10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

57 ਵੀਂ ਜੀ . ਐਸ . ਟੀ . ਕੌਂਸਲ ਵਲੋਂ ਟੈਕਸ ਦੇਣ ਵਾਲੇ ਕਾਰੋਬਾਰੀ ਨੂੰ ਦਿੱਤੀ ਰਾਹਤ - ਸੀ . ਏ . ਗੁਲਸ਼ਨ ਵਧਵਾ ਰਜਿਸਟੇ੍ਸ਼ਨ ਰਿਫੰਡ ਅਤੇ ਹੋਰ ਮੁਸ਼ਕਿਲਾਂ ਦਾ ਹੋਵੇਗਾ ਜਲਦ ਹੱਲ

ਲੁਧਿਆਣਾ, 9 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-57ਵੀਂ ਜੀ. ਐਸ.

ਸੀ.ਏ. ਗੁਲਸ਼ਨ ਵਧਵਾ 10-10-2026
ਲੁਧਿਆਣਾ, 9 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-57ਵੀਂ ਜੀ.ਐਸ.ਟੀ. ਕੌਂਸਲ ਵਲੋਂ ਕੀਤੀਆਂ ਮਹੱਤਵਪੂਰਨ ਤਜਵੀਜ਼ਾਂ ਸਬੰਧੀ ਜਾਣਕਾਰੀ ਦਿੰਦਿਆਂ ਸੀ.ਏ. ਗੁਲਸ਼ਨ ਵਧਵਾ (ਕਰ ਮਾਹਿਰ) ਨੇ ਦੱਸਿਆ ਕਿ ਇਨ੍ਹਾਂ ਦਾ ਮੁੱਖ ਮਕਸਦ ਜੀ.ਐਸ.ਟੀ. ਪ੍ਰਣਾਲੀ ਨੂੰ ਸੌਖਾ ਬਣਾਉਣਾ, ਵਪਾਰੀਆਂ ਦੀ ਕਾਗ਼ਜ਼ੀ ਕਾਰਵਾਈ ਘਟਾਉਣਾ ਅਤੇ ਇਮਾਨਦਾਰ ਕਰਦਾਤਾਵਾਂ ਨੂੰ ਬੇਲੋੜੀ ਪ੍ਰੇਸ਼ਾਨੀ ਤੋਂ ਰਾਹਤ ਦੇਣਾ ਹੈ ਅਤੇ ਸਭ ਤੋਂ ਵੱਡੀ ਸਹੂਲਤ ਜੀ.ਐਸ.ਟੀ ਰਜਿਸਟ੍ਰੇਸ਼ਨ ਵਿਚ ਜਲਦ ਮਿਲਣ ਦੀ ਉਮੀਦ ਹੈ, ਹੁਣ ਕਾਰੋਬਾਰੀਆਂ ਨੂੰ ਤਿੰਨ ਕੰਮਕਾਜੀ ਦਿਨਾਂ ਵਿਚ ਰਜਿਸਟ੍ਰੇਸ਼ਨ ਦੇਣ ਦੀ ਤਜਵੀਜ਼ ਹੈ, ਵਪਾਰਕ ਨਾਮ, ਭਾਈਵਾਲਾਂ ਜਾਂ ਨਿਰਦੇਸ਼ਕਾਂ ਅਤੇ ਕਾਰੋਬਾਰ ਦੀ ਵਾਧੂ ਥਾਂ ਵਿਚ ਤਬਦੀਲੀ ਵੀ ਸੌਖੀ ਹੋਵੇਗੀ, ਜਦਕਿ ਛੋਟੇ ਵਪਾਰੀਆਂ ਲਈ ਰਜਿਸਟ੍ਰੇਸ਼ਨ ਰੱਦ ਕਰਨ ਅਤੇ ਮੁੜ ਚਾਲੂ ਕਰਨ ਦੀ ਪ੍ਰਕਿਰਿਆ ਵੀ ਆਸਾਨ ਬਣਾਉਣ ਦੀ ਤਜਵੀਜ਼ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ ਜੀ.ਐਸ.ਟੀ. ਰਿਟਰਨ ਵਿਚ ਹੋਈਆਂ ਗ਼ਲਤੀਆਂ ਸੁਧਾਰਨ ਦੀ ਸਹੂਲਤ ਵੀ ਦਿੱਤੀ ਗਈ ਹੈ। ਪਿਛਲੇ ਸਮੇਂ ਦੀਆਂ ਗ਼ਲਤੀਆਂ ਅਤੇ ਗ਼ਲਤ ਜੀ.ਐਸ.ਟੀ. ਨੰਬਰ ਦਰਜ ਹੋਣ ਵਰਗੀਆਂ ਗ਼ਲਤੀਆਂ ਨੂੰ ਠੀਕ ਕਰਨ ਦਾ ਮੌਕਾ ਮਿਲੇਗਾ। ਖ਼ਰੀਦ ਅਤੇ ਵਿੱਕਰੀ ਦੇ ਬਿੱਲਾਂ ਦਾ ਮਿਲਾਣ ਵਧੇਰੇ ਪ੍ਰਭਾਵਸ਼ਾਲੀ ਹੋਣ ਨਾਲ ਸਹੀ ਇਨਪੁੱਟ ਟੈਕਸ ਕਰੈਡਿਟ ਲੈਣ ਵਿਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਰਿਫੰਡ ਦੀ ਪ੍ਰਾਪਤੀ ਦੀ ਪੁਸ਼ਟੀ ਕਰਨ ਦੀ ਮਿਆਦ 15 ਦਿਨਾਂ ਤੋਂ ਘਟਾ ਕੇ 10 ਦਿਨ ਕੀਤੀ ਜਾ ਸਕਦੀ ਹੈ। ਸੀ.ਏ. ਗੁਲਸ਼ਨ ਵਧਵਾ ਅਨੁਸਾਰ ਸਭ ਤੋਂ ਮਹੱਤਵਪੂਰਨ ਤਜਵੀਜ਼ਾਂ ਵਿਚੋਂ ਇਕ ਇਮਾਨਦਾਰ ਖ਼ਰੀਦਦਾਰਾਂ ਲਈ ਹੈ, ਜੇ ਖ਼ਰੀਦਦਾਰ ਨੇ ਸਾਰੇ ਨਿਯਮਾਂ ਦੀ ਪਾਲਨਾ ਕਰਦਿਆਂ ਖ਼ਰੀਦ ਕੀਤੀ ਹੈ, ਪਰ ਬਾਅਦ ਵਿਚ ਮਾਲ ਵੇਚਣ ਵਾਲਾ ਆਪਣੀ ਕਰ ਦੀ ਜ਼ਿੰਮੇਵਾਰੀ ਪੂਰੀ ਨਹੀਂ ਕਰਦਾ, ਤਾਂ ਖ਼ਰੀਦਦਾਰ ਦਾ ਇਨਪੁੱਟ ਟੈਕਸ ਕਰੈਡਿਟ ਬਚਾਉਣ ਲਈ ਨਵਾਂ ਪ੍ਰਬੰਧ ਲਿਆਉਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਲਈ ਕਮੇਟੀ ਬਣਾਉਣ ਅਤੇ ਤਿੰਨ ਮਹੀਨਿਆਂ ਵਿਚ ਰਿਪੋਰਟ ਦੇਣ ਦੀ ਤਜਵੀਜ਼ ਹੈ। ਇਨਪੁੱਟ ਟੈਕਸ ਕਰੈਡਿਟ ਨਾਲ ਜੁੜੇ ਕਈ ਮਾਮਲਿਆਂ ਵਿਚ ਵੀ ਰਾਹਤ ਦੀ ਤਜਵੀਜ਼ ਹੈ। ਉਨ੍ਹਾਂ ਦੱਸਿਆ ਕਿ ਕੌਂਸਲ ਦੀ ਮੀਟਿੰਗ ਵਿਚ ਹੁਣ ਕਾਰੋਬਾਰੀਆਂ ਨੂੰ ਵੱਡੀਆਂ ਰਾਹਤਾਂ ਦਿੱਤੀਆਂ ਗਈਆਂ ਹਨ।
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਦਿਵਸ ਨੂੰ ਸਮਰਪਿਤ ਅਲੌਕਿਕ ਕੀਰਤਨ ਸਮਾਗਮ ਅਗਲੀ ਖ਼ਬਰ ਲੰਗਰ ਹਾਲ ਦੀ ਦੀਵਾਰ ’ ਤੇ ਪੱਥਰਬਾਜ਼ੀ ਕਰਨ ਵਾਲੇ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।