ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਗੋਲਡ ਕੱਪ 12 ਤੋਂ 16 ਨਵੰਬਰ ਤੱਕ
ਪੱਖੋਵਾਲ-ਸਰਾਭਾ, 22 ਅਕਤੂਬਰ (ਖੁਸ਼ਵਿੰਦਰ ਸਿੰਘ ਸਰਾਭਾ)-ਗਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ 111ਵੇਂ ਸ਼ਹੀਦੀ ਦਿਹਾੜੇ ਮੌਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਸਰਾਭਾ ਵਲੋਂ ਪ੍ਰਵਾਸੀ ਪੰਜਾਬੀਲਆਂ, ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ 79ਵੇਂ ਗੋਲਡ ਕੱਪ ਖੇਡ ਮੇਲੇ ਸਬੰਧੀ ਸਪੋਰਟਸ ਕਲੱਬ ਦੀ ਅਹਿਮ ਮੀਟਿੰਗ ਅੱਜ ਚੇਅਰਮੈਨ ਰਾਜਵੀਰ ਸਿੰਘ ਤੇ ਵਾਈਸ ਪ੍ਰਧਾਨ ਦਵਿੰਦਰ ਸਿੰਘ ਦੀ ਅਗਵਾਈ ਹੇਠ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਸਮਾਰਕ ’ਚ ਹੋਈ । ਇਸ ਮੌਕੇ ਖੇਡ ਮੇਲੇ ਦਾ ਪੋਸਟਰ ਫਿਲਮੀ ਅਦਾਕਾਰ ਤੇ ਗਾਇਕ ਗਗਨ ਕੋਕਰੀ ਵਲੋਂ ਜਾਰੀ ਕੀਤਾ ਗਿਆ।
ਸ਼
ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਗੋਲਡ ਕੱਪ ਦਾ ਪੋਸਟਰ ਜਾਰੀ ਕਰਦੇ ਹੋਏ ਅਦਾਕਾਰ ਗਗਨ ਕੋਕਰੀ, ਚੇਅਰਮੈਨ ਰਾਜਵੀਰ ਸਿੰਘ, ਵਾਈਸ ਪ੍ਰਧਾਨ ਦਵਿੰਦਰ ਸਿੰਘ ਤੇ ਹੋਰ। ਤਸਵੀਰ: ਖੁਸ਼ਵਿੰਦਰ ਸਿੰਘ ਸਰਾਭਾ
23-10-2026
ਪੱਖੋਵਾਲ-ਸਰਾਭਾ, 22 ਅਕਤੂਬਰ (ਖੁਸ਼ਵਿੰਦਰ ਸਿੰਘ ਸਰਾਭਾ)-ਗਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ 111ਵੇਂ ਸ਼ਹੀਦੀ ਦਿਹਾੜੇ ਮੌਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਸਰਾਭਾ ਵਲੋਂ ਪ੍ਰਵਾਸੀ ਪੰਜਾਬੀਲਆਂ, ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ 79ਵੇਂ ਗੋਲਡ ਕੱਪ ਖੇਡ ਮੇਲੇ ਸਬੰਧੀ ਸਪੋਰਟਸ ਕਲੱਬ ਦੀ ਅਹਿਮ ਮੀਟਿੰਗ ਅੱਜ ਚੇਅਰਮੈਨ ਰਾਜਵੀਰ ਸਿੰਘ ਤੇ ਵਾਈਸ ਪ੍ਰਧਾਨ ਦਵਿੰਦਰ ਸਿੰਘ ਦੀ ਅਗਵਾਈ ਹੇਠ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਸਮਾਰਕ ’ਚ ਹੋਈ । ਇਸ ਮੌਕੇ ਖੇਡ ਮੇਲੇ ਦਾ ਪੋਸਟਰ ਫਿਲਮੀ ਅਦਾਕਾਰ ਤੇ ਗਾਇਕ ਗਗਨ ਕੋਕਰੀ ਵਲੋਂ ਜਾਰੀ ਕੀਤਾ ਗਿਆ। ਉਪਰੰਤ ਜਾਣਕਾਰੀ ਦਿੰਦਿਆਂ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਨੇ ਦੱੱਸਿਆ ਕਿ ਇਹ ਖੇਡ ਮੇਲਾ ਇਸ ਵਰ੍ਹੇ 12 ਤੋਂ 16 ਨਵੰਬਰ ਤੱਕ ਕਰਵਾਇਆ ਜਾ ਰਿਹਾ ਹੈ ਜਿਸ ਦੌਰਾਨ ਫੁੱਟਬਾਲ ਆਲ ਓਪਨ ਗੋਲਡ ਕੱਪ, ਹਾਕੀ ਆਲ ਓਪਨ ਗੋਲਡ ਕੱਪ ਤੇ ਕਬੱਡੀ ਇੱਕ ਪਿੰਡ ਓਪਨ ਤਿੰਨ ਖਿਡਾਰੀ ਬਾਹਰੋਂ, ਕਬੱਡੀ 65 ਕਿੱਲੋ ਇੱਕ ਪਿੰਡ, ਕਬੱਡੀ 45 ਕਿੱਲੋ ਇਕ ਪਿੰਡ ਦੋ ਖਿਡਾਰੀ ਬਾਹਰੋਂ ਦੇ ਫਸਵੇ ਮੁਕਾਬਲੇ ਕਰਵਾਏ ਜਾਣਗੇ। ਜਦਕਿ ਪੇਂਡੂ ਖੇਤਰ ਦੀਆ ਟੀਮਾਂ ਨੂੰ ਉਤਸ਼ਾਹਿਤ ਕਰਨ ਲਈ ਫੁੱਟਬਾਲ ਓਪਨ ਇੱਕ ਪਿੰਡ ਦੇ ਵੀ ਦਿਲ ਖਿੱਚਵੇਂ ਮੁਕਾਬਲੇ ਹੋਣਗੇ। ਰੱਸਾਕਸੀ ਦੇ ਇੱਕ ਪਿੰਡ ਓਪਨ ਦੇ ਮੁਕਾਬਲੇ 13 ਨਵੰਬਰ ਨੂੰ ਕਰਵਾਏ ਜਾਣਗੇ। ਹਾਕੀ, ਫੁੱਟਬਾਲ ਤੇ ਕਬੱਡੀ ਓਪਨ ਦੇ ਦੋ - ਦੋ ਬੈਸਟ ਖਿਡਾਰੀਆਂ ਨੂੰ 51-51 ਹਜ਼ਾਰ ਦੇ ਸਪੈਸ਼ਲ ਇਨਾਮ ਦਿੱਤੇ ਜਾਣਗੇ। ਖੇਡ ਮੇਲੇ ਦਾ ਰਸਮੀ ਉਦਘਾਟਨ ਮਿਤੀ 12 ਨਵੰਬਰ ਨੂੰ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਕਰਨਗੇ। ਪ੍ਰਬੰਧਕਾਂ ਅਨੁਸਾਰ ਮਿਤੀ 6 ਨਵੰਬਰ ਨੂੰ ਘੋੜਿਆਂ ਦੀਆਂ ਸੱਪਟਾ ਦੌੜਾਂ ਤੇ 7 ਨਵੰਬਰ ਨੂੰ ਬਲਆਂ ਦੀਆਂ ਦੌੜਾਂ ਕਰਵਾਈਆਂ ਜਾਣਗੀਆਂ। ਇਸ ਮੌਕੇ ਖ਼ਜ਼ਾਨਚੀ ਅਮਰ ਸਿੰਘ, ਪਰਮਜੀਤ ਸਿੰਘ, ਜਸਵਿੰਦਰ ਸਿੰਘ ਰਾਣਾ, ਸਾਬਕਾ ਪੰਚ ਕਮਿੱਕਰ ਸਿੰਘ, ਫੁੱਟਬਾਲ ਕੋਚ ਬਲਰਾਜ ਸਿੰਘ, ਪੰਚ ਪ੍ਰਦੀਪ ਸਿੰਘ, ਗੁਰਮੇਲ ਸਿੰਘ, ਅਬਮਿੰਦਰ ਸਿੰਘ, ਮਨਜਿੰਦਰ ਸਿੰਘ, ਅਵਤਾਰ ਸਿੰਘ ਬਿੱਲੂ, ਮਨਜੀਤ ਸਿੰਘ, ਜਗਜੀਤ ਸਿੰਘ, ਬਲਦੇਵ ਸਿੰਘ, ਗੋਈ ਪੱਖੋਵਾਲ, ਤਰਲੋਚਨ ਸਿੰਘ ਆਦਿ ਹਾਜ਼ਰ ਸਨ।