05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਬਿਗ ਬੈਨ ਗਰੁੱਪ ਦੇ ਸੰਸਥਾਪਕ ਸਵ: ਜੋਗਿੰਦਰ ਸਿੰਘ ਆਹੂਜਾ ਦੀ ਅੰਤਿਮ ਅਰਦਾਸ ਪ੍ਰਮੁੱਖ ਸ਼ਖ਼ਸੀਅਤਾਂ ਹੋਈਆਂ ਸ਼ਾਮਿਲ

ਲੁਧਿਆਣਾ, 4 ਅਕਤੂਬਰ (ਜਤਿੰਦਰ ਭੰਬੀ)-ਬਿਗ ਬੈਨ ਗਰੁੱਪ ਦੇ ਸੰਸਥਾਪਕ ਜੋਗਿੰਦਰ ਸਿੰਘ ਆਹੂਜਾ (89 ਸਾਲ), ਜੋ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ, ਉਨ੍ਹਾਂ ਨਮਿੱਤ ਰੱਖੇ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਹੋਈ, ਜਿਸ ਵਿਚ ਵੱਖ-ਵੱਖ ਵਰਗਾਂ ਨਾਲ ਸਬੰਧਿਤ ਪੁੱਜੀਆਂ ਸ਼ਖ਼ਸੀਅਤਾਂ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੂਲ ਭੇਟ ਕੀਤੇ। ਇਸ ਮੌਕੇ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ ਨੇ ਵੈਰਾਗਮਈ ਕੀਰਤਨ ਕਰਦਿਆਂ ਸੰਗਤਾਂ ਨੂੰ ਮੌਤ ਅਤੇ ਜ਼ਿੰਦਗੀ ਦੇ ਵਿਸ਼ੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।

ਅਜੀਤ ਡੈਸਕ 05-10-2026
ਲੁਧਿਆਣਾ, 4 ਅਕਤੂਬਰ (ਜਤਿੰਦਰ ਭੰਬੀ)-ਬਿਗ ਬੈਨ ਗਰੁੱਪ ਦੇ ਸੰਸਥਾਪਕ ਜੋਗਿੰਦਰ ਸਿੰਘ ਆਹੂਜਾ (89 ਸਾਲ), ਜੋ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ, ਉਨ੍ਹਾਂ ਨਮਿੱਤ ਰੱਖੇ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਹੋਈ, ਜਿਸ ਵਿਚ ਵੱਖ-ਵੱਖ ਵਰਗਾਂ ਨਾਲ ਸਬੰਧਿਤ ਪੁੱਜੀਆਂ ਸ਼ਖ਼ਸੀਅਤਾਂ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੂਲ ਭੇਟ ਕੀਤੇ। ਇਸ ਮੌਕੇ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ ਨੇ ਵੈਰਾਗਮਈ ਕੀਰਤਨ ਕਰਦਿਆਂ ਸੰਗਤਾਂ ਨੂੰ ਮੌਤ ਅਤੇ ਜ਼ਿੰਦਗੀ ਦੇ ਵਿਸ਼ੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਸ਼ਰਧਾਂਜਲੀ ਭੇਟ ਕਰਦਿਆਂ ਯੂ.ਸੀ.ਪੀ . ਐਮ.ਏ. ਦੇ ਸਾਬਕਾ ਪ੍ਰਧਾਨ ਡੀ.ਐਸ. ਚਾਵਲਾ ਨੇ ਬਿਗ ਬੈਨ ਗਰੁੱਪ ਦੇ ਸੰਸਥਾਪਕ ਸਵ: ਜੋਗਿੰਦਰ ਸਿੰਘ ਆਹੂਜਾ ਦੇ ਸੰਘਰਸ਼ਮਈ ਜੀਵਨ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਛੋਟੇ ਪੱਧਰ ਤੋਂ ਕਾਰੋਬਾਰ ਸ਼ੁਰੂ ਕਰਕੇ ਉਸ ਬੁਲੰਦੀਆਂ ਤੱਕ ਪਹੁੰਚਾ ਦਿੱਤਾ ਕਿ ਅੱਜ ਕੋਈ ਵੀ ਅਜਿਹਾ ਕਾਰੋਬਾਰੀ ਨਹੀਂ ਹੋਵੇਗਾ, ਜੋ ਬਿਗ ਬੈਨ ਗਰੁੱਪ ਬਾਰੇ ਨਾ ਜਾਣਦਾ ਹੋਵੇ। ਇਸ ਮੌਕੇ ਉਨ੍ਹਾਂ ਪਰਿਵਾਰ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਤੇ ਬਰੁਨਪ੍ਰੀਤ ਸਿੰਘ (ਸੀਸੂ), ਨਰੇਸ਼ ਬਾਂਸਲ, ਅਨਮੋਲ ਬਾਂਸਲ (ਐਸ.ਐਨ. ਇੰਡਸਟਰੀ), ਹਨੀ ਸੇਠੀ (ਏ.