30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਲਾਈਫ ਕੇਅਰ ਫਾਊਡੇਸ਼ਨ ਵਲੋਂ ਮਮਦੋਟ ਵਿਖੇ ਖੋਲ੍ਹਿਆ ਗਿਆ ਲੈਬ ਕੁਲੈਕਸ਼ਨ ਸੈਂਟਰ

ਮਮਦੋਟ, 29 ਸਤੰਬਰ(ਰਾਜਿੰਦਰ ਸਿੰਘ ਹਾਂਡਾ)- ਬਹੁਤ ਘੱਟ ਰੇਟਾਂ ’ਤੇ ਬਿਮਾਰੀਆਂ ਦਾ ਪਤਾ ਲਗਾਉਣ ਲਈ ਖੂਨ ਦੀ ਜਾਂਚ ਕਰਨ ਵਾਲੀਆਂ ਲੈਬਾਂ ਅਤੇ ਕੁਲੈਕਸ਼ਨ ਸੈਂਟਰ ਚਲਾ ਰਹੀ ਲਾਈਫ ਕੇਅਰ ਫਾਊਡੇਸ਼ਨ ਵਲੋਂ ਮਮਦੋਟ ਵਿਖੇ ਵੀ ਨਮੂਨੇ ਇਕੱਠੇ ਕਰਨ ਲਈ ਕੁਲੈਕਸ਼ਨ ਸੈਂਟਰ ਖੋਲ੍ਹ ਦਿੱਤਾ ਗਿਆ ਹੈ। ਮਮਦੋਟ ਨਿਵਾਸੀ ਸਾਰਜ ਸਿੰਘ ਵਲੋਂ ਉਪਲਬਧ ਕਰਵਾਈ ਗਈ ਇਮਾਰਤ ਵਿਚ ਖੋਲ੍ਹੇ ਗਏ, ਇਸ ਕੁਨੈਕਸ਼ਨ ਸੈਂਟਰ ਦੀ ਸ਼ੁਰੂਆਤ ਸੰਸਥਾ ਦੇ ਮੈਂਬਰ ਅਤੇ ਸਮਾਜਸੇਵੀ ਸਤੀਸ਼ ਕੁਮਾਰ ਵਲੋਂ ਗੁਰੂ ਸਾਹਿਬ ਦਾ ਓਟ ਆਸਰਾ ਲੈਂਦਿਆਂ ਗ੍ਰੰਥੀ ਸਿੰਘ ਤੋਂ ਅਰਦਾਸ ਕਰਵਾ ਕੇ ਕੀਤੀ ਗਈ।

ਅਜੀਤ ਡੈਸਕ 30-09-2026
ਮਮਦੋਟ, 29 ਸਤੰਬਰ(ਰਾਜਿੰਦਰ ਸਿੰਘ ਹਾਂਡਾ)- ਬਹੁਤ ਘੱਟ ਰੇਟਾਂ ’ਤੇ ਬਿਮਾਰੀਆਂ ਦਾ ਪਤਾ ਲਗਾਉਣ ਲਈ ਖੂਨ ਦੀ ਜਾਂਚ ਕਰਨ ਵਾਲੀਆਂ ਲੈਬਾਂ ਅਤੇ ਕੁਲੈਕਸ਼ਨ ਸੈਂਟਰ ਚਲਾ ਰਹੀ ਲਾਈਫ ਕੇਅਰ ਫਾਊਡੇਸ਼ਨ ਵਲੋਂ ਮਮਦੋਟ ਵਿਖੇ ਵੀ ਨਮੂਨੇ ਇਕੱਠੇ ਕਰਨ ਲਈ ਕੁਲੈਕਸ਼ਨ ਸੈਂਟਰ ਖੋਲ੍ਹ ਦਿੱਤਾ ਗਿਆ ਹੈ। ਮਮਦੋਟ ਨਿਵਾਸੀ ਸਾਰਜ ਸਿੰਘ ਵਲੋਂ ਉਪਲਬਧ ਕਰਵਾਈ ਗਈ ਇਮਾਰਤ ਵਿਚ ਖੋਲ੍ਹੇ ਗਏ, ਇਸ ਕੁਨੈਕਸ਼ਨ ਸੈਂਟਰ ਦੀ ਸ਼ੁਰੂਆਤ ਸੰਸਥਾ ਦੇ ਮੈਂਬਰ ਅਤੇ ਸਮਾਜਸੇਵੀ ਸਤੀਸ਼ ਕੁਮਾਰ ਵਲੋਂ ਗੁਰੂ ਸਾਹਿਬ ਦਾ ਓਟ ਆਸਰਾ ਲੈਂਦਿਆਂ ਗ੍ਰੰਥੀ ਸਿੰਘ ਤੋਂ ਅਰਦਾਸ ਕਰਵਾ ਕੇ ਕੀਤੀ ਗਈ। ਉਪਰੰਤ ਪਹੁੰਚੇ ਹੋਏ ਇਲਾਕਾ ਨਿਵਾਸੀਆਂ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆਂ ਕਿ ਸਵੇਰੇ 7 ਵਜੇ ਤੋਂ 12 ਵਜੇ ਤੱਕ ਇਸ ਕੁਲੈਕਸ਼ਨ ਸੈਂਟਰ ਵਿਚ ਆਏ ਲੋੜਵੰਦਾਂ ਦੇ ਖੂਨ ਦੇ ਨਮੂਨੇ ਲੈ ਕੇ ਡੇਰਾਬੱਸੀ ਸਥਿਤ ਲਾਈਫ ਕੇਅਰ ਫਾਊਡੇਸ਼ਨ ਦੀ ਵੱਡੀ ਲੈਬ ਵਿਚ ਭੇਜੇ ਜਾਇਆ ਕਰਨਗੇ ਅਤੇ ਜਾਂਚ ਉਪਰੰਤ ਰਿਪੋਰਟਾਂ ਸ਼ਾਮ ਤੱਕ ਸਬੰਧਤ ਵਿਅਕਤੀਆਂ ਦੇ ਮੋਬਾਇਲ ਵਟਸਐਪ ਤੇ ਭੇਜ ਦਿੱਤੀਆਂ ਜਾਣਗੀਆਂ ਅਤੇ ਅਗਲੇ ਦਿਨ ਸਵੇਰੇ ਲੋਕਾਂ ਦੇ ਹੱਥਾਂ ਵਿਚ ਵੀ ਰਿਪੋਰਟਾਂ ਸੌਪ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆਂ ਕਿ ਬਜ਼ਾਰ ਨਾਲੋ ਬਹੁਤ ਘੱਟ ਰੇਟਾਂ ’ਤੇ ਬਿਮਾਰੀਆਂ ਸਬੰਧੀ ਟੈਸਟ ਸੰਸਥਾਂ ਵਲੋਂ ਬਿਨ੍ਹਾਂ ਕਿਸੇ ਕਮਾਈ ਦੇ ਕੀਤੇ ਜਾਣਗੇ। ਇਸ ਮੌਕੇ ਸਾਰਜ ਸਿੰਘ, ਪਿੱਪਲ ਸਿੰਘ,ਗੁਰਪ੍ਰੀਤ ਸਿੰਘ, ਕਾਮਰੇਡ ਹੰਸਾਂ ਸਿੰਘ, ਕਰਨੈਲ ਸਿੰਘ, ਸੁਖਵਿੰਦਰ ਸਿੰਘ ਘੋੜੇ ਚੱਕ, ਪਰਮਜੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਪਹੁੰਚੇ ਹੋਏ ਸਨ।
ਪਿਛਲੀ ਖ਼ਬਰ ਬਾਬਾ ਖੇਤਰਪਾਲ ਦੇ ਜਾਗਰਣ ਮੌਕੇ ਸੋਨਮ ਚੌਧਰੀ ਨੇ ਭਜਨਾਂ ਨਾਲ ਬੰਨ੍ਹਿਆ ਸਮਾਂ ਅਗਲੀ ਖ਼ਬਰ ਸਕੂਲ ਛੱਡਣ ਜਾ ਰਹੀ ਮਾਂ ਦੀ ਐਕਟਿਵਾ ਹਾਦਸਾਗ੍ਰਸਤ, ਪੁਲਿਸ ਨੇ ਮਾਮਲਾ ਦਰਜ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।