02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਉਣਾ ਜ਼ਰੂਰੀ ਸੁਖਧੀਰ ਸਿੰਘ ਸੇਖੋਂ

ਲੁਧਿਆਣਾ, 1 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਅੱਜ ਦੇ ਸਮੇਂ ਵਿਚ ਜਿੱਥੇ ਅਧਿਆਪਕ ਆਪਣੇ ਪੇਸ਼ੇ ਦੀਆਂ ਜ਼ਿੰਮੇਵਾਰੀਆਂ ਵਿਚ ਜਕੜਿਆ ਮਹਿਸੂਸ ਕਰ ਰਿਹਾ ਹੈ, ਉਥੇ ਹੀ ਸਮਾਰਟ ਸਕੂਲ ਮੋਤੀ ਨਗਰ ਦੇ ਸਕੂਲ ਮੁਖੀ ਆਪਣੀ ਵਿਭਾਗੀ ਜ਼ਿੰਮੇਵਾਰੀ ਦੇ ਨਾਲ-ਨਾਲ ਸਮਾਜਿਕ ਜ਼ਿੰਮੇਵਾਰੀਆਂ ਨਿਭਾ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਅਧਿਆਪਕ ਨੂੰ ਸਕੂਲ ਦੀ ਚਾਰਦੀਵਾਰੀ ਤੱਕ ਹੀ ਨਹੀਂ ਸੀਮਤ ਰਹਿਣਾ ਚਾਹੀਦਾ ਬਲਕਿ ਸਮਾਜ ਲਈ ਵੀ ਕੁੱਝ ਨਾ ਕੁੱਝ ਕਰਦੇ ਰਹਿਣਾ ਚਾਹੀਦਾ ਹੈ।

ਅਜੀਤ ਡੈਸਕ 02-10-2026
ਲੁਧਿਆਣਾ, 1 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਅੱਜ ਦੇ ਸਮੇਂ ਵਿਚ ਜਿੱਥੇ ਅਧਿਆਪਕ ਆਪਣੇ ਪੇਸ਼ੇ ਦੀਆਂ ਜ਼ਿੰਮੇਵਾਰੀਆਂ ਵਿਚ ਜਕੜਿਆ ਮਹਿਸੂਸ ਕਰ ਰਿਹਾ ਹੈ, ਉਥੇ ਹੀ ਸਮਾਰਟ ਸਕੂਲ ਮੋਤੀ ਨਗਰ ਦੇ ਸਕੂਲ ਮੁਖੀ ਆਪਣੀ ਵਿਭਾਗੀ ਜ਼ਿੰਮੇਵਾਰੀ ਦੇ ਨਾਲ-ਨਾਲ ਸਮਾਜਿਕ ਜ਼ਿੰਮੇਵਾਰੀਆਂ ਨਿਭਾ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਅਧਿਆਪਕ ਨੂੰ ਸਕੂਲ ਦੀ ਚਾਰਦੀਵਾਰੀ ਤੱਕ ਹੀ ਨਹੀਂ ਸੀਮਤ ਰਹਿਣਾ ਚਾਹੀਦਾ ਬਲਕਿ ਸਮਾਜ ਲਈ ਵੀ ਕੁੱਝ ਨਾ ਕੁੱਝ ਕਰਦੇ ਰਹਿਣਾ ਚਾਹੀਦਾ ਹੈ। ਇਹੋ ਕਾਰਨ ਹੈ ਕਿ ਸੁਖਧੀਰ ਸਿੰਘ ਸੇਖੋਂ ਆਪਣੇ 25 ਸਾਲ ਦੇ ਸਰਕਾਰੀ ਨੌਕਰੀ ‘ਤੇ ਸਫ਼ਰ ਵਿਚ 20,000 ਤੋਂ ਵੱਧ ਪੌਦੇ ਲਗਾ ਚੁੱਕੇ ਹਨ ਅਤੇ ਵਾਤਾਵਰਣ ਦੀ ਸੰਭਾਲ ਲਈ ਵਿਸ਼ੇਸ਼ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਲਈ ਪੌਦੇ ਲਗਾਉਣਾ ਜ਼ਰੂਰੀ ਹੈ ਤੇ ਹਰੇਕ ਵਿਅਕਤੀ ਨੂੰ ਇਸ ਕਾਰਜ ਵਿਚ ਆਪਣਾ ਹਿੱਸਾ ਪਾਉਣਾ ਚਾਹੀਦਾ। ਸੁਖਧੀਰ ਸਿੰਘ ਸੇਖੋਂ ਵਲੋਂ ਬਾਲ ਅਧਿਕਾਰਾਂ ਅਤੇ ਸਮਾਜਿਕ ਬੁਰਾਈਆਂ ਦੇ ਖ਼ਿਲਾਫ਼ ਨਵਚੇਤਨਾ ਬਾਲ ਭਲਾਈ ਕਮੇਟੀ ਦੇ ਬੈਨਰ ਅਧੀਨ ਕੀਤੇ ਜਾ ਰਹੇ ਹਨ। ਸੰਸਥਾ ਦੁਆਰਾ ਹਰ ਸਾਲ ਹਜ਼ਾਰਾਂ ਪੌਦੇ ਸਰਕਾਰੀ ਪ੍ਰਾਈਵੇਟ ਸਕੂਲਾਂ, ਪਾਰਕਾਂ, ਜਨਤਕ ਥਾਵਾਂ, ਸੜਕਾਂ ਦੇ ਕਿਨਾਰੇ ਆਦਿ ਉਪਰ ਲਗਾਏ ਜਾਂਦੇ ਹਨ। ਸੇਖੋਂ ਨੇ ਦੱਸਿਆ ਕਿ ਸਾਲ 2026 ਵਿਚ ਹਰ ਘਰ, ਇਕ ਪੇੜ” ਦੇ ਤਹਿਤ 5 ਤੋਂ ਵੱਧ ਪੌਦੇ ਵੰਡੇ ਗਏ ਅਤੇ ਸਕੂਲਾਂ ਅਤੇ ਜਨਤਕ ਥਾਵਾਂ ਉਪਰ ਲਗਾਏ ਗਏ ਉਸ ਤੋਂ ਪਹਿਲਾਂ ਵੀ ਵੱਖ-ਵੱਖ ਜ਼ਿਲ੍ਹਾ ਪੱਧਰੀ ਮੁਹਿੰਮ ਤਹਿਤ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਅਤੇ ਵਾਤਾਵਰਨ ਬਚਾਉਣ ਦੀ ਲਈ ਹਜ਼ਾਰਾਂ ਪੌਦੇ ਹਰ ਸਾਲ ਲਗਾਏ ਜਾਂਦੇ ਹਨ। ਸੰਸਥਾ ਨੇ ਦੱਸਿਆ ਕਿ ਉਨ੍ਹਾਂ ਦੁਆਰਾ ਨੌਕਰੀ ਸ਼ੁਰੂਆਤ 2001 ਤੋਂ ਕੀਤੀ ਅਤੇ ਉਨ੍ਹਾਂ ਨੇ ਉਦੋਂ ਹੀ ਸਰਕਾਰੀ ਸਕੂਲ ਖੁਆਜਕੇ ਤੋਂ ਪੌਦੇ ਲਾਉਣੇ ਸ਼ੁਰੂ ਕੀਤੇ ਤੇ ਬਾਅਦ ਵਿਚ ਸਰਕਾਰੀ ਸਕੂਲ ਨਹਿਰੂ ਮੈਮੋਰੀਅਲ, ਸੁਖਦੇਵ ਨਗਰ ਅਤੇ ਮੋਤੀ ਨਗਰ ਵਿਖੇ ਅਨੇਕਾਂ ਬੂਟੇ ਲਗਾ ਚੁੱਕੇ ਹਨ। ਸੇਖੋਂ ਦੁਆਰਾ ਮਾਤਾ-ਪਿਤਾ ਅਤੇ ਸਮਾਜ ਨਿਵਾਸੀਆਂ ਨੂੰ ਵਾਤਾਵਰਨ ਦੀ ਸੰਭਾਲ ਲਈ ਰੈਲੀਆਂ ਅਤੇ ਪ੍ਰਦਰਸ਼ਨੀਆਂ ਰਾਹੀਂ ਜਾਗਰੂਕ ਕੀਤਾ ਜਾਂਦਾ ਹੈ। ਸੇਖੋਂ ਨੂੰ ਵਿਭਾਗ ਅਤੇ ਸਮਾਜਿਕ ਪ੍ਰਤੀ ਸੇਵਾਵਾਂ ਲਈ ਹੁਣ ਤੱਕ ਦੋ ਵਾਰ ਜ਼ਿਲ੍ਹਾ ਪੱਧਰੀ ਸਮਾਗਮ ’ਤੇ, ਇਕ ਵਾਰ ਰਾਜ ਪੱਧਰੀ ਅਧਿਆਪਕ ਐਵਾਰਡ ਨਾਲ ਪੰਜਾਬ ਸਰਕਾਰ ਦੁਆਰਾ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਪਿਛਲੀ ਖ਼ਬਰ ਕਣਕ ਦੇ ਭਾਅ ’ਚ ਮਾਮੂਲੀ ਵਾਧਾ ਦੇਸ਼ ਦੇ ਕਿਸਾਨਾਂ ਨਾਲ ਕੋਝਾ ਮਜ਼ਾਕ-ਕਰਮਜੀਤ ਸਿੰਘ ਗਰੇਵਾਲ ਅਗਲੀ ਖ਼ਬਰ ਵਾਰਡ ਨੰਬਰ 88 ’ ਚ ਵਿਧਾਇਕ ਬੱਗਾ , ਕੌਂਸਲਰ ਨੀਰਜ ਆਹੂਜਾ , ਅਮਨ ਬੱਗਾ ਦੇ ਨਿਰਦੇਸ਼ਾਂ ’ ਤੇ ਸੀਵਰੇਜ ਜਾਮ ਕੀਤਾ ਦੂਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।