07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

46 ਵੀਂਆਂ ਬਲਾਕ ਪੱਧਰੀ ਖੇਡਾਂ ਦੀ ਹੋਈ ਸ਼ੁਰੂਆਤ

ਲਾਡੋਵਾਲ, 6 ਅਕਤੂਬਰ (ਬਲਬੀਰ ਸਿੰਘ ਰਾਣਾ)-ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਜੀ ਆਲੋਵਾਲ ਵਿਖੇ 46ਵੀਂਆਂ ਦੋ ਰੋਜ਼ਾ ਬਲਾਕ ਪੱਧਰੀ ਖੇਡਾਂ ਦਾ ਸ਼ੁੱਭ ਆਰੰਭ ਸੰਤ ਬਾਬਾ ਸੁਖਵਿੰਦਰ ਸਿੰਘ ਆਲੋਵਾਲ ਨੇ ਰੀਬਨ ਕੱਟ ਕੇ ਕੀਤਾ, ਜਦ ਕਿ ਇਹ ਖੇਡਾਂ ਬਲਾਕ ਪ੍ਰਾਇਮਰੀ ਦੇ ਸਿੱਖਿਆ ਅਫ਼ਸਰ ਫਿਲੌਰ, ਰਾਮੇਸ਼ਵਰ ਚੰਦਰ ਦੀ ਅਗਵਾਈ ਅਤੇ ਸੈਂਟਰ ਮੁਖੀ ਰਾਮਦਾਸਪੁਰਾ ਸੰਜੀਵ ਕੁਮਾਰ ਦੇ ਪ੍ਰਬੰਧਾਂ ਹੇਠ ਆਯੋਜਨ ਕੀਤਾ ਗਿਆ। ਇਸ ਮੌਕੇ ਰਾਮੇਸ਼ਵਰ ਚੰਦਰ, ਸੰਜੀਵ ਕੁਮਾਰ ਅਤੇ ਬਲਾਕ ਰਿਸੋਰਸ ਕੋਆਰਡੀਨੇਟਰ ਸਰਬਜੀਤ ਸਿੰਘ ਢੇਸੀ ਨੇ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਵਿਚ ਫਿਲੌਰ ਦੇ 57 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ, ਜਦ ਕਿ ਇਨ੍ਹਾਂ ਖੇਡ ਮੁਕਾਬਲਿਆਂ ਦੀ 7 ਅਕਤੂਬਰ ਨੂੰ ਸਮਾਪਤੀ ਉਪਰੰਤ ਜੇਤੂ ਵਿਦਿਆਰਥੀਆਂ ਨੂੰ ਸੰਤ ਬਾਬਾ ਸੁਖਵਿੰਦਰ ਸਿੰਘ ਆਲੋਵਾਲ ਆਪਣੇ ਕਰ ਕਮਲਾਂ ਨਾਲ ਇਨਾਮਾਂ ਦੀ ਵੰਡ ਕਰਨਗੇ।

