28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਧਾਰਮਿਕ ਸਮਾਗਮ ਦੌਰਾਨ ਚੋਰੀ ਕਰ ਰਹੀਆਂ ਚਾਰ ਔਰਤਾਂ ਕਾਬੂ

ਲੁਧਿਆਣਾ, 27 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਗਲਾਡਾ ਗਰਾਊਂਡ ਵਿਖੇ ਧਰਿੰਦਰ ਸ਼ਾਸਤਰੀ ਦੇ ਧਾਰਮਿਕ ਸਮਾਗਮ ਦੌਰਾਨ ਚੋਰੀ ਕਰ ਰਹੀਆਂ ਚਾਰ ਔਰਤਾਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਵਲੋਂ ਕਾਬੂ ਕੀਤੀਆਂ ਗਈਆਂ ਔਰਤਾਂ ਵਿਚ ਸੀਮਾ ਪਤਨੀ ਗੋਬਿੰਦ, ਰੇਨੂੰ ਵਾਸੀ ਨਵੀਂ ਦਿੱਲੀ, ਕਿਰਨ ਦੇਵੀ ਪਤਨੀ ਮਨੋਜ ਵਾਸੀ ਉੱਤਰ ਪ੍ਰਦੇਸ਼ ਅਤੇ ਕਵਿਤਾ ਵਾਸੀ ਕਾਨ੍ਹਪੁਰ ਸ਼ਾਮਿਲ ਹਨ।

ਅਜੀਤ ਡੈਸਕ 28-09-2026
ਲੁਧਿਆਣਾ, 27 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਗਲਾਡਾ ਗਰਾਊਂਡ ਵਿਖੇ ਧਰਿੰਦਰ ਸ਼ਾਸਤਰੀ ਦੇ ਧਾਰਮਿਕ ਸਮਾਗਮ ਦੌਰਾਨ ਚੋਰੀ ਕਰ ਰਹੀਆਂ ਚਾਰ ਔਰਤਾਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਵਲੋਂ ਕਾਬੂ ਕੀਤੀਆਂ ਗਈਆਂ ਔਰਤਾਂ ਵਿਚ ਸੀਮਾ ਪਤਨੀ ਗੋਬਿੰਦ, ਰੇਨੂੰ ਵਾਸੀ ਨਵੀਂ ਦਿੱਲੀ, ਕਿਰਨ ਦੇਵੀ ਪਤਨੀ ਮਨੋਜ ਵਾਸੀ ਉੱਤਰ ਪ੍ਰਦੇਸ਼ ਅਤੇ ਕਵਿਤਾ ਵਾਸੀ ਕਾਨ੍ਹਪੁਰ ਸ਼ਾਮਿਲ ਹਨ। ਪੁਲਿਸ ਅਨੁਸਾਰ ਉਕਤ ਧਾਰਮਿਕ ਸਮਾਗਮ ਵਿਚ ਪਰਸ ਸੋਨੇ ਦੀਆਂ ਚੇਨਾਂ ਮੋਬਾਇਲ ਅਤੇ ਹੋਰ ਸਮਾਨ ਚੋਰੀ ਕਰ ਰਹੀਆਂ ਸਨ। ਸੂਚਨਾ ਮਿਲਣ ‘ਤੇ ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਫੌਰੀ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਉਕਤ ਔਰਤਾਂ ਨੂੰ ਕਾਬੂ ਕਰ ਲਿਆ। ਪੁਲਿਸ ਨੇ ਇਹਨਾਂ ਦੇ ਕਬਜ਼ੇ ਵਿੱਚੋਂ ਸਮਾਨ ਵੀ ਬਰਾਮਦ ਕੀਤਾ ਹੈ। ਇਹਨਾਂ ਪਾਸੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਅਤੇ ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਜੇਕਰ ਕੋਈ ਹੋਰ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਮਾਲਕ ਨੂੰ ਬੇਹੋਸ਼ ਕਰਨ ਉਪਰੰਤ ਨੌਕਰ ਅਤੇ ਉਸ ਦੀ ਪਤਨੀ ਲੱਖਾਂ ਰੁਪਏ ਮੁੱਲ ਦੇ ਸੋਨੇ ਦੇ ਗਹਿਣੇ ਅਤੇ ਨਕਦੀ ਲੁੱਟ ਕੇ ਹੋਏ ਫ... ਅਗਲੀ ਖ਼ਬਰ ਨੌਜਵਾਨ ਨੂੰ ਜ਼ਖ਼ਮੀ ਕਰਨ ਉਪਰੰਤ ਲੁਟੇਰੇ ਮੋਟਰਸਾਈਕਲ ਅਤੇ ਹੋਰ ਸਾਮਾਨ ਲੁੱਟ ਕੇ ਹੋਏ ਫਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।