19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਬਹਾਦੁਰਕੇ ਰੋਡ ’ਚ ਛਪਾਈ ਕਾਰਖਾਨੇ ਨੂੰ ਲੱਗੀ ਭਿਆਨਕ ਅੱਗ ਘੰਟਿਆਂ ਦੀ ਜੱਦੋ ਜਹਿਦ ਮਗਰੋਂ ਪਾਇਆ ਕਾਬੂ

ਲੁਧਿਆਣਾ, 18 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਬਹਾਦੁਰਕੇ ਰੋਡ ਦੀ ਖਜੂਰ ਵਾਲੀ ਗਲੀ ਵਿਚ ਸਥਿਤ ਆਰ. ਵੀ.

ਅਜੀਤ ਡੈਸਕ 19-10-2026
ਲੁਧਿਆਣਾ, 18 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਬਹਾਦੁਰਕੇ ਰੋਡ ਦੀ ਖਜੂਰ ਵਾਲੀ ਗਲੀ ਵਿਚ ਸਥਿਤ ਆਰ.ਵੀ. ਨਿਟਸ ਇੰਡੀਆ ਦੇ ਛਪਾਈ ਕਾਰਖਾਨੇ ਵਿਚ ਐਤਵਾਰ ਦੁਪਹਿਰ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਕਾਰਨ ਇਲਾਕੇ ਵਿਚ ਹਫੜਾ-ਦਫੜੀ ਮੱਚ ਗਈ ਅਤੇ ਧੂੰਏਂ ਦਾ ਗੁਬਾਰ ਆਸਮਾਨ ਤੱਕ ਛਾ ਗਿਆ। ਫਾਇਰ ਬ੍ਰਿਗੇਡ ਦੀਆਂ ਟੀਮਾਂ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚੀਆਂ ਅਤੇ ਅੱਗ ਬੁਝਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਫਾਇਰ ਬ੍ਰਿਗੇਡ ਦੇ ਅਧਿਕਾਰੀ ਮੁਤਾਬਿਕ ਦੁਪਹਿਰ ਕਰੀਬ ਡੇਢ ਵਜੇ ਕਾਰਖਾਨੇ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਅੱਗ ’ਤੇ ਕਾਬੂ ਪਾਉਣ ਲਈ ਵਿਭਾਗ ਦੀਆਂ ਕਰੀਬ 7 ਗੱਡੀਆਂ ਮੌਕੇ ’ਤੇ ਲਗਾਈਆਂ ਗਈਆਂ। ਅੱਗ ਦੀ ਤੇਜ਼ੀ ਨੂੰ ਵੇਖਦਿਆਂ ਨੇੜਲੀਆਂ ਫ਼ੈਕਟਰੀਆਂ ਤੋਂ ਵੀ ਪਾਣੀ ਲੈ ਕੈ ਅੱਗ ਬੁਝਾਉਣ ਦੀ ਕਾਰਵਾਈ ਕੀਤੀ ਗਈ। ਕਰੀਬ 3 ਘੰਟੇ ਦੀ ਕੜੀ ਮਿਹਨਤ ਤੋਂ ਬਾਅਦ ਅੱਕ ’ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ। ਮੁੱਢਲੀ ਜਾਂਚ ਵਿਚ ਅੱਗ ਲੱਗਣ ਦਾ ਕਾਰਨ ਬਿਜਲੀ ਦੀਆਂ ਤਾਰਾਂ ਵਿਚ ਹੋਇਆ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਅਧਿਕਾਰੀਆਂ ਮੁਤਾਬਿਕ ਅੱਗ ਮੁੱਖ ਤੌਰ ’ਤੇ ਕਾਰਖਾਨੇ ਦੇ ਭੂ-ਤਲ ਤੱਕ ਹੀ ਸੀਮਤ ਰਹੀ, ਜਿਸ ਕਾਰਨ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ। ਮਾਮਲੇ ਦੀ ਵਿਸਥਾਰਤ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀ ਵਲੋਂ ਦੱਸਿਆ ਗਿਆ ਕਿ ਕਾਰਖਾਨੇ ਵਿਚ ਅੱਗ ਬੁਝਾਉਣ ਦਾ ਕੋਈ ਯਤਨ ਮੌਜੂਦ ਨਹੀਂ ਸੀ।
ਪਿਛਲੀ ਖ਼ਬਰ ਜਵੱਦੀ ਟਕਸਾਲ ਵਿਖੇ ਨਾਮ ਸਿਮਰਨ ਸਮਾਗਮ ਹੋਏ ਅਗਲੀ ਖ਼ਬਰ ਭਾਵਾਧਸ ਵਲੋਂ 24 ਨੂੰ ਕੱਢੀ ਜਾਵੇਗੀ 16ਵੀਂ ਬ੍ਰਹਮ ਜੋਤੀ ਯਾਤਰਾ-ਅਸ਼ਵਨੀ ਸਹੋਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।