02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਨਿਗਮ ਦੇ ਜ਼ੋਨ ਦਫ਼ਤਰ ਨੇੜੇ ਮਹਾਤਮਾ ਗਾਂਧੀ ਦਾ ਸਮਾਰਕ ਗੰਦਗੀ ’ਚ ਘਿਰਿਆ

ਲੁਧਿਆਣਾ, 1 ਅਕਤੂਬਰ (ਭੁਪਿੰਦਰ ਸਿੰਘ ਬੈਂਸ)-2 ਅਕਤੂਬਰ ਨੂੰ ਗਾਂਧੀ ਜਯੰਤੀ ਮੌਕੇ ਜਿੱਥੇ ਦੇਸ਼ ਭਰ ਵਿਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ, ਉਥੇ ਨਗਰ ਨਿਗਮ ਦੇ ਜ਼ੋਨ ਏ ਦਫ਼ਤਰ ਨੇੜੇ ਸਥਿਤ ਗਾਂਧੀ ਸਮਾਰਕ ਦੀ ਹਾਲਤ ਨਿਗਮ ਦੀ ਸਫ਼ਾਈ ਵਿਵਸਥਾ ’ਤੇ ਸਵਾਲ ਖੜ੍ਹੇ ਕਰ ਰਹੀ ਹੈ। ਸਮਾਰਕ ਦੇ ਬਾਹਰ ਗੰਦਗੀ ਪਈ ਹੋਈ ਹੈ, ਜਦਕਿ ਅੰਦਰ ਸਮਾਰਕ ਦੇ ਹੇਠਾਂ ਬੇਸਹਾਰਾ ਲੋਕਾਂ ਵਲੋਂ ਆਪਣ ਾ ਸਾਮਾਨ ਰੱਖਿਆ ਹੋਇਆ ਦਿਖਾਈ ਦੇ ਰਿਹਾ ਹੈ।

ਅਜੀਤ ਡੈਸਕ 02-10-2026
ਲੁਧਿਆਣਾ, 1 ਅਕਤੂਬਰ (ਭੁਪਿੰਦਰ ਸਿੰਘ ਬੈਂਸ)-2 ਅਕਤੂਬਰ ਨੂੰ ਗਾਂਧੀ ਜਯੰਤੀ ਮੌਕੇ ਜਿੱਥੇ ਦੇਸ਼ ਭਰ ਵਿਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ, ਉਥੇ ਨਗਰ ਨਿਗਮ ਦੇ ਜ਼ੋਨ ਏ ਦਫ਼ਤਰ ਨੇੜੇ ਸਥਿਤ ਗਾਂਧੀ ਸਮਾਰਕ ਦੀ ਹਾਲਤ ਨਿਗਮ ਦੀ ਸਫ਼ਾਈ ਵਿਵਸਥਾ ’ਤੇ ਸਵਾਲ ਖੜ੍ਹੇ ਕਰ ਰਹੀ ਹੈ। ਸਮਾਰਕ ਦੇ ਬਾਹਰ ਗੰਦਗੀ ਪਈ ਹੋਈ ਹੈ, ਜਦਕਿ ਅੰਦਰ ਸਮਾਰਕ ਦੇ ਹੇਠਾਂ ਬੇਸਹਾਰਾ ਲੋਕਾਂ ਵਲੋਂ ਆਪਣ ਾ ਸਾਮਾਨ ਰੱਖਿਆ ਹੋਇਆ ਦਿਖਾਈ ਦੇ ਰਿਹਾ ਹੈ। ਇਸ ਤੋਂ ਇਲਾਵਾ ਸਮਾਰਕ ਦੇ ਬਾਹਰ ਨਿਯਮਾਂ ਦੇ ਉਲਟ ਇਸ਼ਤਿਹਾਰਬਾਜ਼ੀ ਵੀ ਨਜ਼ਰ ਆ ਰਹੀ ਹੈ। ਨਿਗਮ ਦੇ ਜ਼ੋਨ ਏ ਦਫ਼ਤਰ ਦੇ ਨੇੜੇ ਹੀ ਸਮਾਰਕ ਹੋਣ ਦੇ ਬਾਵਜੂਦ ਇਸ ਦੀ ਸਫ਼ਾਈ ਅਤੇ ਸਾਂਭ-ਸੰਭਾਲ ਵੱਲ ਲੋੜੀਂਦਾ ਧਿਆਨ ਨਾ ਦਿੱਤੇ ਜਾਣ ਨੂੰ ਲੈ ਕੇ ਸਵਾਲ ਉਠ ਰਹੇ ਹਨ। ਅੱਜ ਗਾਂਧੀ ਜਯੰਤੀ ਮੌਕੇ ਵੱਖ-ਵੱਖ ਸੰਸਥਾਵਾਂ ਵਲੋਂ ਸਮਾਰਕ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣੇ ਹਨ। ਅਜਿਹੇ ਵਿਚ ਸਮਾਰਕ ਦੇ ਆਲੇ ਦੁਆਲੇ ਗੰਦਗੀ ਅਤੇ ਬੇਤਰਤੀਬੀ ਦਾ ਮਾਹੌਲ ਨਿਗਮ ਦੇ ਸਫ਼ਾਈ ਪ੍ਰਬੰਧਾਂ ’ਤੇ ਸਵਾਲੀਆ ਨਿਸ਼ਾਨ ਲਗਾ ਰਿਹਾ ਹੈ। ਮਹਾਤਮਾ ਗਾਂਧੀ ਦੇ ਵਿਚਾਰਾਂ ਵਿਚ ਸਫ਼ਾਈ ਨੂੰ ਵਿਸ਼ੇਸ਼ ਸਥਾਨ ਹਾਸਲ ਸੀ। ਇਸ ਲਈ ਉਨ੍ਹਾਂ ਦੀ ਜਯੰਤੀ ਤੋਂ ਇਕ ਦਿਨ ਪਹਿਲਾਂ ਹੀ ਉਨ੍ਹਾਂ ਦੇ ਸਮਾਰਕ ਦੀ ਅਜਿਹੀ ਹਾਲਤ ਸਾਹਮਣੇ ਆਉਣਾ ਨਿਗਮ ਲਈ ਗੰਭੀਰ ਸਵਾਲ ਬਣਿਆ ਹੋਇਆ ਹੈ। ਹੁਣ ਦੇਖਣਾ ਇਹ ਹੈ ਕਿ ਕੀ ਇਸ ਮਾਮਲੇ ਨੂੰ ਲੈ ਕੇ ਨਗਰ ਨਿਗਮ ਕੋਈ ਕਦਮ ਚੁੱਕਦਾ ਹੈ ਜਾਂ ਫਿਰ ਕੁੰਭਕਰਨੀ ਨੀਂਦ ਸੁੱਤਾ ਰਹੇਗਾ।
ਪਿਛਲੀ ਖ਼ਬਰ ਬਿਗ ਬੈੱਨ ਗਰੁੱਪ ਦੇ ਸੰਸਥਾਪਕ ਸਵ : ਜੋਗਿੰਦਰ ਸਿੰਘ ਆਹੂਜਾ ਦੀ ਅੰਤਿਮ ਵਿਦਾਇਗੀ ਸਮੇਂ ਵੱਖ - ਵੱਖ ਸ਼ਖ਼ਸੀਅਤਾਂ ਹੋਈਆਂ ਸ਼ਾਮ... ਅਗਲੀ ਖ਼ਬਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚੋਂ ਲੜਕੀ ਅਤੇ ਦੋ ਪੁਰਸ਼ ਲਾਪਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।