17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਹਥਿਆਰਬੰਦ ਲੁਟੇਰੇ ਕਬਾੜ ਦੇ ਗੁਦਾਮ ਵਿਚੋਂ ਮੁਲਾਜ਼ਮ ਨੂੰ ਬੰਦੀ ਬਣਾ ਕੇ ਨਕਦੀ ਤੇ ਸਾਮਾਨ ਲੁੱਟ ਕੇ ਹੋਏ ਫ਼ਰਾਰ

ਲੁਧਿਆਣਾ, 16 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਜਮਾਲਪੁਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਤਾਜਪੁਰ ਰੋਡ ’ਤੇ ਇਕ ਕਬਾੜ ਦੇ ਗੁਦਾਮ ਵਿਚ ਚਾਰ ਲੁਟੇਰੇ ਮੁਲਾਜ਼ਮ ਨੂੰ ਬੰਦੀ ਬਣਾਉਣ ਉਪਰੰਤ ਹਜ਼ਾਰਾਂ ਦੀ ਨਗਦੀ ਅਤੇ ਸਾਮਾਨ ਲੁੱਟ ਕੇ ਫ਼ਰਾਰ ਹੋ ਗਏ। ਜਾਣਕਾਰੀ ਦਿੰਦਿਆਂ ਮਾਲਕ ਸਤਪਾਲ ਭੰਡਾਰੀ ਨੇ ਦੱਸਿਆ ਕਿ ਬੀਤੀ ਰਾਤ ਚਾਰ ਲੁਟੇਰੇ ਉਨ੍ਹਾਂ ਦੇ ਕਬਾੜ ਦੇ ਗੁਦਾਮ ਵਿਚ ਦਾਖ਼ਲ ਹੋਏ, ਉਸ ਵਕਤ ਉਸ ਦਾ ਮੁਲਾਜ਼ਮ ਉਥੇ ਮੌਜੂਦ ਸੀ।

ਅਜੀਤ ਡੈਸਕ 17-10-2026
ਲੁਧਿਆਣਾ, 16 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਜਮਾਲਪੁਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਤਾਜਪੁਰ ਰੋਡ ’ਤੇ ਇਕ ਕਬਾੜ ਦੇ ਗੁਦਾਮ ਵਿਚ ਚਾਰ ਲੁਟੇਰੇ ਮੁਲਾਜ਼ਮ ਨੂੰ ਬੰਦੀ ਬਣਾਉਣ ਉਪਰੰਤ ਹਜ਼ਾਰਾਂ ਦੀ ਨਗਦੀ ਅਤੇ ਸਾਮਾਨ ਲੁੱਟ ਕੇ ਫ਼ਰਾਰ ਹੋ ਗਏ। ਜਾਣਕਾਰੀ ਦਿੰਦਿਆਂ ਮਾਲਕ ਸਤਪਾਲ ਭੰਡਾਰੀ ਨੇ ਦੱਸਿਆ ਕਿ ਬੀਤੀ ਰਾਤ ਚਾਰ ਲੁਟੇਰੇ ਉਨ੍ਹਾਂ ਦੇ ਕਬਾੜ ਦੇ ਗੁਦਾਮ ਵਿਚ ਦਾਖ਼ਲ ਹੋਏ, ਉਸ ਵਕਤ ਉਸ ਦਾ ਮੁਲਾਜ਼ਮ ਉਥੇ ਮੌਜੂਦ ਸੀ। ਗੁਦਾਮ ਅੰਦਰ ਦਾਖ਼ਲ ਹੁੰਦਿਆਂ ਹੀ ਲੁਟੇਰਿਆਂ ਨੇ ਮੁਲਾਜ਼ਮ ਦੇ ਹੱਥ ਪੈਰ ਬੰਨ੍ਹ ਦਿੱਤੇ ਅਤੇ ਉਥੇ ਪਈ ਹਜ਼ਾਰਾਂ ਦੀ ਨਗਦੀ ਅਤੇ ਭਾਰੀ ਮਾਤਰਾ ਵਿਚ ਤਾਂਬੇ ਦਾ ਸਾਮਾਨ ਲੁੱਟ ਕੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਲੁਟੇਰੇ ਜਾਣ ਸਮੇਂ ਸੀ.ਸੀ. ਟੀਵੀ ਕੈਮਰਿਆਂ ਦਾ ਡੀ.ਵੀ.ਆਰ. ਵੀ ਆਪਣੇ ਨਾਲ ਲੈ ਗਏ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੇ ਜਾਣ ਬਾਰੇ ਕਿਹਾ ਜਾ ਰਿਹਾ ਹੈ।
ਪਿਛਲੀ ਖ਼ਬਰ ਤੇਜ਼ ਰਫ਼ਤਾਰ ਟਰੱਕ ਨੇ ਔਰਤ ਨੂੰ ਲਿਆ ਲਪੇਟ ’ਚ, ਮੌਤ ਅਗਲੀ ਖ਼ਬਰ ਜਸ਼ਨ-ਏ-ਇਨਕਲਾਬ ਸਮਾਗਮ ’ਚ ਹੀ ਪਲਾਸਟਿਕ ਪਾਬੰਦੀ ਦੀਆਂ ਧੱਜੀਆਂ ਉਡਾਉਣ ਦੇ ਦੋਸ਼, ਐਨ.ਜੀ.ਟੀ. ਨੇ ਦਿੱਤੇ ਜਾਂਚ ਦੇ ਹੁਕਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।