੍ਰਿਕਟ, ਕਬੱਡੀ, ਹਾਕੀ, ਬਾਸਕਟਬਾਲ ਤੇ ਅਥਲੈਟਿਕਸ ਵਰਗੀਆਂ ਖੇਡਾਂ ਵਿਚ ਘੁੱਟਣੇ ‘ਤੇ ਕਾਫ਼ੀ ਦਬਾਅ ਪੈਂਦਾ ਹੈ। ਇਸ ਕਾਰਨ ਲਿਗਾਮੈਂਟ ਇੰਜਰੀ, ਮੈਨਿਸਕਸ ਦੀ ਸਮੱਸਿਆ, ਮਾਸਪੇਸ਼ੀਆਂ ਵਿਚ ਖਿਚਾਅ ਤੇ ਜੋੜਾਂ ਨਾਲ ਸੰਬੰਧਿਤ ਹੋਰ ਸੱਟਾਂ ਹੋ ਸਕਦੀਆਂ ਹਨ। ਇਸੇ ਤਰ੍ਹਾਂ ਦੌੜਨ ਤੇ ਛਾਲ ਮਾਰਨ ਵਾਲੀਆਂ ਖੇਡਾਂ ਵਿਚ ਪੈਰ ਦੀਆਂ ਸੱਟਾਂ ਵੀ ਆਮ ਹਨ। ਡਾ. ਮੁਨੀਸ਼ ਗੋਇਲ ਅਨੁਸਾਰ ਖੇਡ ਦੌਰਾਨ ਸੱਟ ਲੱਗਣ ਤੋਂ ਬਾਅਦ ਜੇਕਰ ਲਗਾਤਾਰ ਦਰਦ , ਸੋਜ, ਜੋੜ ਨੂੰ ਹਿਲਾਉਣ ਵਿਚ ਮੁਸ਼ਕਿਲ, ਤੁਰਨ ਵਿਚ ਦਿੱਕਤ ਜਾਂ ਖੇਡ ਪ੍ਰਦਰਸ਼ਨ ਵਿਚ ਅਚਾਨਕ ਕਮੀ ਮਹਿਸੂਸ ਹੋਵੇ ਤਾਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਸਮੇਂ ਸਿਰ ਆਰਥੋਪੈਡਿਕ ਮਾਹਿਰ ਨਾਲ ਸਲਾਹ ਕਰਨਾ ਸੱਟ ਦੀ ਸਹੀ ਪਛਾਣ ਤੇ ਉਚਿਤ ਇਲਾਜ ਲਈ ਮਹੱਤਵਪੂਰਨ ਹੋ ਸਕਦਾ ਹੈ।