ਬੀ. ਸਟੀਲ), ਚਰਨਜੀਤ ਸਿੰਘ ਵਿਸ਼ਵਕਰਮਾ, ਪਰਨੀਤ ਸਿੰਘ (ਵਿਸ਼ਵਕਰਮਾ ਇੰਡਸਟਰੀਜ਼), ਸਤਨਾਮ ਸਿੰਘ ਮੱਕੜ, ਪੁਸ਼ਪਿੰਦਰ ਸਿੰਘ ਆਨੰਦ, ਵਿਸ਼ਾਲ ਭਾਟੀਆ (ਲਾਲ ਜੀ ਐਕਸਪੋਰਟ), ਕੇਵਲ ਕ੍ਰਿਸ਼ਨ (ਅਰੁਣ ਇੰਟਰਨੈਸ਼ਨਲ), ਕਪਿਸ਼ ਜੈ ਨ (ਗੋਪਾਲ ਇੰਡਸਟਰੀ), ਅਵਤਾਰ ਸਿੰਘ ਅਤੇ ਗਗਨਦੀਪ ਸਿੰਘ (ਏ.ਟੀ. ਵਾਇਰਸ), ਜੇ.ਐਸ. ਭੋਗਲ (ਯੂਨੀਪਾਰਟਸ ਇੰਡੀਆ ਲਿਮਟਿਡ), ਜੀ.ਐਸ. ਢਿੱਲੋਂ (ਉਡਾਨ ਮੀਡੀਆ ਐਂਡ ਕਮਿਊਨੀਕੇਸ਼ਨ), ਮਨਿਕ ਸਿੰਘ (ਜੇ.ਪੀ. ਇੰਟਰਪ੍ਰਾਈਜਜ), ਰਾਜਨ ਪਟਿਆਲ (ਪਟਿਆਲ ਬਿਲਡਰ), ਸਰਬਜੀਤ ਸਿੰਘ (ਮੈਨ ਇੰਟਰਨੈਸ਼ਨਲ), ਖੁਸ਼ਵਿੰਦਰ ਕੌਰ (ਗਣੇਸ਼ ਇੰਟਰਪ੍ਰਾਈਜ), ਸਮਾਲ ਸਕੇਲ ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ, ਭਾਜਪਾ ਆਗੂ ਜਸਪ੍ਰੀਤ ਸਿੰਘ ਹੌਬੀ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਸੀਨੀਅਰ ਕਾਂਗਰਸੀ ਆਗੂ ਪਵਨ ਦੀਵਾਨ, ਸੀਨੀਅਰ ਕਾਂਗਰਸੀ ਆਗੂ ਕ੍ਰਿਸ਼ਨ ਕੁਮਾਰ ਬਾਵਾ ਸਾਬਕਾ ਚੇਅਰਮੈਨ ਪੀ.ਐਸ.ਆਈ.ਡੀ.ਸੀ., ਸੁਰਿੰਦਰ ਬੇਦੀ ਡਿਪਟੀ ਡਾਇਰੈਕਟਰ ਇੰਡਸਟਰੀ ਪੰਜਾਬ, ਅਵਤਾਰ ਸਿੰਘ ਭੋਗਲ, ਹਰਸਿਮਰਨਜੀਤ ਸਿੰਘ ਲੱਕੀ, ਗੁਰਮੀਤ ਸਿੰਘ ਕੁਲਾਰ, ਭਾਜਪਾ ਆਗੂ ਤੇ ਕਾਰੋਬਾਰੀ ਜਤਿੰਦਰ ਮਿੱਤਲ, ਕੇ.ਕੇ. ਸੇਠ, ਪ੍ਰਧਾਨ ਇੰਦਰਜੀਤ ਸਿੰਘ ਮੱਕੜ, ਗੁਰਮੀਤ ਸਿੰਘ, ਕਵਿਤਾ ਅਗਰਵਾਲ, ਵਚਿੱਤਰ ਸਿੰਘ, ਅਮਰਜੀਤ ਸਿੰਘ, ਨਰਿੰਦਰ ਕਪੂਰ, ਕਮਲਜੀਤ ਸਿੰਘ, ਵਿਕਾਸ ਬਾਂਸਲ, ਗੁਰਮੀਤ ਸਿੰਘ ਦੂਆ, ਗੁਰਦੀਪ ਸਿੰਘ, ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ, ਨਵਦੀਪ ਸਿੰਘ ਬਿੰਦਰਾ, ਭਗਵਾਨ ਸਿੰਘ ਭਾਊ, ਭਾਜਪਾ ਆਗੂ ਜੀਵਨ ਗੁਪਤਾ, ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ ਸਮੇਤ ਵੱਡੀ ਗਿਣਤੀ ‘ਚ ਵੱਖ-ਵੱਖ ਵਰਗਾਂ ਨਾਲ ਸਬੰਧਿਤ ਸ਼ਖ਼ਸੀਅਤਾਂ ਹਾਜ਼ਰ ਸਨ, ਜਿਨ੍ਹਾਂ ਨੇ ਬਿਗ ਬੈਨ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਵੱਖ-ਵੱਖ ਜਥੇਬੰਦ ੀਆਂ ਵਲੋਂ ਆਏ ਸ਼ੋਕ ਸੁਨੇਹੇ ਵੀ ਪੜ੍ਹੇ ਗਏ। ਇਸ ਮੌਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ, ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਮਾਡਲ ਟਾਊਨ ਐਕਸਟੈਨਸ਼ਨ ਅਤੇ ਸਟੱਡੀ ਸਰਕਲ ਦੇ ਪ੍ਰਬੰਧਕਾਂ ਵਲੋਂ ਦਸਤਾਰ ਭੇਟ ਕੀਤੀ ਗਈ।
ਪਿਛਲੀ ਖ਼ਬਰ ਜਸਦੇਵ ਨਗਰ ਵਿਖੇ ਵੱਡੇ ਇਕੱਠ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ, ਦੀਆਂ ਨੀਤੀਆਂ ’ਤੇ ਲਗਾਈ ਮੋਹਰ ਅਗਲੀ ਖ਼ਬਰ ਚੱਤਰ ਸਿੰਘ ਪਾਰਕ ਬਣਿਆ ਕੂੜੇ ਦਾ ਡੰਪ...! ਬਾਹਰੋਂ ਅੰਦਰ ਤੱਕ ਗੰਦਗੀ, ਬੁੱਤ ਕੋਲ ਵੀ ਕੂੜੇ ਦੇ ਢੇਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।