15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ “ਸੇਵ ਦਾ ਪਲੇਨੈਟ” ਨੂੰ ਸਮਰਪਿਤ ਸਮਾਰੋਹ ਕਰਵਾਇਆ

ਲੁਧਿਆਣਾ, 13 ਅਕਤੂਬਰ (ਡਾ. ਤਰਲੋਚਨ ਸਿੰਘ)-ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ “ਸੇਵ ਦਾ ਪਲੇਨੈਟ” ਨੂੰ ਸਮਰਪਿਤ ਸਮਾਰੋਹ ਡੂਮਰਾ ਆਡੀਟੋਰੀਅਮ ਵਿਖੇ ਕਰਵਾਇਆ ਗਿਆ।

ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ “ਸੇਵ ਦਾ ਪਲੇਨੈਟ’ ਨੂੰ ਸਮਰਪਿਤ ਕਰਵਾਏ ਸਮਾਰੋਹ ਦੀ ਸ਼ਮਾ ਰੌਸ਼ਨ ਕਰਨ ਮੌਕੇ ਬਿਪਿਨ ਗੁਪਤਾ, ਪ੍ਰਿੰਸੀਪਲ ਡਾ. ਜੀ. ਐਸ. ਵਾਂਡਰ ਤੇ ਹੋਰ। ਅਜੀਤ ਤਸਵੀਰ 14-10-2026
ਲੁਧਿਆਣਾ, 13 ਅਕਤੂਬਰ (ਡਾ. ਤਰਲੋਚਨ ਸਿੰਘ)-ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ “ਸੇਵ ਦਾ ਪਲੇਨੈਟ” ਨੂੰ ਸਮਰਪਿਤ ਸਮਾਰੋਹ ਡੂਮਰਾ ਆਡੀਟੋਰੀਅਮ ਵਿਖੇ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਹਿਮਾਂਸ਼ੂ ਜੈਨ ਡਿਪਟੀ ਕਮਿਸ਼ਨਰ, ਲੁਧਿਆਣਾ ਸ਼ਾਮਿਲ ਹੋਏ। ਸਮਾਗਮ ਵਿਚ ਬਿਪਿਨ ਗੁਪਤਾ, ਸਕੱਤਰ ਹਸਪਤਾਲ ਮੈਨੇਜਿੰਗ ਸੁਸਾਇਟੀ, ਮੁਕੇਸ਼ ਵਰਮਾ, ਖਜ਼ਾਨਚੀ, ਪ੍ਰਿੰਸੀਪਲ ਡਾ. ਜੀ. ਐੱਸ. ਵਾਂਡਰ, ਡਾ. ਸੰਦੀਪ ਕੌਸ਼ਲ, ਡਾ. ਬਿਸ਼ਵ ਮੋਹਨ, ਡਾ. ਸੰਦੀਪ ਸ਼ਰਮਾ ਤੇ ਡਾ.ਅਸ਼ਵਨੀ ਕੇ. ਚੌਧਰੀ, ਡਾ. ਆਸ਼ਿਮਾ ਤਨੇਜਾ ਤੇ ਹੋਰ ਪ੍ਰਬੰਧਕੀ ਮੈਂਬਰ ਵੀ ਮੌਜੂਦ ਸਨ। ਇਸ ਮੌਕੇ ਹਿਮਾਂਸ਼ੂ ਜੈਨ ਦੀ ਪਤਨੀ ਆਸ਼ਿਕਾ ਜੈਨ, ਡਿਪਟੀ ਕਮਿਸ਼ਨਰ, ਹੁਸ਼ਿਆਰਪੁਰ ਨੇ ਵੀ “ਸੇਵ ਦਾ ਪਲੇਨੈਟ” ਪਹਿਲਕਦਮੀ ਨੂੰ ਆਪਣਾ ਸਮਰਥਨ ਦਿੱਤਾ। ਆਪਣੇ ਸੰਦੇਸ਼ ਵਿੱਚ ਬਿਪਿਨ ਗੁਪਤਾ ਨੇ ਸਾਰੇ ਫੈਕਲਟੀ ਮੈਂਬਰਾਂ, ਵਿਦਿਆਰਥੀ ਕਲੱਬ ਦੇ ਮੈਂਬਰਾਂ ਅਤੇ ਟੀਮਾਂ ਨੂੰ ਬੂਟੇ ਲਗਾਉਣ ਲਈ ਕੀਤੇ ਗਏ ਸਮਰਪਿਤ ਯਤਨਾਂ ਵਾਸਤੇ ਵਧਾਈ ਦਿੱਤੀ ਅਤੇ ਇਸ ਨੇਕ ਪਹਿਲਕਦਮੀ ਵਿਚ ਸਰਗਰਮੀ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਪੂਰੀ ਟੀਮ ਨੂੰ ਇਕ ਮਿਲੀਅਨ ਬੂਟੇ ਲਗਾਉਣ ਦਾ ਇਕ ਸਾਲ ਦਾ ਟੀਚਾ ਸਿਰਫ਼ 11 ਮਹੀਨਿਆਂ ਵਿਚ ਪੂਰਾ ਕਰਨ ਲਈ ਵਧਾਈ ਦਿੱਤੀ। ਇਸ ਮੈਡੀਕਲ ਕਾਲਜ ਅਤੇ ਹਸਪਤਾਲ ਨੂੰ ਇੱਕ ਮੈਡੀਕਲ ਸੰਸਥਾ ਵੱਲੋਂ ਸਭ ਤੋਂ ਵੱਧ ਬੂਟੇ ਲਗਾਉਣ ਦੀ ਪ੍ਰਾਪਤੀ ਲਈ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਵੱਲੋਂ ਵੀ ਮਾਨਤਾ ਪ੍ਰਾਪਤ ਹੋਈ ਹੈ। ਸਵਾਗਤੀ ਭਾਸ਼ਨ ਵਿਚ ਪ੍ਰਿੰ ਸੀਪਲ ਡਾ. ਜੀ. ਐੱਸ. ਵਾਂਡਰ ਨੇ ਸਾਰੇ ਪਤਵੰਤੇ ਸੱਜਣਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਇਸ ਪਹਿਲਕਦਮੀ ਦੇ ਉਦੇਸ਼ ਬਾਰੇ ਚਾਨਣਾ ਪਾਇਆ। ਹਿਮਾਂਸ਼ੂ ਜੈਨ ਨੇ ਆਪਣੇ ਸੰਬੋਧਨ ਦੌਰਾਨ ਸੰਸਥਾ ਵਲੋਂ ਪਿਛਲੇ ਇਕ ਸਾਲ ਤੋਂ ਵਾਤਾਵਰਨ ਦੀ ਸੰਭਾਲ ਲਈ ਟੀਮ ਦੀ ਮਜ਼ਬੂਤ ਵਚਨਬੱਧਤਾ ਅਤੇ ਨਿਰੰਤਰ ਯਤਨਾਂ ਦੀ ਸ਼ਲਾਘਾ ਕੀਤੀ। ਸਮਾਗਮ ਦੌਰਾਨ ਸਭ ਤੋਂ ਵੱਧ ਬੂਟੇ ਲਗਾਉਣ ਵਾਲੇ ਵਿਅਕਤੀਆਂ ਨੂੰ ਉਨ੍ਹਾਂ ਦੇ ਵਾਤਾਵਰਨ ਸੰਭਾਲ ਵਿਚ ਸ਼ਾਨਦਾਰ ਯੋਗਦਾਨ ਦੀ ਪ੍ਰਸ਼ੰਸਾ ਵਜੋਂ ਸਾਈਕਲਾਂ ਵੰਡੀਆਂ ਗਈਆਂ। ਪ੍ਰੋਗਰਾਮ ਦੇ ਅੰਤ ਵਿਚ ਡਾ. ਆਸ਼ਿਮਾ ਤਨੇਜਾ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਸਮਾਰੋਹ ਵਿਚ ਫੈਕਲਟੀ ਮੈਂਬਰਾਂ, ਸਟਾਫ਼ ਮੈਂਬਰਾਂ, ਪੈਰਾਮੈਡੀਕਲ ਕਰਮਚਾਰੀਆਂ ਤੇ ਐਮ.ਬੀ.ਬੀ.ਐਸ ਵਿਦਿਆਰਥੀਆਂ ਸਮੇਤ 500 ਤੋਂ ਵੱਧ ਵਿਅਕਤੀਆਂ ਨੇ ਸ਼ਿਰਕਤ ਕੀਤੀ।
ਪਿਛਲੀ ਖ਼ਬਰ ਪੀ . ਏ . ਯੂ . ਦੇ ਭੋਜਨ ਤੇ ਪੋਸ਼ਣ ਵਿਭਾਗ ਨੂੰ ਸਰਵੋਤਮ ਇਨਾਮ ਹਾਸਲ ਹੋਇਆ ਅਗਲੀ ਖ਼ਬਰ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਪਰਗਟ ਸਿੰਘ ਦੀ ਅਗਵਾਈ ਹੇਠ 2027 ’ਚ ਕਾਂਗਰਸ ਦੀ ਸਰਕਾਰ ਬਣਨੀ ਤੈਅ-ਪਹਿਲਵਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।