ਛਪਾਰ ਪੰਥਕ ਕਾਨਫ਼ਰੰਸ ਲਈ ਹਲਕਾ ਗਿੱਲ ਦੇ ਵਰਕਰਾਂ ’ ਚ ਭਾਰੀ ਉਤਸ਼ਾਹ , ਵੱਡੇ ਕਾਫ਼ਲਿਆਂ ਨਾਲ ਛਪਾਰ ਪੁੱਜਣਗੇ ਲੋਕ - ਸ਼ਿਵਾਲਿਕ
ਇਯਾਲੀ/ਥਰੀਕੇ, 25 ਸਤੰਬਰ (ਮਨਜੀਤ ਸਿੰਘ ਦੁੱਗਰੀ)-ਮਾਲਵੇ ਦੇ ਪ੍ਰਸਿੱਧ ਪਿੰਡ ਛਪਾਰ ਦੇ ਮੇਲੇ ‘ਤੇ ਅੱਜ 26 ਸਤੰਬਰ ਸ਼ਨੀਵਾਰ ਨੂੰ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਲੋਂ ਕਰਵਾਈ ਜਾ ਰਹੀ ਪੰਥਕ ਕਾਨਫ਼ਰੰਸ ਨੂੰ ਲੈ ਕੇ ਹਲਕਾ ਗਿੱਲ ਵਿਚ ਪਿੰਡਾਂ ਅਤੇ ਕਸਬਿਆਂ ਦੇ ਵਰਕਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਲੋਕ ਵੱਡੀ ਗਿਣਤੀ ਵਿਚ ਕਾਫ਼ਲਿਆਂ ਦੇ ਰੂਪ ਵਿਚ ਆਪਣੇ ਪੰਥਕ ਆਗੂਆਂ ਦੇ ਵਿਚਾਰ ਸੁਣਨ ਅਤੇ ਮੌਜੂਦਾ ਪੰਜਾਬ ਤੇ ਪੰਥ ਨਾਲ ਜੁੜੇ ਮੁੱਦਿਆਂ ‘ਤੇ ਹੋਣ ਵਾਲੀ ਚਰਚਾ ਦਾ ਹਿੱਸਾ ਬਣਨ ਲਈ ਛਪਾਰ ਪਹੁੰਚਣਗੇ।
ਅਜੀਤ ਡੈਸਕ
26-09-2026