14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਨਿਗਮ ਅਧਿਕਾਰੀਆਂ ਵਲੋਂ ਹਾਊਸ ਦੇ ਬਾਈਕਾਟ ਦੀ ਸ਼ਿਕਾਇਤ ਕੌਂਸਲਰ ਗੌਰਵ ਭੱਟੀ ਨੇ ਮੰਗੀ ਉਚ ਪੱਧਰੀ ਜਾਂਚ

ਲੁਧਿਆਣਾ, 13 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੀ ਜਨਰਲ ਹਾਊਸ ਮੀਟਿੰਗ ਦੌਰਾਨ ਨਿਗਮ ਅਧਿਕਾਰੀਆਂ ਵਲੋਂ ਮੀਟਿੰਗ ਦਾ ਬਾਇਕਾਟ ਕਰਕੇ ਬਾਹਰ ਜਾਣ ਦੇ ਮਾਮਲੇ ਵਿਚ ਕੌਂਸਲਰ ਗੌਰਵ ਭੱਟੀ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ, ਸਕੱਤਰ, ਮੇਅਰ ਤੇ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦੇਕੇ ਮਾਮਲੇ ਦੀ ਨਿਰਪੱਖ ਤੇ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਭੱਟੀ ਨੇ ਕਿਹਾ ਕਿ ਜੇਕਰ ਕਿਸੇ ਅਧਿਕਾਰੀ ਨੂੰ ਮੀਟਿੰਗ ਦੌਰਾਨ ਕਿਸੇ ਕੌਂਸਲਰ ਵਲੋਂ ਕਹੇ ਜਾਣ ਵਾਲੇ ਤੂੰ ਸ਼ਬਦ ਤੇ ਇਤਰਾਜ ਸੀ।

ਕੌਂਸਲਰ ਗੌਰਵ ਭੱਟੀ 14-10-2026
ਲੁਧਿਆਣਾ, 13 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੀ ਜਨਰਲ ਹਾਊਸ ਮੀਟਿੰਗ ਦੌਰਾਨ ਨਿਗਮ ਅਧਿਕਾਰੀਆਂ ਵਲੋਂ ਮੀਟਿੰਗ ਦਾ ਬਾਇਕਾਟ ਕਰਕੇ ਬਾਹਰ ਜਾਣ ਦੇ ਮਾਮਲੇ ਵਿਚ ਕੌਂਸਲਰ ਗੌਰਵ ਭੱਟੀ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ, ਸਕੱਤਰ, ਮੇਅਰ ਤੇ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦੇਕੇ ਮਾਮਲੇ ਦੀ ਨਿਰਪੱਖ ਤੇ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਭੱਟੀ ਨੇ ਕਿਹਾ ਕਿ ਜੇਕਰ ਕਿਸੇ ਅਧਿਕਾਰੀ ਨੂੰ ਮੀਟਿੰਗ ਦੌਰਾਨ ਕਿਸੇ ਕੌਂਸਲਰ ਵਲੋਂ ਕਹੇ ਜਾਣ ਵਾਲੇ ਤੂੰ ਸ਼ਬਦ ਤੇ ਇਤਰਾਜ ਸੀ। ਤਾਂ ਮਾਮਲਾ ਮੇਅਰ ਜਾਂ ਕਮਿਸ਼ਨਰ ਦੇ ਧਿਆਨ ਵਿਚ ਲਿਆ ਕੇ ਪ੍ਰਸ਼ਾਸਕੀ ਪੱਧਰ ‘ਤੇ ਹੱਲ ਕੀਤਾ ਜਾ ਸਕਦਾ ਸੀ। ਉਨ੍ਹਾਂ ਮੰਗ ਕੀਤੀ ਕਿ ਇਹ ਪਤਾ ਲਗਾਇਆ ਜਾਵੇ ਕਿ ਨਿਗਮ ਅਧਿਕਾਰੀਆਂ ਨੇ ਮੀਟਿੰਗ ਦਾ ਬਾਈਕਾਟ ਕਰਨ ਦਾ ਫੈਸਲਾ ਕਿਹੜੇ ਹਾਲਾਤਾਂ ਵਿਚ ਲਿਆ। ਕੌਂਸਲਰ ਭੱਟੀ ਨੇ ਮੰਗ ਕੀਤੀ ਕਿ ਜੇਕਰ ਜਾਂਚ ਦੌਰਾਨ ਕਿਸੇ ਅਧਿਕਾਰੀ ਵਲੋਂ ਸੇਵਾ ਨਿਯਮਾਂ ਜਾਂ ਅਧਿਕਾਰਤ ਹੁਕਮਾਂ ਦੀ ਉਲੰਘਣਾ ਸਾਬਤ ਹੁੰਦੀ ਹੈ ਤਾਂ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ।
ਪਿਛਲੀ ਖ਼ਬਰ ਪੰਜਾਬ ਵਿਚ ਨਸ਼ਾ ਸੌਦਾਗਰ ਹੁਣ ਗੈਂਗਸਟਰਾਂ ਵਾਲੇ ਵੀ ਕੰਮ ਕਰਨ ਲੱਗੇ - ਪਨੇਸਰ ਬਿੱਟਾ ਪਰਮਿੰਦਰ ਝੋਟੇ ਦਾ ਕਤਲ ਬੇਹੱਦ ਦੁ... ਅਗਲੀ ਖ਼ਬਰ ਸੂਬਾ ਸਰਕਾਰ ਦੀ ‘ ਯੁੱਧ ਨਸ਼ਿਆਂ ਵਿਰੁੱਧ ’ ਮੁਹਿੰਮ ਦੇ ਦਾਅਵਿਆਂ ’ ਤੇ ਉੱਠੇ ਸਵਾਲ , ਝੋਟਾ ਕਤਲ ਕਾਂਡ ਦੀ ਹੋਵੇ ਨਿਰਪੱਖ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।