11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਗੁਰਪਰਗਟ ਸਿੰਘ ਕਾਹਲੋਂ, ਗੁਰਪ੍ਰੀਤ ਸਿੰਘ ਕਾਹਲੋਂ, ਇੰਦਰਜੀਤ ਸਿੰਘ ਨਵਯੁਗ

ਲੁਧਿਆਣਾ, 10 ਅਕਤੂਬਰ (ਜਤਿੰਦਰ ਭੰਬੀ)-ਆਟੋ ਪਾਰਟਸ ਮੈਨੂੰਫੈਕਚਰਜ਼ ਐਸੋਸੀਏਸ਼ਨ ਇੰਡੀਆ (ਆਪਮਾ) ਦੇ ਪ੍ਰਧਾਨ ਗੁਰਪ੍ਰੀਤ ਸਿੰਘ ਕਾਹਲੋਂ ਨੇ ਯੂ. ਸੀ.

ਅਜੀਤ ਡੈਸਕ 11-10-2026
ਲੁਧਿਆਣਾ, 10 ਅਕਤੂਬਰ (ਜਤਿੰਦਰ ਭੰਬੀ)-ਆਟੋ ਪਾਰਟਸ ਮੈਨੂੰਫੈਕਚਰਜ਼ ਐਸੋਸੀਏਸ਼ਨ ਇੰਡੀਆ (ਆਪਮਾ) ਦੇ ਪ੍ਰਧਾਨ ਗੁਰਪ੍ਰੀਤ ਸਿੰਘ ਕਾਹਲੋਂ ਨੇ ਯੂ.ਸੀ.ਪੀ.ਐਮ.ਏ. ਦੇ ਸਾਬਕਾ ਪ੍ਰਧਾਨ ਅਤੇ ਉਘੇ ਕਾਰੋਬਾਰੀ ਇੰਦਰਜੀਤ ਸਿੰਘ ਨਵਯੁਗ ਦੇ ਲੰਬੇ ਤਜਰਬੇ ਨੂੰ ਦੇਖਦੇ ਹੋਏ,ਉਨ੍ਹਾਂ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ‘ਤੇ ਕਾਹਲੋਂ ਨੇ ਕਿਹਾ ਕਿ ਨਵਯੁਗ ਜਿੱਥੇ ਲੰਬੇ ਸਮੇਂ ਤੋਂ ਉਦਯੋਗ ਦੀ ਬਿਹਤਰੀ ਲਈ ਕੰਮ ਕਰਦੇ ਆ ਰਹੇ ਹਨ, ਉਥੇ ਹੀ ਇਨ੍ਹਾਂ ਕੋਲ ਇਕ ਲੰਬਾ ਤਜਰਬਾ ਵੀ ਹੈ। ਉਨ੍ਹਾਂ ਕਿਹਾ ਕਿ ਨਵਯੁਗ ਦੀ ਉਦਯੋਗ ਨੂੰ ਬਹੁਤ ਹੀ ਵੱਡੀ ਦੇਣ ਹੋ ਜੋ ਕਿ ਕਾਰੋਬਾਰ ਨਾਲ ਸਬੰਧਿਤ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਨਾਲ ਸਮਝਦੇ ਹਨ ਅਤੇ ਇਨ੍ਹਾਂ ਕੋਲ ਹਰ ਇਕ ਸਮੱਸਿਆ ਦੇ ਹੱਲ ਕੱਢਣ ਦੀ ਮੁਹਾਰਤ ਹਾਸਿਲ ਹੈ। ਇਸ ਮੌਕੇ ਨਵਯੁਗ ਨੇ ਐਸੋਸੀਏਸ਼ਨ ਦੇ ਚੇਅਰਮੈਨ ਗੁਰਪਰਗਟ ਸਿੰਘ ਕਾਹਲੋਂ ਅਤੇ ਪ੍ਰਧਾਨ ਗੁਰਪ੍ਰੀਤ ਸਿੰਘ ਕਾਹਲੋਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਐਸੋਸੀਏਸ਼ਨ ਦੇ ਹਰ ਇਕ ਮੈਂਬਰ ਦੀ ਸਮੱਸਿਆ ਨੂੰ ਆਪਣਾ ਪਰਿਵਾਰਕ ਮੈਂਬਰ ਸਮਝਦੇ ਹੋਏ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਉਣ ਦੇਣਗੇ ਅਤੇ ਪ੍ਰਧਾਨ ਕਾਹਲੋਂ ਦੇ ਮੋਢੇ ਨਾਲ ਮੋਢਾ ਜੋੜ ਕੇ ਐਸੋਸੀਏਸ਼ਨ ਨੂੰ ਬੁਲੰਦੀਆਂ ‘ਤੇ ਲੈ ਕੇ ਜਾਣ ਲਈ ਹਰ ਸੰਭਵ ਯਤਨ ਕਰਨਗੇ।
ਪਿਛਲੀ ਖ਼ਬਰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਦੀ ਧੋਖਾਧੜੀ ਕਰਨ ਵਾਲੇ ਟਰੈਵਲ ਏਜੰਟ ਸਮੇਤ ਚਾਰ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਕਬੀਰ ਨਗਰ ਗਲੀ ਨੰਬਰ 8 ਏ ਵਿਖੇ ਪੀਣ ਵਾਲੇ ਪਾਣੀ ਵਿਚ ਸੀਵਰੇਜ ਦਾ ਗੰਦਾ ਪਾਣੀ ਮਿਲਣ ਕਰਕੇ ਲੋਕਾਂ ਨੇ ਕੀਤਾ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।