02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਬਹਾਦਰਕੇ ਰੋਡ ਦਾਣਾ ਮੰਡੀ ਮੁਢਲੀਆਂ ਸਹੂਲਤਾਂ ਤੋਂ ਸੱਖਣੀ!

ਲੁਧਿਆਣਾ, 1 ਅਕਤੂਬਰ (ਜਸਵਿੰਦਰ ਸਿੰਘ)-ਬਹਾਦਰ ਕੇ ਰੋਡ ਦਾਣਾ ਮੰਡੀ ਦੇ ਵਿਚ ਕਿਸਾਨਾਂ ਵਲੋਂ ਕਈ ਮਹੀਨਿਆਂ ਦੀ ਮਿਹਨਤ ਨਾਲ ਪਾਲੀ ਹੋਈ ਫ਼ਸਲ ਮੰਡੀ ਵਿਚ ਲਿਆਉਣੀ ਸ਼ੁਰੂ ਕਰ ਦਿੱਤੀ ਹੈ। ਇਕ ਪਾਸੇ ਜ਼ਿਲ੍ਹਾ ਅਤੇ ਮੰਡੀ ਪ੍ਰਸ਼ਾਸਨ ਕਿਸਾਨਾਂ ਨੂੰ ਮੰਡੀਆਂ ਵਿਚ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਅਤੇ ਇਕ-ਇਕ ਦਾਣਾ ਚੁੱਕਣ ਦਾ ਵਾਅਦਾ ਕਰ ਰਹੀ ਹੈ, ਪਰ ਦੂਜੇ ਪਾਸੇ ਮੰਡੀਆਂ ਵਿਚ ਆਏ ਹੋਏ ਕਿਸਾਨਾਂ, ਮਜ਼ਦੂਰਾਂ ਅਤੇ ਹੋਰਾਂ ਲਈ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ।

ਦਾਣਾ ਮੰਡੀ ਵਿਚ ਫ਼ਸਲ ਨੂੰ ਸੰਭਾਲਦੇ ਹੋਏ ਮਜ਼ਦੂਰ। ਤਸਵੀਰ-ਸੇਵਕ ਸਿੰਘ 02-10-2026
ਲੁਧਿਆਣਾ, 1 ਅਕਤੂਬਰ (ਜਸਵਿੰਦਰ ਸਿੰਘ)-ਬਹਾਦਰ ਕੇ ਰੋਡ ਦਾਣਾ ਮੰਡੀ ਦੇ ਵਿਚ ਕਿਸਾਨਾਂ ਵਲੋਂ ਕਈ ਮਹੀਨਿਆਂ ਦੀ ਮਿਹਨਤ ਨਾਲ ਪਾਲੀ ਹੋਈ ਫ਼ਸਲ ਮੰਡੀ ਵਿਚ ਲਿਆਉਣੀ ਸ਼ੁਰੂ ਕਰ ਦਿੱਤੀ ਹੈ। ਇਕ ਪਾਸੇ ਜ਼ਿਲ੍ਹਾ ਅਤੇ ਮੰਡੀ ਪ੍ਰਸ਼ਾਸਨ ਕਿਸਾਨਾਂ ਨੂੰ ਮੰਡੀਆਂ ਵਿਚ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਅਤੇ ਇਕ-ਇਕ ਦਾਣਾ ਚੁੱਕਣ ਦਾ ਵਾਅਦਾ ਕਰ ਰਹੀ ਹੈ, ਪਰ ਦੂਜੇ ਪਾਸੇ ਮੰਡੀਆਂ ਵਿਚ ਆਏ ਹੋਏ ਕਿਸਾਨਾਂ, ਮਜ਼ਦੂਰਾਂ ਅਤੇ ਹੋਰਾਂ ਲਈ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਅੱਜ ਜਦੋਂ ਬਹਾਦਰ ਕੇ ਰੋਡ ਦਾਣਾ ਮੰਡੀ ਦਾ ਦੌਰਾ ਕੀਤਾ ਗਿਆ ਤਾਂ ਉੱਥੇ ਮਾਰਕੀਟ ਕਮੇਟੀ ਵਲੋਂ ਲਗਾਈਆਂ ਪੀਣ ਵਾਲੀਆਂ ਪਾਣੀਆਂ ਦੀ ਟੈਂਕੀ ਵਿਚ ਪਾਣੀ ਦੀ ਇਕ ਵੀ ਬੂੰਦ ਨਹੀਂ ਨਿਕਲੀ। ਦਾਣਾ ਮੰਡੀ ਫੜ ਦਾ ਰਸਤਾ ਟੁੱਟਿਆ ਅਤੇ ਬਜਰੀ ਖਿੱਲਰੀ ਪਈ ਸੀ। ਮੰਡੀ ਦੇ ਵਿਚ ਕੂੜਾ ਦੇਖਣ ਨੂੰ ਮਿਲਿਆ। ਮੰਡੀ ਵਿਚ ਮੌਜੂਦ ਕਿਸਾਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਪੀਣ ਵਾਲੀਆਂ ਬੋਤਲਾਂ ਘਰੋਂ ਹੀ ਲੈ ਕੇ ਆਏ ਹਾਂ ਜਾਂ ਫਿਰ ਮੰਡੀ ਵਿਚ ਮੌਜੂਦ ਆੜ੍ਹਤੀਆਂ ਕੋਲ ਜਾ ਕੇ ਪਾਣੀ ਪੀ ਲੈਂਦੇ ਹਾਂ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਮੰਡੀ ਵਿਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੁੱਢਲੀਆਂ ਸਹੂਲਤਾਂ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਤਾਂ ਉਨ੍ਹਾਂ ਕਿਹਾ ਕਿ ਇਹ ਸਿਰਫ਼ ਗੱਲਾਂ ਤੇ ਕਾਗਜ਼ਾਂ ਤੱਕ ਸੀਮਤ ਹੈ। ਹਰ ਸਾਲ ਮੰਡੀ ਦੇ ਵਿਚ ਪੀਣ ਵਾਲੇ ਪਾਣੀ ਦੀ ਕਿੱਲਤ ਅਤੇ ਬਾਥਰੂਮ ਦੀ ਕਮੀ ਅਕਸਰ ਹੀ ਦੇਖਣ ਨੂੰ ਮਿਲਦੀ ਹੈ। ਮੰਡੀ ਵਿਚ ਕਿਸਾਨਾਂ ਨੂੰ ਮਿਲਣਗੀਆਂ ਬਿਹਤਰ ਸਹੂਲਤਾਂ-ਸੈਕਟਰੀ ਖੰਗੂੜਾ ਮੰਡੀ ਵਿਚ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਬਾਰੇ ਜਦੋਂ ਮਾਰਕੀਟ ਕਮੇਟੀ ਦੇ ਸਕੱਤਰ ਗੁਰਦੀਪ ਸਿੰਘ ਖੰਗੂੜਾ ਨੂੰ ਜਾਣੂ ਕਰਵਾਇਆ ਤਾਂ ਉਨ੍ਹਾਂ ਨੇ ਕਿਹਾ ਕਿ ਪੂਰੀ ਮੰਡੀ ਦੇ ਵਿਚ ਸਫ਼ਾਈ ਕਰਵਾ ਦਿੱਤੀ ਗਈ ਹੈ। ਪਾਣੀ ਵਾਲੀਆਂ ਟੈਂਕੀਆਂ ਦੇ ਵਿਚ ਪਾਣੀ ਭਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਵਲੋਂ ਕਿਸਾਨਾਂ ਨਾਲ ਸਮੇਂ ਸਮੇਂ ’ਤੇ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਮੰਡੀ ਦੇ ਵਿਚ ਕਿਸੇ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਪਿਛਲੀ ਖ਼ਬਰ ਫ਼ੈਕਟਰੀਆਂ ਵਿਚੋਂ ਚੋਰੀਆਂ ਕਰਨ ਵਾਲੇ ਤਿੰਨ ਨੌਜਵਾਨ ਕਾਬੂ ਅਗਲੀ ਖ਼ਬਰ ਢਾਬਾ ਮਾਲਕ ਤੋਂ 10 ਹਜ਼ਾਰ ਦੀ ਨਕਦੀ ਖੋਹਣ ਅਤੇ ਕੁੱਟਮਾਰ ਕਰਨ ਵਾਲੇ 4 ਨਾਮਜ਼ਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।