ਟੀਮ ਸਿੱਕਾ ਨੇ 516 ਯੂਨਿਟ ਖੂਨਦਾਨ ਕਰਕੇ ਸਵ: ਸਿੱਕਾ ਨੂੰ ਦਿੱਤੀ ਸ਼ਰਧਾਂਜਲੀ
ਲੁਧਿਆਣਾ, 25 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਯੂਥ ਕਾਂਗਰਸ ਆਗੂ ਸਵ: ਕਮਲ ਸਿੱਕਾ ਦੀ ਯਾਦ ਵਿਚ ਦੂਜਾ ਖੂਨਦਾਨ ਕੈਂਪ ਸਥਾਨਕ ਜਲੰਧਰ ਬਾਈਪਾਸ ਚੌਕ ਸਥਿਤ ਅੰਬੇਡਕਰ ਭਵਨ ਵਿਖੇ ਕਰਵਾਇਆ ਗਿਆ। ਟੀਮ ਕਮਲ ਸਿੱਕਾ ਵੱਲੋਂ ਲੱਕੀ ਮਹਿਰਾ ਦੀ ਅਗਵਾਈ ਹੇਠ ਲਗਾਏ ਖੂਨਦਾਨ ਕੈਂਪ ਦੌਰਾਨ ਨੌਜਵਾਨ ਵਲੰਟੀਅਰਾਂ ਨੇ ਸਵਰਗੀ ਕਮਲ ਸਿੱਕਾ ਨੂੰ ਸ਼ਰਧਾਂਜਲੀ ਦੇਣ ਲਈ 516 ਯੂਨਿਟ ਖੂਨਦਾਨ ਕੀਤਾ।
ਅਜੀਤ ਡੈਸਕ
26-10-2026