ਅਜੀਤ ਡੈਸਕ 07-10-2026
ਲਾਡੋਵਾਲ, 6 ਅਕਤੂਬਰ (ਬਲਬੀਰ ਸਿੰਘ ਰਾਣਾ)-ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਜੀ ਆਲੋਵਾਲ ਵਿਖੇ 46ਵੀਂਆਂ ਦੋ ਰੋਜ਼ਾ ਬਲਾਕ ਪੱਧਰੀ ਖੇਡਾਂ ਦਾ ਸ਼ੁੱਭ ਆਰੰਭ ਸੰਤ ਬਾਬਾ ਸੁਖਵਿੰਦਰ ਸਿੰਘ ਆਲੋਵਾਲ ਨੇ ਰੀਬਨ ਕੱਟ ਕੇ ਕੀਤਾ, ਜਦ ਕਿ ਇਹ ਖੇਡਾਂ ਬਲਾਕ ਪ੍ਰਾਇਮਰੀ ਦੇ ਸਿੱਖਿਆ ਅਫ਼ਸਰ ਫਿਲੌਰ, ਰਾਮੇਸ਼ਵਰ ਚੰਦਰ ਦੀ ਅਗਵਾਈ ਅਤੇ ਸੈਂਟਰ ਮੁਖੀ ਰਾਮਦਾਸਪੁਰਾ ਸੰਜੀਵ ਕੁਮਾਰ ਦੇ ਪ੍ਰਬੰਧਾਂ ਹੇਠ ਆਯੋਜਨ ਕੀਤਾ ਗਿਆ। ਇਸ ਮੌਕੇ ਰਾਮੇਸ਼ਵਰ ਚੰਦਰ, ਸੰਜੀਵ ਕੁਮਾਰ ਅਤੇ ਬਲਾਕ ਰਿਸੋਰਸ ਕੋਆਰਡੀਨੇਟਰ ਸਰਬਜੀਤ ਸਿੰਘ ਢੇਸੀ ਨੇ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਵਿਚ ਫਿਲੌਰ ਦੇ 57 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ, ਜਦ ਕਿ ਇਨ੍ਹਾਂ ਖੇਡ ਮੁਕਾਬਲਿਆਂ ਦੀ 7 ਅਕਤੂਬਰ ਨੂੰ ਸਮਾਪਤੀ ਉਪਰੰਤ ਜੇਤੂ ਵਿਦਿਆਰਥੀਆਂ ਨੂੰ ਸੰਤ ਬਾਬਾ ਸੁਖਵਿੰਦਰ ਸਿੰਘ ਆਲੋਵਾਲ ਆਪਣੇ ਕਰ ਕਮਲਾਂ ਨਾਲ ਇਨਾਮਾਂ ਦੀ ਵੰਡ ਕਰਨਗੇ। ਇਸ ਮੌਕੇ ਖਿਡਾਰੀਆਂ ਤੇ ਹੋਰਾਂ ਨੂੰ ਸੰਬੋਧਨ ਕਰਦਿਆਂ ਸੰਤ ਬਾਬਾ ਸੁਖਵਿੰਦਰ ਸਿੰਘ ਆਲੋਵਾਲ ਨੇ ਕਿਹਾ ਕਿ ਖੇਡਾਂ ਤੇ ਖੇਡ ਮੁਕਾਬਲੇ ਸਾਡੇ ਸਰੀਰ ਨੂੰ ਪ੍ਰਫੁੱਲਿਤ ਅਤੇ ਤਾਕਤ ਭਰਪੂਰ ਬਣਾਉਂਦੇ ਹਨ। ਪੜ੍ਹਾਈ ਦੇ ਨਾਲ ਨਾਲ ਬੱਚਿਆਂ ਨੂੰ ਖੇਡਾਂ ਵਿਚ ਭਾਗ ਲੈਣਾ ਬਹੁਤ ਜ਼ਰੂਰੀ ਹੈ, ਕਿਉਂਕਿ ਖੇਡਾਂ ਸਾਡੇ ਸਰੀਰ ਦਾ ਇਕ ਅਨਿੱਖੜਵਾਂ ਅੰਗ ਹੈ, ਖੇਡਾਂ ਨਾਲ ਸਾਡਾ ਸਰੀਰ ਅਤੇ ਦਿਮਾਗ਼ ਹਮੇਸ਼ਾ ਤਰੋ ਤਾਜ਼ਾ ਰਹਿੰਦਾ ਹੈ। ਇਸ ਖੇਡ ਮੁਕਾਬਲੇ ਵਿਚ ਬਲਾਕ ਰਿਸੋਰਸ ਕੁਆਰਡੀਨੇਟਰ ਸਰਬਜੀਤ ਸਿੰਘ ਢੇਸੀ, ਸਕੂਲ ਮੁਖੀ ਗੰਨਾ ਪਿੰਡ ਕੁਲਦੀਪ ਕੁਮਾਰ, ਜਗਸੀਰ ਸਿੰਘ, ਅਨੁਰਾਗ ਕੰਬੋਜ, ਜਤਿੰਦਰ ਮੋਗਾ, ਪੂਜਾ, ਸੰਤੋਸ਼ ਕੁਮਾਰੀ, ਸੰਦੀਪ ਅਤੇ ਪ੍ਰਕਾਸ਼ ਚੰਦ ਸਮੇਤ ਵੱਖ ਵੱਖ ਸਕੂਲਾਂ ਦੇ ਅਧਿਆਪਕਾਂ ਤੋ ਇਲਾਵਾ ਭੋਲੇਵਾਲ ਦੇ ਸਰਪੰਚ ਕੁਲਵੀਰ ਸਿੰਘ ਡਾਕਟਰ ਅਮਰਜੋਤ ਸਿੰਘ ਸੰਧੂ ਨਿਰਮਲ ਸਿੰਘ ਦਹਿੜਕੇ ਜਥੇਦਾਰ ਗੁਰਮੀਤ ਸਿੰਘ ਹੰਸ ਕਲਾਂ ਬਲਦੇਵ ਸਿੰਘ ਗੁਰਮੇਲ ਸਿੰਘ ਮਨਜੀਤ ਸਿੰਘ ਕੁਲਵੀਰ ਸਿੰਘ ਕੈਨੇਡਾ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਘਰ-ਘਰ ਪਹੁੰਚ ਮੁਹਿੰਮ ਦੀ ਸ਼ੁਰੂਆਤ ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ਅਧੀਨ ਫ੍ਰੀਸਟਾਈਲ ਕੁਸ਼ਤੀ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।